ਸੋਨੇ-ਚਾਂਦੀ ਦੀ ਕੀਮਤ 400 ਰੁ: ਦੇ ਲਗਭਗ ਘਟੀ, ਜਾਣੋ ਕਿੰਨਾ ਰਿਹਾ ਮੁੱਲ

Thursday, Jan 14, 2021 - 07:35 PM (IST)

ਨਵੀਂ ਦਿੱਲੀ- ਗੋਲਬਲ ਬਾਜ਼ਾਰ ਵਿਚ ਨਰਮ ਰੁਖ਼ ਦੇ ਮੱਦੇਨਜ਼ਰ ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਵਿਚ ਗਿਰਾਵਟ ਦੇਖਣ ਨੂੰ ਮਿਲੀ। ਸੋਨਾ 369 ਰੁਪਏ ਡਿੱਗ ਕੇ 48,388 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੋਨੇ ਦੀ ਕੀਮਤ 48,757 ਰੁਪਏ ਪ੍ਰਤੀ ਦਸ ਗ੍ਰਾਮ ਰਹੀ ਸੀ। ਚਾਂਦੀ ਦੀ ਗੱਲ ਕਰੀਏ ਤਾਂ ਇਸ ਵਿਚ 390 ਰੁਪਏ ਦੀ ਗਿਰਾਵਟ ਆਈ ਅਤੇ ਇਹ 64,534 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਬੀਤੇ ਦਿਨ ਚਾਂਦੀ 64,924 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ ਸੀ।

ਉੱਥੇ ਹੀ, ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਘੱਟ ਕੇ 1,842 ਡਾਲਰ ਪ੍ਰਤੀ ਔਂਸ 'ਤੇ ਆ ਗਈ, ਚਾਂਦੀ 25.21 'ਤੇ ਸਥਿਰ ਰਹੀ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, ''ਮਜਬੂਤ ਡਾਲਰ ਦੇ ਮੱਦੇਨਜ਼ਰ ਸੋਨਾ ਹੇਠਾਂ ਚੱਲ ਰਿਹਾ ਹੈ।'' ਓਧਰ, ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ ਇਸ ਦੌਰਾਨ 395 ਰੁਪਏ ਡਿੱਗ ਕੇ 48,910 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ 743 ਰੁਪਏ ਦੀ ਗਿਰਾਵਟ ਨਾਲ 65,278 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ।


Sanjeev

Content Editor

Related News