ਰਿਕਾਰਡ ਪੱਧਰ ਤੋਂ 13 ਹਜ਼ਾਰ ਰੁਪਏ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

Tuesday, Mar 16, 2021 - 09:49 AM (IST)

ਰਿਕਾਰਡ ਪੱਧਰ ਤੋਂ 13 ਹਜ਼ਾਰ ਰੁਪਏ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਨਵੀਂ ਦਿੱਲ਼ੀ - ਸੋਨੇ ਦੇ ਖ਼ਰੀਦਦਾਰਾਂ ਅਤੇ ਨਿਵੇਸ਼ਕਾਂ ਲਈ ਅਹਿਮ ਖ਼ਬਰ ਹੈ। ਪਿਛਲੇ 7 ਮਹੀਨਿਆਂ ’ਚ ਸੋਨੇ ਦੀਆਂ ਕੀਮਤਾਂ ਆਪਣੇ ਰਿਕਾਰਡ ਪੱਧਰ ਤੋਂ ਲਗਪਗ 13 ਹਜ਼ਾਰ ਰੁਪਏ ਤੱਕ ਡਿੱਗ ਚੁੱਕੀਆਂ ਹਨ। ਪਿਛਲੇ ਸਾਲ 7 ਅਗਸਤ 2020 ਨੂੰ ਸੋਨਾ ਆਪਣੇ ਉੱਚਤਮ ਪੱਧਰ ’ਤੇ ਪਹੁੰਚ ਗਿਆ ਸੀ। ਸੋਨੇ ਦੀ ਕੀਮਤ ਇਸ ਦਿਨ ਆਪਣੇ ਹੁਣ ਤੱਕ ਦੇ ਰਿਕਾਰਡ ਪੱਧਰ 56,200 ਰੁਪਏ ਤੱਕ ਪਹੁੰਚ ਗਈਆਂ ਸਨ।

ਸੋਨੇ ਦੀ ਕੀਮਤ ਵਿਚ ਭਾਵ 2021 ਦੇ ਮਾਰਚ ਮਹੀਨੇ ਦੇ ਤੀਜੇ ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਥੋੜ੍ਹਾ ਵਾਧਾ ਵੇਖਿਆ ਜਾ ਰਿਹਾ ਹੈ। MCX ਉੱਤੇ ਸੋਨਾ ਵਾਇਦਾ 0.4 ਫ਼ੀਸਦੀ ਵਧ ਕੇ 44,915 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ, ਜਦ ਕਿ ਚਾਂਦੀ ਵਾਇਦਾ 0.6 ਫ਼ੀਸਦੀ ਵਧ ਕੇ 67,273 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਪਿਛਲੇ ਸੈਸ਼ਨ ’ਚ ਸੋਨਾ ਇੱਕ ਸਾਲ ਦੇ ਹੇਠਲੇ ਪੱਧਰ ਉੱਤੇ ਪਹੁੰਚ ਗਿਆ ਸੀ। ਪਿਛਲੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੋਨੇ ਦਾ ਹੇਠਲਾ ਪੱਧਰ 4,059 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਦੀ ਕੀਮਤ 65,958 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ : ਸੋਨੂੰ ਸੂਦ 1 ਲੱਖ ਬੇਰੁਜ਼ਗਾਰਾਂ ਨੂੰ ਦੇਣਗੇ ਨੌਕਰੀ, ਨਹੀਂ ਆਵੇਗਾ ਕੋਈ ਖ਼ਰਚਾ, ਇੰਝ ਕਰੋ ਅਪਲਾਈ

ਭਾਰਤ ਵਿਚ ਸ਼ਾਦੀ-ਵਿਆਹ ਦੇ ਸੀਜ਼ਨ ਵਿਚ ਸੋਨਾ-ਚਾਂਦੀ ਦੀਆਂ ਕੀਮਤਾਂ ਨੂੰ ਸਮਰਥਨ ਮਿਲੇਗਾ। ਮਾਹਰਾਂ ਦਾ ਕਹਿਣਾ  ਹੈ ਕਿ ਸਾਲ 2021 ਦੇ ਅਖ਼ੀਰ ਤੱਕ ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼ੇਅਰ ਬਾਜ਼ਾਰ ਵਿਚ ਮੁਨਾਫ਼ਾ ਵਸੂਲੀ ਦੇ ਰੁਖ਼ ਨੂੰ ਦੇਖਦਿਆ ਵੀ ਆਉਣ ਵਾਲੇ ਦਿਨਾਂ ਵਿਚ ਕੀਮਤੀ ਧਾਤੂ ਦੀਆਂ ਕੀਮਤਾਂ ਵਿਚ  ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਦੀਵਾਲੀ ਦੇ ਆਸ ਪਾਸ ਸੋਨਾ 10 ਤੋਂ 15 ਪ੍ਰਤੀਸ਼ਤ ਤੱਕ ਵਧ ਸਕਦਾ ਹੈ।

ਇਹ ਵੀ ਪੜ੍ਹੋ : 3 ਦਿਨਾਂ ਬਾਅਦ SMS ਤੇ OTP ਸਰਵਿਸ ਦੇ ਬੰਦ ਹੋਣ ਦਾ ਖ਼ਦਸ਼ਾ , ਜਾਣੋ TRAI ਦੇ ਆਦੇਸ਼ਾਂ ਬਾਰੇ

ਜੇ ਤੁਸੀਂ ਵਿਆਹ ਲਈ ਖ਼ਰੀਦਦਾਰੀ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਸਹੀ ਸਮਾਂ ਹੋ ਸਕਦਾ ਹੈ। ਦੂਜੇ ਪਾਸੇ ਜੇ ਤੁਸੀਂ ਸੋਨੇ ’ਚ ਨਿਵੇਸ਼ ਕਰਨਾ ਚਾਹੁੰਦੇ ਹੋ, ਤਾਂ ਕੁਝ ਸਮਾਂ ਹੋਰ ਰੁਕ ਸਕਦੇ ਹੋ। ਸਰਾਫ਼ਾ ਬਾਜ਼ਾਰ ਦੇ ਜਾਣਕਾਰਾਂ ਮੁਤਾਬਕ ਤਾਂ ਅਗਲੇ ਕੁਝ ਦਿਨਾਂ ’ਚ ਸੋਨਾ ਸਸਤਾ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਸੋਨਾ 1,500 ਡਾਲਰ ਪ੍ਰਤੀ ਔਂਸ ਤੱਕ ਡਿੱਗ ਸਕਦਾ ਹੈ। ਉਸ ਤੋਂ ਬਾਅਦ ਇਸ ਵਿਚ ਸਥਿਰਤਾ ਦਿਸੇਗੀ। ਇਸ ਹਿਸਾਬ ਨਾਲ ਭਾਰਤੀ ਰੁਪਿਆਂ ਵਿਚ ਵੇਖਿਆ ਜਾਵੇ, ਤਾਂ ਸੋਨਾ ਦੁਬਾਰਾ ਵਧਣ ਤੋਂ ਪਹਿਲਾਂ ਲਗਪਗ 38,800 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਉੱਤੇ ਪੁੱਜ ਸਕਦਾ ਹੈ।

ਇਹ ਵੀ ਪੜ੍ਹੋ : ਇਨ੍ਹਾਂ 7 ਬੈਂਕਾਂ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, 1 ਅਪ੍ਰੈਲ ਤੋਂ ਹੋਣ ਜਾ ਰਹੇ ਹਨ ਇਹ ਬਦਲਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News