ਪੰਜ ਦਿਨਾਂ ਦੀ ਗਿਰਾਵਟ ਪਿੱਛੋਂ ਸੋਨੇ ਦੀ ਕੀਮਤ 'ਚ ਇੰਨਾ ਉਛਾਲ, ਜਾਣੋ ਮੁੱਲ

Monday, Feb 08, 2021 - 04:23 PM (IST)

ਪੰਜ ਦਿਨਾਂ ਦੀ ਗਿਰਾਵਟ ਪਿੱਛੋਂ ਸੋਨੇ ਦੀ ਕੀਮਤ 'ਚ ਇੰਨਾ ਉਛਾਲ, ਜਾਣੋ ਮੁੱਲ

ਨਵੀਂ ਦਿੱਲੀ- ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਪੰਜ ਕਾਰੋਬਾਰੀ ਸੈਸ਼ਨਾਂ ਵਿਚ ਜਾਰੀ ਗਿਰਾਵਟ 'ਤੇ ਸੋਮਵਾਰ ਨੂੰ ਬ੍ਰੇਕ ਲੱਗ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ, ਕੌਮਾਂਤਰੀ ਕੀਮਤ ਵਿਚ ਤੇਜ਼ੀ ਦੇ ਰੁਖ਼ ਵਿਚਕਾਰ ਰਾਸ਼ਟਰੀ ਰਾਜਧਾਨੀ ਵਿਚ ਸੋਨੇ ਦੀ ਕੀਮਤ 94 ਰੁਪਏ ਵੱਧ ਕੇ 46,877 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ।

ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 46,783 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਈ ਸੀ। ਉੱਥੇ ਹੀ, ਚਾਂਦੀ 340 ਰੁਪਏ ਦੀ ਤੇਜ਼ੀ ਨਾਲ 68,391 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਬੀਤੇ ਕਾਰੋਬਾਰੀ ਸੈਸ਼ਨ ਵਿਚ ਚਾਂਦੀ 68,051 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,815 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਅਤੇ ਚਾਂਦੀ ਵੀ 27.16 ਡਾਲਰ ਪ੍ਰਤੀ ਔਂਸ ਹੋ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀ) ਤਪਨ ਪਟੇਲ ਨੇ ਕਿਹਾ ਕਿ ਅਮਰੀਕਾ ਵਿਚ ਰੁਜ਼ਗਾਰ ਦੇ ਨਿਰਾਸ਼ਾਜਨਕ ਅੰਕੜੇ ਅਤੇ ਉੱਥੇ ਆਰਥਿਕ ਪੈਕੇਜ ਦੀ ਉਮੀਦ ਵਿਚਕਾਰ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਰਹੀ।


author

Sanjeev

Content Editor

Related News