ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚਿਆ ਭਾਅ

Monday, Mar 20, 2023 - 06:55 PM (IST)

ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ, ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚਿਆ ਭਾਅ

ਨਵੀਂ ਦਿੱਲੀ — ਦੇਸ਼ 'ਚ ਸੋਨੇ ਦੀਆਂ ਕੀਮਤਾਂ ਇਕ ਵਾਰ ਫਿਰ ਰਿਕਾਰਡ ਉੱਚਾਈ 'ਤੇ ਪਹੁੰਚ ਗਈਆਂ ਹਨ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) 'ਤੇ ਸਵੇਰੇ 11.30 ਵਜੇ ਸੋਨੇ ਦੀ ਕੀਮਤ 59,618 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ 'ਤੇ ਪਹੁੰਚ ਗਈ। ਦੂਜੇ ਪਾਸੇ ਚਾਂਦੀ ਕੁਝ ਗਿਰਾਵਟ ਨਾਲ 68221 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਵਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਪਿਛਲੇ 5 ਮਹੀਨਿਆਂ 'ਚ ਦਿੱਤਾ 17 ਫ਼ੀਸਦੀ ਰਿਟਰਨ

ਫਿਲਹਾਲ ਸੋਨਾ-ਚਾਂਦੀ ਬਾਜ਼ਾਰ 'ਚ ਇਨ੍ਹੀਂ ਦਿਨੀਂ ਤੇਜ਼ੀ ਦਾ ਰੁਝਾਨ ਹੈ। ਇਸ ਤੋਂ ਪਹਿਲਾਂ 2 ਫਰਵਰੀ ਨੂੰ ਸੋਨਾ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਸੀ। ਉਦੋਂ ਇਸ ਦੀ ਕੀਮਤ 58 ਹਜ਼ਾਰ 882 ਰੁਪਏ ਪ੍ਰਤੀ 10 ਗ੍ਰਾਮ ਸੀ।

ਇਸ ਨੇ ਅਮਰੀਕਾ ਅਤੇ ਯੂਰਪ ਸਮੇਤ ਪੂਰੀ ਦੁਨੀਆ ਦੇ ਸ਼ੇਅਰ ਬਾਜ਼ਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸੇ ਕਾਰਨ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਸੋਨਾ 59 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ।

ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੀ ਕੀਮਤ

ਅੰਤਰਰਾਸ਼ਟਰੀ ਪੱਧਰ 'ਤੇ ਇਸ ਦੀ ਕੀਮਤ 2,185 ਡਾਲਰ ਪ੍ਰਤੀ ਔਂਸ (28.34 ਗ੍ਰਾਮ) ਤੱਕ ਜਾ ਸਕਦੀ ਹੈ। ਘਰੇਲੂ ਪੱਧਰ 'ਤੇ ਇਸ ਦੀ ਕੀਮਤ 64,000 ਰੁਪਏ ਤੱਕ ਪਹੁੰਚ ਸਕਦੀ ਹੈ। ਸਿਲੀਕਾਨ ਵੈਲੀ ਬੈਂਕ ਅਤੇ ਹੋਰ ਬੈਂਕਾਂ ਦੇ ਡੁੱਬ ਜਾਣ ਕਾਰਨ ਪੈਦਾ ਹੋਏ ਬੈਂਕਿੰਗ ਸੰਕਟ ਕਾਰਨ ਨਿਵੇਸ਼ਕਾਂ ਨੇ ਸੋਨੇ ਵੱਲ ਰੁਖ ਕੀਤਾ ਹੈ। ਅਮਰੀਕੀ ਬਾਂਡ ਦਰਾਂ 'ਚ ਕਾਫੀ ਕਮਜ਼ੋਰੀ ਆਈ ਹੈ ਅਤੇ ਡਾਲਰ ਇੰਡੈਕਸ ਵੀ ਡਿੱਗਿਆ ਹੈ। ਇਹ ਸੋਨੇ ਦੇ ਨਿਵੇਸ਼ ਲਈ ਇੱਕ ਅਨੁਕੂਲ ਸਥਿਤੀ ਹੈ। ਯੂਐਸ ਫੈਡਰਲ ਰਿਜ਼ਰਵ ਦੀ ਬੈਠਕ 22 ਮਾਰਚ ਨੂੰ ਹੋਣ ਵਾਲੀ ਹੈ। ਇਸ ਦੇ ਨੀਤੀਗਤ ਨਤੀਜੇ ਸੋਨੇ ਦੀਆਂ ਕੀਮਤਾਂ ਦਾ ਭਵਿੱਖ ਤੈਅ ਕਰਨਗੇ।

ਇਹ ਵੀ ਪੜ੍ਹੋ : ਬੈਂਕ ਆਫ ਬੜੌਦਾ ਦੇ ਗਾਹਕ 24 ਮਾਰਚ ਤੱਕ ਨਿਪਟਾ ਲੈਣ ਇਹ ਕੰਮ, ਨਹੀਂ ਤਾਂ ਬੰਦ ਹੋ ਸਕਦੈ ਖਾਤਾ

ਇੰਝ ਪਤਾ ਲਗਾਓ ਸੋਨੇ ਦੀ ਕੀਮਤ 

ਜੇਕਰ ਤੁਸੀਂ ਘਰ ਬੈਠੇ ਸੋਨੇ-ਚਾਂਦੀ ਦੇ ਨਵੇਂ ਰੇਟ ਜਾਣਨਾ ਚਾਹੁੰਦੇ ਹੋ ਤਾਂ 8955664433 'ਤੇ ਮਿਸ ਕਾਲ ਕਰਕੇ 24 ਕੈਰੇਟ, 22 ਕੈਰੇਟ ਅਤੇ 18 ਕੈਰੇਟ ਸੋਨੇ ਦੇ ਰੇਟ ਜਾਣ ਸਕਦੇ ਹੋ। ਕੁਝ ਸਮੇਂ ਬਾਅਦ ਤੁਹਾਨੂੰ ਮੈਸੇਜ ਰਾਹੀਂ ਸੋਨੇ ਦੀ ਨਵੀਂ ਕੀਮਤ ਮਿਲ ਜਾਵੇਗੀ। ਇਸ ਦੇ ਨਾਲ ਨਾਲ ਤੁਸੀਂ www.ibja.co ਜਾਂ ibjarates.com ਅਤੇ mcxindia.com ਵੈੱਬਸਾਈਟ 'ਤੇ ਜਾ ਕੇ ਸੋਨੇ ਅਤੇ ਚਾਂਦੀ ਦੀਆਂ ਨਵੀਨਤਮ ਕੀਮਤਾਂ ਨੂੰ ਜਾਣ ਸਕਦੇ ਹੋ।

ਇਹ ਵੀ ਪੜ੍ਹੋ : ਟੈਕਸ ਚੋਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ GST ਵਿਭਾਗ ਕਰੇਗਾ ਇਨਕਮ ਟੈਕਸ ਡਾਟਾ ਦੀ ਜਾਂਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News