ਸੋਨਾ-ਚਾਂਦੀ ਹੋਏ ਮਹਿੰਗੇ, ਜਾਣੋ 10 ਗ੍ਰਾਮ ਸੋਨੇ ਦੇ ਰੇਟ

Monday, Sep 17, 2018 - 02:54 PM (IST)

ਨਵੀਂ ਦਿੱਲੀ— ਸੋਮਵਾਰ ਦੇ ਕਾਰੋਬਾਰ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 180 ਰੁਪਏ ਮਹਿੰਗਾ ਹੋ ਕੇ 31,600 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਚਾਂਦੀ ਵੀ 180 ਰੁਪਏ ਚੜ੍ਹ ਕੇ 37,680 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਜਿਊਲਰਾਂ ਦੀ ਮੰਗ ਵਧਣ ਅਤੇ ਉਦਯੋਗਿਕ ਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਨਿਕਲਣ ਨਾਲ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਆਈ। ਸੋਨਾ ਭਟੂਰ ਵੀ 180 ਰੁਪਏ ਵਧ ਕੇ 31,450 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,500 ਰੁਪਏ ਪ੍ਰਤੀ ਇਕਾਈ 'ਤੇ ਜਿਉਂ ਦੀ ਤਿਉਂ ਸਥਿਰ ਰਹੀ। ਉਧਰ ਵਿਦੇਸ਼ੀ ਬਾਜ਼ਾਰਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲੀ।

ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.19 ਫੀਸਦੀ ਡਿੱਗ ਕੇ 1,195.40 ਡਾਲਰ ਪ੍ਰਤੀ ਔਂਸ 'ਤੇ ਰਿਹਾ। ਚਾਂਦੀ ਵੀ 0.39 ਫੀਸਦੀ ਸਸਤੀ ਹੋ ਕੇ 14.08 ਡਾਲਰ ਪ੍ਰਤੀ ਔਂਸ 'ਤੇ ਰਹੀ। ਟਰੇਡਰਾਂ ਨੇ ਕਿਹਾ ਕਿ ਡਾਲਰ ਮਹਿੰਗਾ ਹੋਣ ਦੇ ਬਾਵਜੂਦ ਸਥਾਨਕ ਜਿਊਲਰਾਂ ਵੱਲੋਂ ਘਰੇਲੂ ਬਾਜ਼ਾਰ 'ਚ ਮੰਗ ਨਹੀਂ ਘਟੀ ਹੈ। ਡਾਲਰ ਦਾ ਰੇਟ 72 ਰੁਪਏ 'ਤੇ ਪਹੁੰਚਣ ਨਾਲ ਇੰਪੋਰਟ ਮਹਿੰਗਾ ਹੋਇਆ ਹੈ ਪਰ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਿਊਲਰਾਂ ਦੀ ਖਰੀਦਦਾਰੀ ਜਾਰੀ ਹੈ। ਇਸ ਕਾਰਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ।


Related News