ਸੋਨੇ ਦੀ ਕੀਮਤ 'ਚ ਅੱਜ ਵੱਡਾ ਉਛਾਲ, ਚਾਂਦੀ ਵੀ ਹੋਈ ਇੰਨੀ ਮਹਿੰਗੀ

02/13/2020 3:07:34 PM

ਨਵੀਂ ਦਿੱਲੀ— ਵਿਦੇਸ਼ਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਰਹੀ ਮਜਬੂਤੀ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਵੀ ਵੀਰਵਾਰ ਨੂੰ ਸੋਨਾ 335 ਰੁਪਏ ਦੀ ਛਲਾਂਗ ਲਾ ਕੇ 42,115 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਜਾ ਪੁੱਜਾ। ਇਸ ਤੋਂ ਪਿਛਲੇ ਦੋ ਦਿਨ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ ਸੀ।


ਉੱਥੇ ਹੀ, ਚਾਂਦੀ 365 ਰੁਪਏ ਦੀ ਬੜ੍ਹਤ ਨਾਲ ਅੱਜ 47,375 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਹੋ ਗਈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਸੰਕਟ ਕਾਰਨ 'ਸਰਬ ਭਾਰਤੀ ਰਤਨ ਤੇ ਜਿਊਲਰੀ ਡੋਮੈਸਟਿਕ ਕੌਂਸਲ' ਨੇ ਸੰਭਾਵਨਾ ਜਤਾਈ ਹੈ ਕਿ ਮਾਰਚ ਮਿਡ ਤੱਕ ਸੋਨੇ ਦੀ ਕੀਮਤ 44 ਹਾਜ਼ਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ।
ਚੀਨ 'ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 1300 ਤੋਂ ਵੱਧ ਲੋਕਾਂ ਦੀ ਮੌਤ ਅਤੇ 48 ਹਜ਼ਾਰ ਤੋਂ ਵੱਧ ਲੋਕਾਂ ਦੇ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਕਾਰਨ ਚੀਨ ਦੀ ਅਰਥਵਿਵਸਥਾ ਨੂੰ ਡੂੰਘੀ ਸੱਟ ਲੱਗਣ ਦਾ ਖਦਸ਼ਾ ਹੈ ਅਤੇ ਗਲੋਬਲ ਅਰਥ-ਵਿਵਸਥਾ 'ਤੇ ਸੰਕਟ ਮੰਡਰਾ ਰਿਹਾ ਹੈ। ਵਪਾਰ ਅਤੇ ਸੈਰ-ਸਪਾਟਾ ਖੇਤਰ ਦੇ ਪ੍ਰਭਾਵਿਤ ਹੋਣ ਕਾਰਨ ਨਿਵੇਸ਼ਕ ਸੋਨੇ 'ਚ ਪੈਸਾ ਲਾ ਰਹੇ ਹਨ, ਜਿਸ ਨਾਲ ਇਸ ਦੀ ਕੀਮਤ 'ਚ ਵਾਧਾ ਹੋ ਰਿਹਾ ਹੈ।

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►ਬੜੌਦਾ ਬੈਂਕ ਵੱਲੋਂ FD ਦਰਾਂ 'ਚ ਕਟੌਤੀਅੰਮ੍ਰਿਤਸਰ ਦਾ ਰੇਲ ਸਫਰ ਹੋ ਜਾਏਗਾ ਮਹਿੰਗਾ20 FEB ਤੋਂ ਦੌੜੇਗੀ IRCTC ਦੀ 'ਕਾਸ਼ੀ ਮਹਾਕਾਲ', ਜਾਣੋ ਖਾਸ ਗੱਲਾਂ ►IPhones ਦਾ ਸਟਾਕ ਖਤਮ ਹੋਣ ਦੇ ਕੰਢੇ, ਮਹਿੰਗੇ ਹੋ ਸਕਦੇ ਹਨ ਫੋਨ


Related News