ਵੱਡੀ ਖ਼ਬਰ! 1700 ਰੁ: ਡਿੱਗੀ ਚਾਂਦੀ, ਸੋਨੇ 'ਚ ਵੀ ਗਿਰਾਵਟ, ਵੇਖੋ ਤਾਜ਼ਾ ਮੁੱਲ

Wednesday, Sep 30, 2020 - 02:48 PM (IST)

ਨਵੀਂ ਦਿੱਲੀ—  ਬੁੱਧਵਾਰ ਨੂੰ ਕਾਰੋਬਾਰ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਰਜ ਹੋਈ ਹੈ, ਜਦੋਂ ਕਿ ਪਿਛਲੇ ਦਿਨ ਇਨ੍ਹਾਂ 'ਚ ਤੇਜ਼ੀ ਦਰਜ ਕੀਤੀ ਗਈ ਸੀ।

ਸੋਨੇ ਦੀ ਕੀਮਤ 50,250 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ ਹੈ, ਇਸ 'ਚ ਇਸ ਵਕਤ ਤੱਕ 400 ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਉੱਥੇ ਹੀ, ਚਾਂਦੀ 1,745 ਰੁਪਏ ਦਾ ਗੋਤਾ ਖਾ ਕੇ 60,721 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਪਿਛਲੇ ਦਿਨ ਚਾਂਦੀ 62,466 ਰੁਪਏ ਪ੍ਰਤੀ ਕਿਲੋਗ੍ਰਾਮ, ਜਦੋਂ ਕਿ ਸੋਨਾ 50,652 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਏ ਸਨ। ਵਾਇਦਾ ਕੀਮਤਾਂ 'ਚ ਗਿਰਾਵਟ ਦੇ ਨਾਲ ਹੀ ਹਾਜ਼ਰ ਬਾਜ਼ਾਰ 'ਚ ਵੀ ਇਨ੍ਹਾਂ ਦੀਆਂ ਕੀਮਤਾਂ ਡਿੱਗਣ ਦੀ ਸੰਭਾਵਨਾ ਹੈ, ਜਿਸ ਨਾਲ ਖਰੀਦਦਾਰਾਂ ਨੂੰ ਤਿਉਹਾਰੀ ਮੌਸਮ ਤੋਂ ਪਹਿਲਾਂ ਰਾਹਤ ਮਿਲਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਗੱਡੀ 'ਚ RC, ਲਾਇਸੈਂਸ ਰੱਖਣ ਦੀ ਜ਼ਰੂਰਤ ਖ਼ਤਮ, ਕੱਲ ਤੋਂ ਬਦਲੇਗਾ ਇਹ ਨਿਯਮ ► ਲਾਕਡਾਊਨ 'ਚ ਵੀ ਛਾਏ ਮੁਕੇਸ਼ ਅੰਬਾਨੀ, ਹਰ ਘੰਟੇ ਕਮਾਏ 90 ਕਰੋੜ, ਦੇਖੋ ਦੌਲਤ

ਖਰੀਦਦਾਰਾਂ ਨੂੰ ਲੁਭਾਉਣ ਲਈ ਡੀਲਰ ਪਿਛਲੇ ਸਮੇਂ ਤੋਂ ਇਸ 'ਚ ਕੁਝ ਛੋਟ ਵੀ ਦੇ ਰਹੇ ਹਨ। ਗੌਰਤਲਬ ਹੈ ਕਿ ਪਿਛਲੇ ਦਿਨ ਐੱਮ. ਸੀ. ਐਕਸ. 'ਤੇ ਸੋਨੇ 'ਚ ਤਕਰੀਬਨ 500 ਰੁਪਏ ਅਤੇ ਚਾਂਦੀ 'ਚ ਲਗਭਗ 1900 ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਸੀ। ਉੱਥੇ ਹੀ, ਇਸ ਦੌਰਾਨ ਕੌਮਾਂਤਰੀ ਬਾਜ਼ਾਰ 'ਚ ਸੋਨਾ 0.1 ਫੀਸਦੀ ਡਿੱਗ ਕੇ 1896.03 ਡਾਲਰ ਪ੍ਰਤੀ ਔਂਸ 'ਤੇ, ਜਦੋਂ ਕਿ ਚਾਂਦੀ 0.2 ਫੀਸਦੀ ਚਮਕ ਕੇ 24.22 ਡਾਲਰ ਪ੍ਰਤੀ ਔਂਸ 'ਤੇ ਸੀ।


Sanjeev

Content Editor

Related News