ਪੰਜ ਮਹੀਨੇ ਦੇ ਹੇਠਲੇ ਪੱਧਰ ''ਤੇ ਪਹੁੰਚੀ ਸੋਨੇ ਦੀ ਕੀਮਤ

Tuesday, Dec 01, 2020 - 03:52 PM (IST)

ਬੰਗਲੁਰੂ — ਸੋਮਵਾਰ ਨੂੰ ਸੋਨੇ ਦੀਆਂ ਕੀਮਤਾਂ ਪੰਜ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈਆਂ ਕਿਉਂਕਿ ਕੋਰੋਨਾ ਟੀਕੇ ਦੀ ਉਮੀਦ ਵਿਚ ਆਰਥਿਕਤਾ ਦੇ ਮਜ਼ਬੂਤ ​​ਹੋਣ ਦੀ ਸੰਭਾਵਨਾ ਸੁਰੱਖਿਅਤ ਠਿਕਾਣੇ ਦੀ ਸੰਪਤੀ ਨੂੰ ਪ੍ਰਭਾਵਤ ਕਰਦੀ ਹੈ ਅਤੇ ਕੀਮਤੀ ਧਾਤ ਹੁਣ ਚਾਰ ਸਾਲਾਂ ਵਿਚ ਸਭ ਤੋਂ ਖ਼ਰਾਬ ਮਹੀਨੇ ਵੱਲ ਵਧ ਗਈ ਹੈ।

ਸਪਾਟ(ਹਾਜਰ) ਸੋਨਾ 0.8% ਦੀ ਗਿਰਾਵਟ ਦੇ ਨਾਲ 1,774.01 ਡਾਲਰ ਪ੍ਰਤੀ ਔਂਸ 'ਤੇ ਆ ਗਿਆ ਅਤੇ ਇਸ ਤਰ੍ਹਾਂ ਸੋਨਾ ਇਸ ਮਹੀਨੇ 5.6% ਤੱਕ ਡਿੱਗ ਗਿਆ। ਇਸਦੇ ਨਾਲ ਹੀ 2 ਜੁਲਾਈ ਤੋਂ ਬਾਅਦ ਵਪਾਰਕ ਸੈਸ਼ਨ ਦੌਰਾਨ ਕੀਮਤੀ ਧਾਤ 1,764.29 ਡਾਲਰ ਪ੍ਰਤੀ ਔਂਸ ਦੇ ਹੇਠਲੇ ਪੱਧਰ ਨੂੰ ਛੂਹ ਗਈ।

ਅਮੈਰੀਕਨ ਗੋਲਡ ਫਿਊਚਰ 0.6 ਫੀਸਦੀ ਡਿੱਗ ਕੇ 1,771.20 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਕ ਵਿਸ਼ਲੇਸ਼ਕ ਕਰੈਗ ਅਰਲਮ ਨੇ ਕਿਹਾ, “ਟੀਕੇ ਦੀ ਖ਼ਬਰ ਨਾਲ ਬਾਜ਼ਾਰ ਬਹੁਤ ਜ਼ਿਆਦਾ ਆਸ਼ਾਵਾਦੀ ਦੇਖਿਆ ਗਿਆ ਹੈ ਅਤੇ ਅਸੀਂ ਡਾਲਰ, ਟ੍ਰੇਜਰੀ ਦੀ ਤਰ੍ਹਾਂ ਸੁਰੱਖਿਅਤ ਠਿਕਾਣੇ ਵਾਲੀ ਜਾਇਦਾਦ ਤੋਂ ਕੁਝ ਨਿਕਾਸੀ ਦੇਖ ਰਹੇ ਹਾਂ ਅਤੇ ਇਹ ਚੀਜ਼ਾਂ ਸੋਨੇ ਦੀ ਕੀਮਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਤੁਹਾਡੇ ਪਰਿਵਾਰਕ ਮੈਂਬਰ ਵੀ ਕਰ ਸਕਦੇ ਹਨ ਟੈਕਸ ਬਚਾਉਣ 'ਚ ਮਦਦ, ਜਾਣੋ ਕਿਵੇਂ

ਡਾਲਰ ਦੇ ਢਾਈ ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚਣ ਦੇ ਬਾਵਜੂਦ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ। ਕੀਮਤੀ ਧਾਤ ਅਗਸਤ ਦੇ  2,072.50 ਡਾਲਰ ਪ੍ਰਤੀ ਔਂਸ ਦੇ ਮੁਕਾਬਲੇ 300 ਡਾਲਰ ਤੋਂ ਵੀ ਵੱਧ ਟੁੱਟ ਚੁੱਕਾ ਹੈ। ਐਕਟਿਵ ਟਰੇਡ ਦੇ ਮੁੱਖ ਵਿਸ਼ਲੇਸ਼ਕ ਕਾਰਲੋ ਅਲਬਰਟੋ ਡੀ ਕਾਸਾ ਨੇ ਇਕ ਨੋਟ ਵਿਚ ਕਿਹਾ, “ਕੀਮਤੀ ਧਾਤ ਦੇ ਥੋੜ੍ਹੇ ਸਮੇਂ ਦੇ ਰੁਝਾਨ ਨੇ ਗਿਰਾਵਟ ਵਾਲੀ ਕੀਮਤ ਨਾਲ ਸਮਝੌਤਾ ਕੀਤਾ ਹੈ, ਹਾਲਾਂਕਿ ਇਸ ਦਾ ਸਮਰਥਨ ਦਾ ਪੱਧਰ  1,850 ਡਾਲਰ ਹੈ। ਅਲਬਰਟੋ ਨੇ ਕਿਹਾ, 'ਨਿਵੇਸ਼ਕ ਉਸ ਜਾਇਦਾਦ ਵੱਲ ਮੁੜ ਗਏ, ਜੋ ਵਧੇਰੇ ਤੇਜ਼ੀ ਨਾਲ ਰਿਟਰਨ ਦੇ ਰਹੇ ਹਨ। ਹਾਲਾਂਕਿ ਉਸ ਨੂੰ ਯਾਦ ਹੈ ਕਿ ਕੇਂਦਰੀ ਬੈਂਕ ਕੋਵਿਡ-19 ਸੰਕਟ ਤੋਂ ਉਭਰਨ ਲਈ ਕਈ ਸਾਲਾਂ ਲਈ ਨੋਟ ਛਾਪਣ ਲਈ ਮਜਬੂਰ ਹੋਵੇਗਾ ਤਾਂ ਕਿ ਆਰਥਿਕਤਾ ਵਿੱਚ ਸੁਧਾਰ ਹੋ ਸਕੇ।

ਇਹ ਵੀ ਪੜ੍ਹੋ : ਕਾਰ ਅਤੇ ਬਾਈਕ ਚਲਾਉਣ ਨਾਲ ਸਬੰਧਤ ਨਿਯਮ ਬਦਲੇ, ਜਾਣਕਾਰੀ ਨਾ ਹੋਣਾ ਪੈ ਸਕਦੈ ਭਾਰੀ

ਵੈਕਸੀਨ ਕਾਰਨ ਆਰਥਿਕ ਸੁਧਾਰ ਨੂੰ ਲੈ ਕੇ ਪੈਦਾ ਹੋਏੇ ਆਸ਼ਾਵਾਦ ਨੇ ਵਿਸ਼ਵ ਭਰ ਦੇ ਸਟਾਕ ਬਾਜ਼ਾਰਾਂ ਦੀ ਸਭ ਤੋਂ ਵਧੀਆ ਰਹੀ। ਹੋਰ ਧਾਤੂਆਂ ਦੀ ਗੱਲ ਕਰੀਏ ਤਾਂ ਚਾਂਦੀ 2.5 ਫ਼ੀਸਦੀ ਦੀ ਗਿਰਾਵਟ ਨਾਲ 22.12 ਡਾਲਰ ਪ੍ਰਤੀ ਔਂਸ 'ਤੇ ਆ ਗਈ, ਪਰ ਇਸ ਤੋਂ ਪਹਿਲਾਂ ਇ 'ਚ 3.6% ਤੱਕ ਦੀ ਗਿਰਾਵਟ ਆਈ ਸੀ। ਇਹ ਮਹੀਨਾਵਾਰ ਦੇ ਅਧਾਰ 'ਤੇ 6.4% ਤੱਕ ਦੀ ਗਿਰਾਵਟ ਆ ਸਕਦੀ ਹੈ। ਪਲੈਟੀਨਮ 0.8 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 955.99 ਡਾਲਰ ਰਿਹਾ ਜਦੋਂਕਿ ਪੈਲੇਡੀਅਮ 1.1 ਪ੍ਰਤੀਸ਼ਤ ਡਿੱਗ ਕੇ 2,398.18 ਡਾਲਰ 'ਤੇ ਰਿਹਾ।

ਇਹ ਵੀ ਪੜ੍ਹੋ : ਬਾਜ਼ਾਰ ਨਾਲੋਂ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਫਾਇਨਾਂਸ ਕੰਪਨੀ ਕਰੇਗੀ ਗਹਿਣਿਆਂ ਦੀ ਨਿਲਾਮੀ


Harinder Kaur

Content Editor

Related News