ਹੁਣ ਇੰਨੇ ''ਚ ਪੈ ਰਿਹੈ 10 ਗ੍ਰਾਮ ਸੋਨਾ, ਦੇਖੋ ਨਵੇਂ ਭਾਅ

10/14/2020 10:45:22 AM

ਨਵੀਂ ਦਿੱਲੀ : ਇਕ ਦਿਨ ਦੀ ਗਿਰਾਵਟ ਮਰਗੋਂ ਅੱਜ ਮੁੜ ਸੋਨੇ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਗਈ ਹੈ। ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ ਅੱਜ 124 ਰੁਪਏ ਦੀ ਤੇਜ਼ੀ ਨਾਲ ਖੁੱਲ੍ਹਿਆ। ਮੰਗਲਵਾਰ ਨੂੰ ਇਹ 50,245 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ ਅਤੇ ਅੱਜ 50,369 ਰੁਪਏ ਦੇ ਭਾਅ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਸ ਨੇ 50,322 ਰੁਪਏ ਦਾ ਹੇਠਲਾ ਅਤੇ 50,394 ਰੁਪਏ ਦਾ ਉੱਚਾ ਪੱਧਰ ਛੂਹ ਲਿਆ। ਸਵੇਰੇ 10 ਵਜੇ ਇਹ 131 ਰੁਪਏ ਦੀ ਤੇਜ਼ੀ ਨਾਲ 50,376 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ। ਫਰਵਰੀ ਡਿਲਿਵਰੀ ਵਾਲਾ ਸੋਨਾ ਵੀ 202 ਰੁਪਏ ਦੀ ਤੇਜ਼ੀ ਨਾਲ ਖੁੱਲ੍ਹਿਆ। ਸਵੇਰੇ 10 ਵਜੇ ਇਹ 202 ਰੁਪਏ ਦੀ ਤੇਜ਼ੀ ਨਾਲ 50,529 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।

ਇਹ ਵੀ ਪੜ੍ਹੋ: ਬਾਬਾ ਰਾਮਦੇਵ ਦੀ ਪਤੰਜਲੀ ਅਤੇ ਫਲਿਪਕਾਰਟ ਦੀਆਂ ਵਧੀਆਂ ਮੁਸ਼ਕਲਾਂ, ਕਾਰਣ ਦੱਸੋ ਨੋਟਿਸ ਹੋਇਆ ਜ਼ਾਰੀ

ਦਿੱਲੀ ਸਰਾਫ਼ਾ ਬਾਜ਼ਾਰ
ਦਿੱਲੀ ਸਰਾਫ਼ਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨਾ 133 ਰੁਪਏ ਦੀ ਗਿਰਾਵਟ ਦੇ ਨਾਲ 51,989 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਤਿੰਨ ਸੈਸ਼ਨਾਂ ਦੀ ਤੇਜ਼ੀ ਤੋਂ ਬਾਅਦ ਇਹ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ ਦੇ ਕਾਰੋਬਾਰੀ ਸੈਸ਼ਨ ਦੌਰਾਨ ਸੋਨਾ 52,122 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ 875 ਰੁਪਏ ਡਿੱਗ ਕੇ 63,860 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟਿਕੀ। ਪਿਛਲੇ ਦਿਨ ਬੰਦ ਭਾਅ 64,735 ਰੁਪਏ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,919 ਡਾਲਰ ਪ੍ਰਤੀ ਔਂਸ 'ਤੇ ਨਰਮ ਸੀ ਅਤੇ ਚਾਂਦੀ 24.89 ਡਾਲਰ ਪ੍ਰਤੀ ਔਂਸ 'ਤੇ ਲਗਭਗ ਪਿਛਲੇ ਪੱਧਰ 'ਤੇ ਬਣੀ ਹੋਈ ਸੀ। ਐਚ.ਡੀ.ਐਫ.ਸੀ. ਸਕਿਊੁਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਤਪਨ ਪਟੇਲ ਨੇ ਕਿਹਾ, 'ਡਾਲਰ 'ਚ ਸੁਧਾਰ ਅਤੇ ਅਮਰੀਕੀ ਪੈਕੇਜ ਦੀ ਉਮੀਦ 'ਚ ਸ਼ੇਅਰ ਬਾਜ਼ਾਰ 'ਚ ਮਜ਼ਬੂਤੀ ਨਾਲ ਸੋਨੇ 'ਤੇ ਦਬਾਅ ਬਣਿਆ ਰਿਹਾ।'

ਇਹ ਵੀ ਪੜ੍ਹੋ: ਤੈਮੂਰ ਨੂੰ ਕ੍ਰਿਕਟ ਖੇਡਦਿਆਂ ਵੇਖ ਕਰੀਨਾ ਕਪੂਰ ਨੇ IPL ਨੂੰ ਕੀਤੀ ਇਹ ਵਿਸ਼ੇਸ਼ ਅਪੀਲ​​​​​​​

ਵਾਇਦਾ ਕੀਮਤ ਵਿਚ ਤੇਜ਼ੀ
ਕਮਜ਼ੋਰ ਹਾਜ਼ਿਰ ਬਾਜ਼ਾਰ ਦੀ ਮੰਗ ਕਾਰਨ ਕਾਰੋਬਾਰੀਆਂ ਨੇ ਆਪਣੇ ਸੌਦਿਆਂ ਦੀ ਕਟਾਈ ਕੀਤੀ, ਜਿਸ ਨਾਲ ਵਾਇਦਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ ਦਾ ਭਾਵ 0.27 ਫ਼ੀਸਦੀ ਮਜ਼ਬੂਤ ਹੋ ਕੇ 50,970 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਮਲਟੀ ਕਮੋਡਿਟੀ ਐਸਚੇਂਜ ਵਿਚ ਦਸੰਬਰ ਦਾ ਸੋਨਾ ਵਾਇਦਾ ਭਾਅ 137 ਰੁਪਏ ਯਾਨੀ 0.27 ਫ਼ੀਸਦੀ ਵਧ ਕੇ 50,970 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ। ਇਸ ਕੰਟਰੈਕਟ ਵਿਚ 15,294 ਲਾਟ ਲਈ ਕਾਰੋਬਾਰ ਕੀਤਾ ਗਿਆ। ਨਿਊਯਾਰਕ ਵਿਚ ਸੋਨਾ 0.20 ਫ਼ੀਸਦੀ ਘੱਟ ਕੇ 1,925 ਡਾਲਰ ਪ੍ਰਤੀ ਔਂਸ ਰਹਿ ਗਿਆ।


cherry

Content Editor

Related News