ਸੋਨੇ ਦੇ ਭਾਅ ਸਥਿਰ, ਚਾਂਦੀ 140 ਰੁਪਏ ਚਮਕੀ

07/08/2019 4:39:34 PM

ਨਵੀਂ ਦਿੱਲੀ — ਗਲੋਬਲ ਪੱਧਰ 'ਤੇ ਕੀਮਤੀ ਧਾਤੂਆਂ 'ਚ ਰਹੀ ਤੇਜ਼ੀ ਵਿਚਕਾਰ ਸੋਮਵਾਰ ਨੂੰ ਦਿੱਲੀ ਸਰਾਫਾ ਬਜ਼ਾਰ 'ਚ ਸੋਨੇ ਦੀ ਕੀਮਤ ਵਿਚ ਕੋਈ ਬਜਲਾਅ ਨਹੀਂ ਹੋਇਆ ਪਰ ਚਾਂਦੀ 140 ਰੁਪਏ ਪ੍ਰਤੀ ਕਿਲੋਗ੍ਰਾਮ ਉਛਲ ਗਈ। ਸਰਕਾਰ ਨੇ ਬਜਟ ਵਿਚ ਸੋਨੇ ਅਤੇ ਵਡਮੁੱਲੀਆਂ ਧਾਤਾਂ 'ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ ਹੈ। ਇਸ ਨਾਲ ਸ਼ਨੀਵਾਰ ਨੂੰ ਸੋਨੇ 'ਚ 1300 ਰੁਪਏ ਦੀ ਜ਼ਬਰਦਸਤ ਤੇਜ਼ੀ ਦੇਖੀ ਗਈ, ਚਾਂਦੀ ਵੀ ਵਾਧੇ 'ਚ ਦਰਜ ਕੀਤੀ ਗਈ ਸੀ। 

ਵਿਦੇਸ਼ਾਂ ਵਿਚ ਸੋਮਵਾਰ ਨੂੰ ਪੀਲੀ ਧਾਤ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ। ਲੰਡਨ ਅਤੇ ਨਿਊਯਾਰਕਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੋਨਾ ਹਾਜਰ 0.40 ਫੀਸਦੀ ਵਧ ਕੇ 1405.20 ਡਾਲਰ ਪ੍ਰਤੀ ਔਂਸ 'ਤੇ ਰਿਹਾ। ਅਗਸਤ ਦਾ ਅਮਰੀਕੀ ਸੋਨਾ ਵਾਇਦਾ 1396.70 ਡਾਲਰ ਪ੍ਰਤੀ ਔਂਸ 'ਤੇ ਸਥਿਰ ਰਿਹਾ। ਅੰਤਰਰਾਸ਼ਟਰੀ ਬਜ਼ਾਰ ਵਿਚ ਚਾਂਦੀ ਹਾਜਿਰ 0.40 ਫੀਸਦੀ ਵਧ ਕੇ 15.03 ਡਾਲਰ ਪ੍ਰਤੀ ਔਂਸ ਬੋਲੀ ਗਈ। ਸਥਾਨਕ ਬਜ਼ਾਰ ਵਿਚ ਸੋਨਾ ਸਟੈਂਡਰਡ 35,470 ਰੁਪਏ ਪ੍ਰਤੀ 10 ਗ੍ਰਾਮ 'ਤੇ ਸਥਿਰ ਰਿਹਾ। ਸੋਨਾ ਭਟੂਰ ਵੀ 35300 ਰੁਪਏ ਪ੍ਰਤੀ 10 ਗ੍ਰਾਮ ਰਿਹਾ। 8 ਗ੍ਰਾਮ ਵਾਲੀ ਗਿੱਨੀ 27,300 ਰੁਪਏ ਦੇ ਭਾਅ 'ਤੇ ਟਿਕੀ ਰਹੀ। ਚਾਂਦੀ 'ਚ ਵੀ ਤੇਜ਼ੀ ਦੇਖੀ ਗਈ। ਚਾਂਦੀ ਹਾਜਿਰ 140 ਰੁਪਏ ਚਮਕ ਕੇ 38940 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਵਾਇਦਾ 38096 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ।


Related News