ਮੁੜ 49 ਹਜ਼ਾਰੀ ਹੋਇਆ ਸੋਨਾ, ਇਸ ਸਾਲ ਪਾਰ ਕਰ ਸਕਦੈ ਇਹ ਅੰਕੜਾ
Wednesday, Jan 20, 2021 - 12:53 PM (IST)
ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ ’ਚ ਉਤਾਰ-ਚੜ੍ਹਾਅ ਲਗਾਤਾਰ ਜਾਰੀ ਹੈ। ਅੱਜ ਐਮ.ਸੀ.ਐਕਸ. ’ਤੇ ਫਰਵਰੀ ਡਿਲਿਵਰੀ ਵਾਲਾ ਸੋਨਾ 94 ਰੁਪਏ ਦੀ ਤੇਜ਼ੀ ਨਾਲ 49,077 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ’ਤੇ ਖੁੱਲਿ੍ਹਆ। ਕੱਲ੍ਹ ਇਹ 48,983 ਰੁਪਏ ਦੇ ਭਾਅ ’ਤੇ ਬੰਦ ਹੋਇਆ ਸੀ। ਅੱਜ ਸਵੇਰੇ 11 ਵਜੇ ਇਹ 145 ਰੁਪਏ ਯਾਨੀ 0.3 ਫ਼ੀਸਦੀ ਦੀ ਤੇਜ਼ੀ ਨਾਲ 49,128 ਰੁਪਏ ’ਤੇ ਟਰੇਡ ਕਰ ਰਿਹਾ ਸੀ। ਸਵੇਰੇ ਇਸ ਨੇ 49,077 ਰੁਪਏ ਦਾ ਘੱਟ ਤੋਂ ਘੱਟ ਅਤੇ 49,160 ਰੁਪਏ ਦਾ ਉਚਾ ਪੱਧਰ ਛੂਹ ਲਿਆ। ਅਪ੍ਰੈਲ ਡਿਲਿਵਰੀ ਵਾਲਾ ਸੋਨਾ ਵੀ 155 ਰੁਪਏ ਦੀ ਤੇਜ਼ੀ ਨਾਲ 49,207 ਰੁਪਏ ’ਤੇ ਟਰੇਡ ਕਰ ਰਿਹਾ ਸੀ।
ਇਹ ਵੀ ਪੜ੍ਹੋ: ਐਮਾਜ਼ੋਨ ਨੂੰ ਲੱਗ ਸਕਦੈ ਝਟਕਾ : ਈ-ਕਾਮਰਸ ’ਚ ਵਿਦੇਸ਼ੀ ਨਿਵੇਸ਼ ਦੇ ਨਿਯਮ ਬਦਲ ਸਕਦੀ ਹੈ ਸਰਕਾਰ
ਸਰਾਫ਼ਾ ਕੀਮਤਾਂ ’ਚ ਤੇਜ਼ੀ
ਗਲੋਬਲ ਬਾਜ਼ਾਰ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਚੜ੍ਹਨ ਨਾਲ ਮੰਗਲਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ ਵਿਚ ਵੀ ਸੋਨੇ-ਚਾਂਦੀ ਵਿਚ ਉਛਾਲ ਰਿਹਾ। ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 198 ਰੁਪਏ ਵੱਧ ਕੇ 48,480 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਭਾਰਤੀ ਟੀਮ ਦੀ ਇਤਿਹਾਸਕ ਜਿੱਤ ’ਤੇ PM ਮੋਦੀ ਨੇ ਦਿੱਤੀ ਵਧਾਈ, ਆਖੀ ਇਹ ਗੱਲ
ਉੱਥੇ ਹੀ, ਚਾਂਦੀ 1,008 ਰੁਪਏ ਦੀ ਵੱਡੀ ਛਲਾਂਗ ਲਾ ਕੇ 65,340 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 48,282 ਰੁਪਏ ਪ੍ਰਤੀ ਦਸ ਗ੍ਰਾਮ ਸੀ, ਜਦੋਂ ਕਿ ਚਾਂਦੀ ਦੀ ਕੀਮਤ 64,332 ਰੁਪਏ ਪ੍ਰਤੀ ਕਿਲੋ 'ਤੇ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੋਹਾਂ ਵਿਚ ਹੀ ਤੇਜ਼ੀ ਰਹੀ। ਸੋਨਾ ਜਿੱਥੇ ਵੱਧ ਕੇ 1,843 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਉੱਥੇ ਹੀ ਚਾਂਦੀ 25.28 ਡਾਲਰ ਪ੍ਰਤੀ ਔਂਸ ਹੋ ਗਈ।
ਇਹ ਵੀ ਪੜ੍ਹੋ: ਮਾਂ ਬਣਨ ਮਗਰੋਂ ਅਨੁਸ਼ਕਾ ਨੇ ਸਾਂਝੀ ਕੀਤੀ ਪਹਿਲੀ ਪੋਸਟ, ਭਾਰਤੀ ਟੀਮ ਦੀ ਜਿੱਤ ’ਤੇ ਆਖੀ ਇਹ ਗੱਲ
ਇਸ ਤੋਂ ਇਲਾਵਾ ਵਾਇਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 126 ਰੁਪਏ ਚੜ੍ਹ ਕੇ 49,020 ਰੁਪਏ ਪ੍ਰਤੀ ਦਸ ਗ੍ਰਾਮ, ਜਦੋਂ ਕਿ ਚਾਂਦੀ 686 ਰੁਪਏ ਦੀ ਤੇਜ਼ੀ ਨਾਲ 66,115 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਡਾਲਰ ਵਿਚ ਨਰਮੀ ਅਤੇ ਕੋਰੋਨਾ ਵਾਇਰਸ ਰਾਹਤ ਪੈਕੇਜਾਂ ਦੀ ਉਮੀਦ ਨਾਲ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਵਿਚ ਤੇਜ਼ੀ ਦੇਖਣ ਨੂੰ ਮਿਲੀ। ਵਿਸ਼ਲੇਕਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਬਾਜ਼ਾਰ ਵਿਚ ਸੋਨੇ ਵਿਚ ਤੇਜ਼ੀ ਪ੍ਰਮੁੱਖ ਤੌਰ 'ਤੇ ਡਾਲਰ ਵਿਚ ਨਰਮੀ ਕਾਰਨ ਹੈ।
ਇਹ ਵੀ ਪੜ੍ਹੋ: 32 ਸਾਲ ਬਾਅਦ ਗਾਬਾ ’ਚ ਹਾਰੇ 'ਕੰਗਾਰੂ', ਆਸਟ੍ਰੇਲੀਆਈ ਮੀਡੀਆ ਨੇ ਕੀਤੀ ਭਾਰਤ ਦੀ ਤਾਰੀਫ਼
ਸੋਨਾ 2021 ਵਿਚ 60,000 ਰੁਪਏ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ
ਪਿਛਲੇ ਸਾਲਾਂ ਦੀ ਤਰਜ਼ ’ਤੇ ਸੋਨੇ ’ਚ 2021 ਦੌਰਾਨ ਵਾਧਾ ਦਰਜ ਕੀਤੇ ਜਾਣ ਦੀ ਉਮੀਦ ਹੈ। ਮੰਨਿਆ ਜਾਂਦਾ ਹੈ ਕਿ ਇਸ ਸਾਲ ਸੋਨਾ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਦੂਜੇ ਸ਼ਬਦਾਂ ਵਿਚ 50,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ’ਤੇ ਸੋਨੇ ਵਿਚ ਨਿਵੇਸ਼ ਕਰਨਾ ਤੁਹਾਡੇ ਲਈ ਲਾਭਕਾਰੀ ਸੌਦਾ ਸਾਬਤ ਹੋ ਸਕਦਾ ਹੈ। ਮਾਹਰ ਕਹਿੰਦੇ ਹਨ ਕਿ 2020 ਵਿਚ ਕੋਰੋਨਾ ਆਫ਼ਤ ਕਾਰਨ ਪੈਦਾ ਹੋਏ ਮੁਸ਼ਕਲ ਆਰਥਿਕ ਮਾਹੌਲ ਕਾਰਨ ਲੋਕਾਂ ਨੇ ਸੋਨੇ ਵਿਚ ਭਾਰੀ ਨਿਵੇਸ਼ ਕੀਤਾ ਅਤੇ ਇਸ ਦੀਆਂ ਕੀਮਤਾਂ ਵਿਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਕੋਰੋਨਾ ਟੀਕੇ ਦੇ ਆਉਣ ਨਾਲ, ਜੇਕਰ ਹੁਣ ਆਰਥਿਕ ਗਤੀਵਿਧੀਆਂ ਵਧਦੀਆਂ ਹਨ ਤਾਂ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਨੂੰ ਵੀ ਦਰਜ ਕੀਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।