ਵਾਇਦਾ ਬਾਜ਼ਾਰ ''ਚ ਸੋਨੇ-ਚਾਂਦੀ ਦੀ ਕੀਮਤ ''ਚ ਆਈ ਗਿਰਾਵਟ

06/17/2020 4:36:06 PM

ਨਵੀਂ ਦਿੱਲੀ— ਕਮਜ਼ੋਰ ਹਾਜ਼ਰ ਮੰਗ ਕਾਰਨ ਵਾਇਦਾ ਕਾਰੋਬਾਰ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 'ਚ 0.34 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਸੋਨੇ ਦੀ ਵਾਇਦਾ ਕੀਮਤ 47,406 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ।

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਚ ਅਗਸਤ ਮਹੀਨੇ 'ਚ ਡਿਲਵਿਰ ਹੋਣ ਵਾਲੇ ਸੋਨੇ ਦੀ ਕੀਮਤ 161 ਰੁਪਏ ਦੀ ਡਿੱਗ ਕੇ 47,406 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਇਸ 'ਚ 14,002 ਲਾਟ ਦਾ ਕਾਰੋਬਾਰ ਹੋਇਆ। ਇਸੇ ਤਰ੍ਹਾਂ ਅਕਤੂਬਰ ਡਿਲਵਿਰੀ ਵਾਲੇ ਸੋਨੇ ਦੀ ਵਾਇਦਾ ਕੀਮਤ ਵੀ 165 ਰੁਪਏ ਯਾਨੀ 0.35 ਫੀਸਦੀ ਦੀ ਗਿਰਾਵਟ ਨਾਲ 47,612 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ 'ਚ 5,603 ਲਾਟ ਦਾ ਕਾਰੋਬਾਰ ਹੋਇਆ। ਇਸ ਤੋਂ ਇਲਾਵਾ ਕੌਮਾਂਤਰੀ ਪੱਧਰ 'ਤੇ ਨਿਊਯਾਰਕ 'ਚ ਸੋਨੇ ਦਾ ਮੁੱਲ 0.28 ਫੀਸਦੀ ਡਿੱਗ ਕੇ 1,731.60 ਡਾਲਰ ਪ੍ਰਤੀ ਔਂਸ ਰਿਹਾ।
ਉੱਥੇ ਹੀ, ਚਾਂਦੀ ਦੀ ਵਾਇਦਾ ਕੀਮਤ ਵੀ 243 ਰੁਪਏ ਡਿੱਗ ਕੇ 48,087 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਐੱਮ. ਸੀ. ਐਕਸ. 'ਤੇ ਜੁਲਾਈ ਡਿਲਵਿਰੀ ਲਈ ਚਾਂਦੀ ਵਾਇਦਾ 'ਚ ਇਹ ਗਿਰਾਵਟ ਦਰਜ ਹੋਈ। ਇਸੇ ਤਰ੍ਹਾਂ ਸਤੰਬਰ ਡਿਲਵਿਰੀ ਵਾਲੀ ਚਾਂਦੀ ਦੀ ਕੀਮਤ ਵੀ 224 ਰੁਪਏ ਪ੍ਰਤੀ ਕਿਲੋ ਡਿੱਗ ਕੇ 48,900 ਰੁਪਏ ਰਹਿ ਗਈ। ਉੱਥੇ ਹੀ, ਨਿਊਯਾਰਕ 'ਚ ਚਾਂਦੀ 0.13 ਫੀਸਦੀ ਦੀ ਤੇਜ਼ੀ ਨਾਲ 17.68 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।


Sanjeev

Content Editor

Related News