ਰੁਪਏ ''ਚ ਤੇਜ਼ੀ ਨਾਲ ਸੋਨਾ ਤੇ ਚਾਂਦੀ ਹੋਏ ਸਸਤੇ, ਜਾਣੋ ਕੀਮਤਾਂ

Sunday, Aug 30, 2020 - 04:04 PM (IST)

ਰੁਪਏ ''ਚ ਤੇਜ਼ੀ ਨਾਲ ਸੋਨਾ ਤੇ ਚਾਂਦੀ ਹੋਏ ਸਸਤੇ, ਜਾਣੋ ਕੀਮਤਾਂ

ਨਵੀਂ ਦਿੱਲੀ— ਵਿਦੇਸ਼ਾਂ 'ਚ ਦੋਹਾਂ ਬਹੁਮੁੱਲੀ ਧਾਤਾਂ 'ਚ ਤੇਜ਼ੀ ਦੇ ਬਾਵਜੂਦ ਘਰੇਲੂ ਪੱਧਰ 'ਤੇ ਬੀਤੇ ਹਫ਼ਤੇ ਸੋਨੇ ਤੇ ਚਾਂਦੀ 'ਚ ਨਰਮੀ ਰਹੀ।

ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਚ ਅਕਤੂਬਰ ਦਾ ਸੋਨਾ ਵਾਇਦਾ ਪਿਛਲੇ ਹਫ਼ਤੇ 567 ਰੁਪਏ ਯਾਨੀ 1.09 ਫੀਸਦੀ ਡਿੱਗ ਕੇ 51,448 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ।

ਸਤੰਬਰ ਦਾ ਸੋਨਾ ਵਾਇਦਾ ਵੀ 1.91 ਫੀਸਦੀ ਦੀ ਗਿਰਾਵਟ ਨਾਲ 51,050 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਿਆ। ਚਾਂਦੀ ਦਾ ਸਤੰਬਰ ਵਾਇਦਾ 1,091 ਰੁਪਏ ਯਾਨੀ 1.63 ਫੀਸਦੀ ਦੀ ਗਿਰਾਵਟ ਨਾਲ 65,976 ਰੁਪਏ ਪ੍ਰਤੀ ਕਿਲੋਗ੍ਰਆਮ 'ਤੇ ਰਿਹਾ।

ਉੱਥੇ ਹੀ, ਨਵੰਬਰ ਦਾ ਚਾਂਦੀ ਮਿਨੀ ਵਾਇਦਾ ਵੀ 1.05 ਫੀਸਦੀ ਡਿੱਗ ਕੇ ਹਫ਼ਤੇ ਦੇ ਅਖੀਰ 'ਤੇ 68,836 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਡਾਲਰ ਦੇ ਮੁਕਾਬਲੇ ਰੁਪਏ ਬੀਤੇ ਹਫ਼ਤੇ ਤਕਰੀਬਨ 2 ਫੀਸਦੀ ਮਜਬੂਤ ਹੋਇਆ। ਹਫ਼ਤੇ ਦੌਰਾਨ ਇਹ 144 ਪੈਸੇ ਮਜਬੂਤ ਹੋਇਆ ਅਤੇ ਸ਼ੁੱਕਰਵਾਰ ਨੂੰ ਕਾਰੋਬਾਰ ਦੀ ਸਮਾਪਤੀ 'ਤੇ ਇਕ ਡਾਲਰ 73.40 ਰੁਪਏ 'ਤੇ ਵਿਕਿਆ। ਇਸ ਦੌਰਾਨ ਲੰਡਨ 'ਚ ਸੋਨਾ ਹਾਜ਼ਰ 24.07 ਡਾਲਰ ਚਮਕ ਕੇ 1964.92 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 25.6 ਡਾਲਰ ਦੀ ਬੜ੍ਹਤ ਨਾਲ 1,972.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.75 ਡਾਲਰ ਮਜਬੂਤ ਹੋਈ ਅਤੇ 27.52 ਡਾਲਰ ਪ੍ਰਤੀ ਔਂਸ 'ਤੇ ਵਿਕੀ।


author

Sanjeev

Content Editor

Related News