ਵਿਆਹਾਂ ਦੇ ਸੀਜ਼ਨ 'ਚ ਮਹਿੰਗਾ ਹੋਇਆ ਸੋਨਾ, ਚਾਂਦੀ 'ਚ ਵੀ ਆਇਆ ਉਛਾਲ

1/30/2020 4:38:54 PM

ਨਵੀਂ ਦਿੱਲੀ—ਵਿਆਹਾਂ ਦੇ ਸੀਜ਼ਨ ਦੀ ਮੰਗ ਨਾਲ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 400 ਰੁਪਏ ਦੇ ਵਾਧੇ ਨਾਲ 41,524 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਨੇ ਕਿਹਾ ਕਿ ਸੰਸਾਰਕ ਪੱਧਰ 'ਤੇ ਕੀਮਤਾਂ 'ਚ ਸੁਧਾਰ ਨਾਲ ਇਥੇ ਵੀ ਧਾਰਨਾ ਮਜ਼ਬੂਤ ਹੋਈ। ਚਾਂਦੀ ਵੀ 737 ਰੁਪਏ ਦੇ ਵਾਧੇ ਨਾਲ 47,392 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।

PunjabKesari
ਬੁੱਧਵਾਰ ਨੂੰ ਇਹ 46,655 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ। ਇਸ ਨਾਲ ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 41,124 ਕਰੋੜ ਰੁਪਏ ਪ੍ਰਤੀ ਦਸ ਗ੍ਰਾਮ ਰਿਹਾ ਸੀ। ਐੱਚ.ਡੀ.ਐੱਫ.ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਜਿੰਸ) ਤਪਨ ਪਟੇਲ ਨੇ ਕਿਹਾ ਕਿ ਦਿੱਲੀ 'ਚ 24 ਕੈਰੇਟ ਸੋਨੇ ਦਾ ਹਾਜ਼ਿਰ ਭਾਅ ਵਿਆਹਾਂ ਦੇ ਸੀਜ਼ਨ ਦੀ ਮੰਗ ਨਾਲ 400 ਰੁਪਏ ਚੜ੍ਹ ਗਿਆ। ਸੰਸਾਰਕ ਪੱਧਰ 'ਤੇ ਕੀਮਤਾਂ 'ਚ ਸੁਧਾਰ ਨਾਲ ਇਥੇ ਵੀ ਸੋਨੇ ਨੂੰ ਮਜ਼ਬੂਤੀ ਮਿਲੀ। ਤਿਓਹਾਰੀ ਸੀਜ਼ਨ ਦੀ ਵਜ੍ਹਾ ਨਾਲ ਅਗਲੇ ਮਹੀਨਿਆਂ 'ਚ ਸੋਨੇ ਦੀਆਂ ਕੀਮਤਾਂ 'ਚ ਹੋਰ ਉਛਾਲ ਆ ਸਕਦਾ ਹੈ।
ਇਸ ਦੌਰਾਨ, ਅੰਤਰ ਬੈਂਕ ਵਿਦੇਸ਼ੀ ਵਿਨਿਯਮ ਬਾਜ਼ਾਰ 'ਚ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 19 ਪੈਸੇ ਦੀ ਗਿਰਾਵਟ ਦੇ ਨਾਲ 71.47 ਪ੍ਰਤੀ ਡਾਲਰ 'ਤੇ ਸੀ। ਸੰਸਾਰਕ ਬਾਜ਼ਾਰਾਂ 'ਚ ਸੋਨੇ ਅਤੇ ਚਾਂਦੀ ਦੋਵਾਂ 'ਚ ਵਾਧਾ ਰਿਹਾ। ਸੋਨਾ ਵਾਧੇ ਦੇ ਨਾਲ 1,582 ਡਾਲਰ ਪ੍ਰਤੀ ਔਂਸ 'ਤੇ ਸੀ, ਜਦੋਂਕਿ ਚਾਂਦੀ ਵੀ ਲਾਭ ਦੇ ਨਾਲ 17.72 ਡਾਲਰ ਪ੍ਰਤੀ ਔਂਸ 'ਤੇ ਚੱਲ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

Edited By Aarti dhillon