ਧਨਤੇਰਸ ਤੋਂ ਪਹਿਲਾਂ ਲਗਾਤਾਰ ਡਿੱਗ ਰਹੀਆਂ ਹਨ ਸੋਨੇ ਦੀਆਂ ਕੀਮਤਾਂ, ਵੇਖੋ 10 ਗ੍ਰਾਮ ਸੋਨੇ ਦਾ ਭਾਅ

11/11/2020 10:59:19 AM

ਨਵੀਂ ਦਿੱਲੀ : 13 ਨਵੰਬਰ ਨੂੰ ਆਉਣ ਵਾਲੇ ਧਨਤੇਰਸ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਐਮ.ਸੀ.ਐਕਸ. 'ਤੇ ਦਸੰਬਰ ਡਿਲਿਵਰੀ ਵਾਲਾ ਸੋਨਾ ਪਿਛਲੇ ਸੈਸ਼ਨ ਵਿਚ 50,501 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਬੰਦ ਹੋਇਆ ਸੀ। ਬੁੱਧਵਾਰ ਨੂੰ ਇਹ 57 ਰੁਪਏ ਦੀ ਗਿਰਾਵਟ ਨਾਲ 50,444 ਰੁਪਏ 'ਤੇ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ਵਿਚ ਹੀ ਇਸ ਨੇ 50,350 ਰੁਪਏ ਦਾ ਹੇਠਲਾ ਪੱਧਰ ਅਤੇ 50,463 ਰੁਪਏ ਦਾ ਉੱਚਾ ਪੱਧਰ ਛੂਹ ਲਿਆ। ਸਵੇਰੇ 10 ਵਜੇ ਇਹ 81 ਰੁਪਏ ਦੀ ਗਿਰਾਵਟ ਨਾਲ 50,420 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ। ਫਰਵਰੀ ਡਿਲਿਵਰੀ ਵਾਲਾ ਸੋਨਾ ਵੀ 98 ਰੁਪਏ ਦੀ ਗਿਰਾਵਟ ਨਾਲ 50,479 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।

ਇਹ ਵੀ ਪੜ੍ਹੋ : ਬੂਟ ਸਾਫ਼ ਕਰਦੇ ਦਿਖੇ ਵਿਰਾਟ ਕੋਹਲੀ, ਅਨੁਸ਼ਕਾ ਨੇ ਸਾਂਝੀ ਕੀਤੀ ਤਸਵੀਰ

ਸਰਾਫ਼ਾ ਬਾਜ਼ਾਰ ਵਿਚ ਸੋਨਾ 662 ਰੁਪਏ ਟੁੱਟਿਆ
ਮਲਟੀ ਕਮੋਡਿਟੀ ਐਕਸਚੇਂਜ 'ਤੇ ਕੀਮਤਾਂ ਵਿਚ ਤੇਜ਼ੀ ਦੇ ਰੁਖ਼ ਦੇ ਬਾਵਜੂਦ ਮੰਗਲਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦੀ ਕੀਮਤ 662 ਰੁਪਏ ਦੀ ਗਿਰਾਵਟ ਨਾਲ 50,338 ਰੁਪਏ ਪ੍ਰਤੀ 10 ਗ੍ਰਾਮ ਰਹੀ। ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 51,000 ਰੁਪਏ ਪ੍ਰਤੀ 10 ਗ੍ਰਾਮ' ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਵੀ 1,431 ਰੁਪਏ ਦੀ ਗਿਰਾਵਟ ਨਾਲ 62,217 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ 63,648 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ : ਵਪਾਰੀਆਂ ਦਾ ਦੀਵਾਲੀ ਦਾ ਉਤਸ਼ਾਹ ਪਿਆ ਠੰਡਾ, ਰੋਕ ਲੱਗਣ ਕਾਰਨ ਮੁਫ਼ਤ 'ਚ ਪਟਾਕੇ ਵੰਡਣ ਦਾ ਐਲਾਨ

ਧਨਤੇਰਸ ਤੋਂ ਪਹਿਲਾਂ ਵੱਧ ਸਕਦੀ ਹੈ ਖਰੀਦਦਾਰੀ
ਐੱਚ. ਡੀ. ਐੱਫ. ਸੀ. ਸਕਿਓਰਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ, “ਭਾਰਤ ਵਿਚ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਨਾਲ ਧਨਤੇਰਸ ਤੋਂ ਪਹਿਲਾਂ ਇਸ ਦੀ ਤਿਉਹਾਰੀ ਖਰੀਦ ਵੱਧ ਸਕਦੀ ਹੈ।'' ਕੌਮਾਂਤਰੀ ਬਾਜ਼ਾਰ ਵਿਚ ਕੀਮਤਾਂ ਦੀ ਗੱਲ ਕਰੀਏ ਤਾਂ ਸੋਨਾ ਤੇਜ਼ੀ ਨਾਲ 1,886 ਡਾਲਰ ਪ੍ਰਤੀ ਔਂਸ 'ਤੇ ਸੀ। ਉੱਥੇ ਹੀ, ਚਾਂਦੀ 24.31 ਡਾਲਰ ਪ੍ਰਤੀ ਔਂਸ 'ਤੇ ਸਥਿਰ ਸੀ।

ਇਹ ਵੀ ਪੜ੍ਹੋ : ਸਰੀਰਕ ਸਬੰਧਾਂ ਲਈ ਬਲੈਕਮੇਲ ਕਰਦਾ ਸੀ ਡਾਕਟਰ, ਨਰਸ ਨੇ ਕਤਲ ਕਰਕੇ ਫਲਸ਼ ਕੀਤੇ ਲਾਸ਼ ਦੇ ਟੁਕੜੇ

ਵਾਇਦਾ ਬਾਜ਼ਾਰ ਵਿਚ ਸੋਨਾ ਮਜਬੂਤ
ਹਾਜਿਰ ਬਾਜ਼ਾਰ ਵਿਚ ਮਜਬੂਤ ਮੰਗ ਦਰਮਿਆਨ ਵਾਇਦਾ ਕਾਰੋਬਾਰ ਵਿਚ ਸਟੋਰੀਆਂ ਦੇ ਤਾਜ਼ਾ ਸੌਦੇ ਕਰਣ ਨਾਲ ਸਥਾਨਕ ਵਾਇਦਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ ਦਾ ਵਾਇਦਾ ਭਾਅ 836 ਰੁਪਏ ਵੱਧ ਕੇ 50,584 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਮਲਟੀ ਕਮੋਡਿਟੀ ਐਕਸਚੇਂਜ ਵਿਚ ਦਸੰਬਰ ਲਈ ਸੋਨੇ ਦਾ ਵਾਇਦਾ ਕੰਟਰੈਕਟ 836 ਰੁਪਏ ਯਾਨੀ 1.68 ਫ਼ੀਸਦੀ ਵੱਧ ਕੇ 50,584 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਕੰਟਰੈਕਟ ਵਿਚ ਕੁੱਲ ਮਿਲਾ ਕੇ 10,846 ਲਾਟ ਲਈ ਸੌਦੇ ਕੀਤੇ ਗਏ। ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਨਵੇਂ ਸੌਦੇ ਕੀਤੇ ਜਾਣ ਨਾਲ ਸੋਨਾ ਵਾਇਦਾ ਵਿਚ ਮਜਬੂਤੀ ਦਾ ਰੁਖ਼ ਰਿਹਾ। ਗਲੋਬਲ ਬਾਜ਼ਾਰਾਂ ਵਿਚ ਨਿਊਯਾਰਕ ਵਿਚ ਸੋਨਾ 1.74 ਫ਼ੀਸਦੀ ਵੱਧ ਕੇ 1,886.60 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ।


cherry

Content Editor

Related News