ਸੋਨੇ ''ਚ ਜ਼ੋਰਦਾਰ ਗਿਰਾਵਟ, ਚਾਂਦੀ ਵੀ 1,600 ਰੁਪਏ ਡਿੱਗੀ, ਜਾਣੋ ਕੀਮਤਾਂ

Friday, Jan 08, 2021 - 11:22 PM (IST)

ਨਵੀਂ ਦਿੱਲੀ- ਸ਼ੁੱਕਰਵਾਰ ਨੂੰ ਜਿੱਥੇ ਸ਼ੇਅਰ ਬਾਜ਼ਾਰ ਵਿਚ ਵੱਡੀ ਬੜ੍ਹਤ ਦੇਖਣ ਨੂੰ ਮਿਲੀ, ਉੱਥੇ ਹੀ, ਵਾਇਦਾ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦਰਜ ਹੋਈ। ਮਲਟੀ ਕਮੋਟਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸ਼ਾਮ ਦੇ ਕਾਰੋਬਾਰ ਵਿਚ ਸੋਨੇ ਵਿਚ ਲਗਭਗ 940 ਰੁਪਏ ਪ੍ਰਤੀ ਦਸ ਅਤੇ ਚਾਂਦੀ ਵਿਚ ਇਸ ਦੌਰਾਨ ਤਕਰੀਬਨ 1,600 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ।

ਇਸ ਦੌਰਾਨ ਫਰਵਰੀ ਡਿਲਿਵਰੀ ਵਾਲੇ ਸੋਨੇ ਦੀ ਕੀਮਤ 939 ਰੁਪਏ ਘੱਟ ਕੇ 49,965 ਰੁਪਏ ਪ੍ਰਤੀ ਦਸ ਹੋ ਗਈ। ਸੋਨੇ ਦੀ ਕੀਮਤ ਹੁਣ ਤੱਕ ਦੇ ਸੈਸ਼ਨ ਵਿਚ 49,956 ਰੁਪਏ ਦੇ ਹੇਠਲੇ ਪੱਧਰ ਅਤੇ 50,799 ਰੁਪਏ ਦੇ ਉੱਪਰੀ ਪੱਧਰ ਤੱਕ ਦੇਖਣ ਨੂੰ ਮਿਲੀ।

ਚਾਂਦੀ 1,640 ਰੁਪਏ ਦੀ ਗਿਰਾਵਟ ਨਾਲ 68,322 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਹੁਣ ਤੱਕ ਦੇ ਸੈਸ਼ਨ ਵਿਚ ਇਹ 67,352 ਰੁਪਏ ਦੇ ਹੇਠਲੇ ਪੱਧਰ ਅਤੇ 69,825 ਰੁਪਏ ਦੇ ਉੱਪਰੀ ਪੱਧਰ ਨੂੰ ਛੂਹ ਚੁੱਕੀ ਹੈ।

ਇਹ ਵੀ ਪੜ੍ਹੋ- ਬਜਟ 2021 : ਕਿਸਾਨਾਂ ਲਈ 1 ਲੱਖ ਤੱਕ ਦਾ ਲੋਨ ਹੋ ਸਕਦੈ ਵਿਆਜ ਮੁਕਤ

ਹਾਜ਼ਰ ਬਾਜ਼ਾਰ ਦੀ ਗੱਲ ਕਰੀਏ ਤਾਂ ਦਿੱਲੀ ਸਰਾਫਾ ਬਾਜ਼ਾਰ ਵਿਚ ਵੀ ਸੋਨੇ ਦੀ ਕੀਮਤ 614 ਰੁਪਏ ਡਿੱਗ ਕੇ 49,763 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ, ਜੋ ਪਿਛਲੇ ਸੈਸ਼ਨ ਵਿਚ 50,377 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਸੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਡਾਲਰ ਦੀ ਮਜਬੂਤੀ ਕਾਰਨ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 1,900 ਡਾਲਰ ਪ੍ਰਤੀ ਔਂਸ ਤੋਂ ਥੱਲ੍ਹੇ ਉਤਰ ਆਈ। ਗਲੋਬਲ ਪੱਧਰ 'ਤੇ ਸੋਨਾ 30 ਡਾਲਰ ਦੀ ਗਿਰਾਵਟ ਨਾਲ 1,882 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਹਾਲਾਂਕਿ ਚਾਂਦੀ 26.60 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਸੀ।

ਇਹ ਵੀ ਪੜ੍ਹੋ- ਬ੍ਰਿਸਬੇਨ 'ਚ ਨਵਾਂ ਸਟ੍ਰੇਨ ਮਿਲਣ ਪਿਛੋਂ ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖ਼ਬਰ


Sanjeev

Content Editor

Related News