ਸੋਨਾ ਹੋਣ ਜਾ ਰਿਹੈ 36 ਹਜ਼ਾਰੀ, ਪਹੁੰਚਿਆ ਹੁਣ ਤੱਕ ਦੇ ਰਿਕਾਰਡ ਪੱਧਰ ''ਤੇ

Monday, Jul 22, 2019 - 05:44 PM (IST)

ਸੋਨਾ ਹੋਣ ਜਾ ਰਿਹੈ 36 ਹਜ਼ਾਰੀ, ਪਹੁੰਚਿਆ ਹੁਣ ਤੱਕ ਦੇ ਰਿਕਾਰਡ ਪੱਧਰ ''ਤੇ

ਨਵੀਂ ਦਿੱਲੀ — ਸਥਾਨਕ ਜੌਹਰੀਆਂ ਵਲੋਂ ਕੀਤੀ ਜਾ ਰਹੀ ਲਗਾਤਾਰ ਖਰੀਦਦਾਰੀ ਦੇ ਕਾਰਨ ਸੋਮਵਾਰ ਨੂੰ ਦਿੱਲੀ ਸਰਾਫਾ ਬਜ਼ਾਰ ਵਿਚ ਸੋਨਾ 100 ਰੁਪਏ ਦੀ ਮਜ਼ਬੂਤੀ ਦੇ ਨਾਲ 35,970 ਰੁਪਏ ਪ੍ਰਤੀ 10 ਗ੍ਰਾਮ ਦੇ ਨਾਲ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਅਖਿਲ ਭਾਰਤੀ ਸਰਾਫਾ ਸੰਘ ਮੁਤਾਬਕ ਚੰਦੀ ਦੇ ਭਾਅ 'ਚ ਵੀ ਤੇਜ਼ੀ ਦਰਜ ਕੀਤੀ ਗਈ ਹੈ। ਉਦਯੋਗਿਕ ਇਕਾਈਆਂ ਅਤੇ ਸਿੱਕਾ ਢੁਲਾਈ ਵਾਲਿਆਂ ਦੀ ਖਰੀਦਦਾਰੀ ਨਾਲ ਚਾਂਦੀ ਦੇ ਭਾਅ 260 ਰੁਪਏ ਵਧ ਕੇ 41,960 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ। ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਜੈਨ ਨੇ ਕਿਹਾ,' ਅੱਜ ਸੋਮਵਾਰ ਸੋਨੇ ਦਾ ਭਾਅ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 35,970 ਰੁਪਏ ਪ੍ਰਤੀ 10 ਗ੍ਰਾਮ 'ਤੇ ਹੈ।' 

PunjabKesari

ਇਸ ਕਾਰਨ ਸੋਨੇ ਦੀ ਖਰੀਦਦਾਰੀ ਨੂੰ ਮਿਲਿਆ ਹੁੰਗਾਰਾ

ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਜੌਹਰੀਆਂ ਵਲੋਂ ਮਜ਼ਬੂਤ ਖਰੀਦਦਾਰੀ ਕਾਰਨ ਹੀ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਘਰੇਲੂ ਸ਼ੇਅਰ ਬਜ਼ਾਰਾਂ ਵਿਚ ਗਿਰਾਵਟ ਦੇ ਕਾਰਨ ਵੀ ਨਿਵੇਸ਼ਕਾਂ ਦਾ ਰੁਖ਼ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਅਤੇ ਹੋਰ ਕੀਮਤੀ ਧਾਤੂਆਂ ਵੱਲ ਵਧਿਆ ਹੈ। ਗਲੋਬਲ ਪੱਧਰ 'ਤੇ ਹਾਜਿਰ ਸੋਨੇ ਦਾ ਭਾਅ 1,425.60 ਡਾਲਰ ਪ੍ਰਤੀ ਔਂਸ ਅਤੇ ਚਾਂਦੀ ਦਾ ਭਾਅ 16.40 ਡਾਲਰ ਪ੍ਰਤੀ ਔਂਸ ਰਿਹਾ। ਦਿੱਲੀ ਸਰਾਫਾ ਬਜ਼ਾਰ ਵਿਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਭਾਅ 100-100 ਰੁਪਏ ਵਧ ਕੇ ਕ੍ਰਮਵਾਰ : 35,970 ਰੁਪਏ ਪ੍ਰਤੀ 10 ਗ੍ਰਾਮ ਰਿਹਾ। ਸੋਨੇ ਦੀ 8 ਗ੍ਰਾਮ ਭਾਰ ਵਾਲੀ ਗਿੰਨੀ ਦਾ ਮੁੱਲ ਵੀ 100 ਰੁਪਏ ਚੜ੍ਹ ਕੇ 27,500 ਰੁਪਏ ਪ੍ਰਤੀ ਇਕਾਈ ਰਿਹਾ। ਸ਼ਨੀਵਾਰ ਨੂੰ ਸੋਨਾ 80 ਰੁਪਏ ਟੁੱਟ ਕੇ 35,870 ਰੁਪਏ ਪ੍ਰਤੀ 10 'ਤੇ ਬੰਦ ਹੋਇਆ ਸੀ। ਚਾਂਦੀ ਹਾਜਿਰ ਦਾ ਭਾਅ 260 ਰੁਪਏ ਚੜ੍ਹ ਕੇ 41,960 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਹਫਤਾਵਾਰ ਡਿਲਵਰੀ ਵਾਲੀ ਚਾਂਦੀ ਦਾ ਭਾਅ 391 ਰੁਪਏ ਚੜ੍ਹ ਕੇ 41,073 ਰੁਪਏ ਪ੍ਰਤੀ ਕਿਲੋਗ੍ਰਾਮ ਰਿਹਾ। ਚਾਂਦੀ ਸਿੱਕਿਆਂ ਦੀ ਪ੍ਰਤੀ ਸੈਂਕੜਾ ਖਰੀਦਦਾਰੀ ਭਾਅ 84,000 ਅਤੇ ਵਿਕਰੀ ਭਾਅ 85,000 ਰੁਪਏ 'ਤੇ ਸਥਿਰ ਬਣਿਆ ਰਿਹਾ।


Related News