ਬਾਜ਼ਾਰ ''ਚ ਸੋਨੇ ਦੀ ਕੀਮਤ ਇੰਨੀ ਡਿੱਗੀ, ਚਾਂਦੀ 2,000 ਰੁ: ਹੋਈ ਸਸਤੀ

Thursday, Sep 24, 2020 - 07:55 PM (IST)

ਬਾਜ਼ਾਰ ''ਚ ਸੋਨੇ ਦੀ ਕੀਮਤ ਇੰਨੀ ਡਿੱਗੀ, ਚਾਂਦੀ 2,000 ਰੁ: ਹੋਈ ਸਸਤੀ

ਨਵੀਂ ਦਿੱਲੀ—  ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨੇ ਦੀ ਕੀਮਤ 485 ਰੁਪਏ ਟੁੱਟ ਕੇ 50,418 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ, ਪਿਛਲੇ ਕਾਰੋਬਾਰ 'ਚ ਸੋਨਾ 50,903 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।

ਉੱਥੇ ਹੀ, ਚਾਂਦੀ 2,081 ਰੁਪਏ ਦੀ ਗਿਰਾਵਟ ਨਾਲ 58,099 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਦਿਨ ਚਾਂਦੀ 60,180 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।

ਇਸ ਤੋਂ ਇਲਾਵਾ ਗਲੋਬਲ ਬਾਜ਼ਾਰ 'ਚ ਸੋਨਾ ਗਿਰਾਵਟ ਨਾਲ 1,854 ਡਾਲਰ ਪ੍ਰਤੀ ਔਂਸ 'ਤੇ ਰਿਹਾ, ਜਦੋਂ ਕਿ ਚਾਂਦੀ 22.12 ਡਾਲਰ 'ਤੇ ਜਿਓਂ ਦੀ ਤਿਓਂ ਰਹੀ।

ਉੱਥੇ ਹੀ, ਹਾਜ਼ਾਰ ਬਜ਼ਾਰ 'ਚ ਮੰਗ ਕਮਜ਼ੋਰ ਪੈਣ ਨਾਲ ਵਾਇਦਾ ਬਾਜ਼ਾਰ 'ਚ ਵੀ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ ਵਾਇਦਾ 49,428 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ। ਚਾਂਦੀ ਵਾਇਦਾ ਦੀ ਕੀਮਤ 1,536 ਰੁਪਏ ਟੁੱਟ ਕੇ 56,952 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਨਿਊਯਾਰਕ 'ਚ ਸੋਨੇ ਵਾਇਦਾ ਦੀ ਕੀਮਤ 0.57 ਫੀਸਦੀ ਡਿੱਗ ਕੇ 1,857.80 ਡਾਲਰ ਪ੍ਰਤੀ ਔਂਸ ਰਹੀ, ਜਦੋਂ ਕਿ ਚਾਂਦੀ ਵਾਇਦਾ ਦੀ 3.74 ਫੀਸਦੀ ਦੀ ਗਿਰਾਵਟ ਨਾਲ 22.24 ਡਾਲਰ ਪ੍ਰਤੀ ਔਂਸ ਰਹਿ ਗਈ।


author

Sanjeev

Content Editor

Related News