ਸੋਨੇ-ਚਾਂਦੀ ''ਚ ਰਿਕਾਰਡ ਉਛਾਲ ਜਾਰੀ, 10 ਗ੍ਰਾਮ ਦੀ ਇੰਨੀ ਹੋਈ ਕੀਮਤ

8/7/2020 8:14:35 PM

ਨਵੀਂ ਦਿੱਲੀ— ਸੋਨੇ ਦੀ ਕੀਮਤ 'ਚ ਲਗਾਤਾਰ 16ਵੇਂ ਕਾਰੋਬਾਰੀ ਦਿਨ 'ਚ ਤੇਜ਼ੀ ਦਾ ਸਿਲਸਿਲਾ ਜਾਰੀ ਰਿਹਾ ਤੇ ਸ਼ੁੱਕਰਵਾਰ ਨੂੰ ਇਹ 57,008 ਰੁਪਏ ਪ੍ਰਤੀ 10 ਗ੍ਰਾਮ ਦੀ ਹੁਣ ਤੱਕ ਦੀ ਸਰਵਉੱਚ ਉਚਾਈ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਸ਼ੁੱਕਰਵਾਰ ਨੂੰ ਚਾਂਦੀ ਦੀ ਕੀਮਤ ਵੀ ਰਿਕਾਰਡ ਤੋੜਦੇ ਹੋਏ 576 ਰੁਪਏ ਵੱਧ ਕੇ 77,840 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ, ਜੋ ਪਿਛਲੇ ਦਿਨ 77,624 ਰੁਪਏ ਰਹੀ ਸੀ।

ਵੀਰਵਾਰ ਨੂੰ ਸੋਨੇ ਦੀ ਕੀਮਤ 57,002 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ ਸੀ। ਸ਼ੁੱਕਰਵਾਰ ਨੂੰ ਇਹ ਕੀਮਤ 6 ਰੁਪਏ ਵੱਧ ਕੇ 57,008 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਉੱਚ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਦੋਹਾਂ ਕੀਮਤੀ ਧਾਤਾਂ ਦੇ ਮੁੱਲ ਹੁਣ ਤੱਕ ਦੇ ਸਰਵਉੱਚ 'ਤੇ ਪਹੁੰਚ ਗਏ ਹਨ। ਦਿੱਲੀ 'ਚ 24 ਕੈਰੇਟ ਸੋਨੇ ਦੀ ਹਾਜ਼ਰ ਦੀ ਕੀਮਤ 6 ਰੁਪਏ ਦੀ ਤੇਜ਼ੀ ਨਾਲ ਨਵੀਂ ਉਚਾਈ ਨੂੰ ਛੂਹ ਗਈ। ਭਾਰਤ 'ਚ ਲਗਾਤਾਰ 16ਵੇਂ ਕਾਰੋਬਾਰੀ ਸੈਸ਼ਨ 'ਚ ਸੋਨੇ ਦੇ ਮੁੱਲ 'ਚ ਤੇਜ਼ੀ ਰਹੀ।''

ਕੌਮਾਂਤਰੀ ਬਾਜ਼ਾਰ 'ਚ ਸੋਨਾ ਅਤੇ ਚਾਂਦੀ ਦੋਵੇਂ ਦੀ ਕੀਮਤ ਮਾਮੂਲੀ ਗਿਰਾਵਟ ਨਾਲ ਕ੍ਰਮਵਾਰ 2,061 ਡਾਲਰ ਪ੍ਰਤੀ ਔਂਸ ਅਤੇ 28.36 ਡਾਲਰ ਪ੍ਰਤੀ ਔਂਸ ਰਹੀ।


Sanjeev

Content Editor Sanjeev