ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ ''ਚ ਆਈ ਜ਼ਬਰਦਸਤ ਗਿਰਾਵਟ, ਜਾਣੋ ਅੱਜ ਦੇ ਭਾਅ

08/13/2020 6:38:46 PM

ਨਵੀਂ ਦਿੱਲੀ — ਪਿਛਲੇ ਦਿਨੀਂ ਪੀਲੀ ਧਾਤ ਸੋਨੇ ਵਿਚ ਭਾਰੀ ਗਿਰਾਵਟ ਦੇ ਬਾਅਦ ਅੱਜ ਵੀਰਵਾਰ ਨੂੰ ਨਵੇਂ ਰੇਟ ਆ ਗਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦਿੱਲੀ ਅਤੇ ਮੁੰਬਈ ਵਿਚ ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਹਾਲਾਂਕਿ ਵੀਰਵਾਰ ਨੂੰ ਕੌਮਾਂਤਰੀ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ ਕੋਈ ਖਾਸ ਵਾਧਾ ਨਹੀਂ ਹੋਇਆ। ਦੂਜੇ ਪਾਸੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਭਾਰੀ ਵਾਧਾ ਦੇਖਣ ਨੂੰ ਮਿਲਿਆ। 

ਜਾਣੋ ਸੋਨਾ-ਚਾਂਦੀ ਦੀਆਂ ਕੀਮਤਾਂ 

ਵੀਰਵਾਰ ਨੂੰ ਚਾਂਦੀ ਦੀ ਕੀਮਤ ਪ੍ਰਤੀ ਕਿੱਲੋ 1,554 ਰੁਪਏ ਚੜ੍ਹ ਕੇ 68,349 ਰੁਪਏ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚਾਂਦੀ ਦੀ ਕੀਮਤ 66,795 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਸ ਦੇ ਨਾਲ ਹੀ ਜੇਕਰ ਸੋਨੇ ਦੀ ਗੱਲ ਕਰੀਏ ਤਾਂ ਦਿੱਲੀ ਸਰਾਫਾ ਬਾਜ਼ਾਰ ਵਿਚ 99.9 ਪ੍ਰਤੀਸ਼ਤ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ 11 ਰੁਪਏ ਪ੍ਰਤੀ 10 ਗ੍ਰਾਮ ਮਾਮੂਲੀ ਜਿਹੀ ਵੱਧ ਗਈ। ਇਸ ਤੋਂ ਬਾਅਦ 10 ਗ੍ਰਾਮ ਸੋਨੇ ਦੀ ਨਵੀਂ ਕੀਮਤ 53,132 ਰੁਪਏ 'ਤੇ ਪਹੁੰਚ ਗਈ ਹੈ। ਬੁੱਧਵਾਰ ਨੂੰ ਭਾਰੀ ਗਿਰਾਵਟ ਤੋਂ ਬਾਅਦ ਸੋਨੇ ਦੀ ਕੀਮਤ 53,121 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ: BS-4 ਵਾਹਨ ਖਰੀਦਣ ਵਾਲੇ ਲੋਕਾਂ ਨੂੰ ਸੁਪਰੀਮ ਕੋਰਟ ਤੋਂ ਮਿਲੀ ਵੱਡੀ ਰਾਹਤ

ਅੰਤਰਰਾਸ਼ਟਰੀ ਬਾਜ਼ਾਰ ਸੋਨੇ ਚਾਂਦੀ ਦੀ ਕੀਮਤ

ਅੱਜ ਅੰਤਰਰਾਸ਼ਟਰੀ ਬਾਜ਼ਾਰ ਵਿਚ ਦੋਵੇਂ ਕੀਮਤੀ ਧਾਤਾਂ ਦੀ ਕੀਮਤ 'ਚ ਤੇਜ਼ੀ ਵੇਖੀ ਗਈ। ਅੱਜ ਸੋਨੇ ਦੀ ਕੀਮਤ 1,931 ਡਾਲਰ ਪ੍ਰਤੀ ਔਂਸ ਦਰਜ ਕੀਤੀ ਗਈ। ਹਾਲਾਂਕਿ ਚÎਾਂਦੀ 25.88 ਡਾਲਰ ਪ੍ਰਤੀ ਔਂਸ 'ਤੇ ਰਹੀ।

ਇਹ ਵੀ ਪੜ੍ਹੋ :PM ਨੇ ਲਾਂਚ ਕੀਤੀ 'ਟੈਕਸਪੇਅਰ ਚਾਰਟਰ' ਵਿਵਸਥਾ ਨੂੰ ਦੱਸਿਆ ਵਿਕਾਸ ਯਾਤਰਾ ਵੱਲ ਵੱਡਾ ਕਦਮ

ਭਾਰਤ ਵਿਚ ਸੋਨੇ ਦੀ ਕੀਮਤ

 ਮਾਹਰ ਕਹਿੰਦੇ ਹਨ ਕਿ ਜਿਵੇਂ ਹੀ ਕੋਰੋਨਾ ਦੀ ਦਵਾਈ ਬਾਰੇ ਸਕਾਰਾਤਮਕ ਖ਼ਬਰਾਂ ਆਉਂਦੀਆਂ ਹਨ। ਉਸੇ ਆਧਾਰ 'ਤੇ ਸੋਨੇ ਦੀਆਂ ਕੀਮਤਾਂ 'ਤੇ ਦਬਾਅ ਵਧੇਗਾ। ਮੌਜੂਦਾ ਪੱਧਰ 'ਤੇ ਸੋਨੇ ਦੀਆਂ ਕੀਮਤਾਂ ਵਿਚ 5-8 ਫੀਸਦ ਦੀ ਗਿਰਾਵਟ ਆ ਸਕਦੀ ਹੈ।

ਇਹ ਵੀ ਪੜ੍ਹੋ: PM ਵਲੋਂ ਲਾਂਚ 'ਫੇਸਲੈੱਸ' ਅਪੀਲ ਦੀ ਕੀ ਹੈ ਵਿਸ਼ੇਸ਼ਤਾ? ਜਾਣੋ ਟੈਕਸਦਾਤਾ ਲਈ ਕਿਵੇਂ ਹੋਵੇਗੀ ਲਾਹੇਵੰਦ


Harinder Kaur

Content Editor

Related News