ਮੁਨਾਫਾ ਵਸੂਲੀ ਕਾਰਨ ਸੋਨਾ 100 ਰੁਪਏ ਟੁੱਟਿਆ, ਚਾਂਦੀ ਵੀ ਕਮਜ਼ੋਰ

07/15/2019 4:54:18 PM

ਨਵੀਂ ਦਿੱਲੀ — ਮੁਨਾਫਾ ਵਸੂਲੀ ਅਤੇ ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਦਿੱਲੀ ਸਰਾਫਾ ਬਜ਼ਾਰ ਵਿਚ ਸੋਮਵਾਰ ਨੂੰ ਸੋਨਾ 100 ਰੁਪਏ ਟੁੱਟ ਕੇ 35,470 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵਲੋਂ ਖਰੀਦਦਾਰੀ ਘਟਣ ਕਾਰਨ ਚਾਂਦੀ ਵੀ 25 ਰੁਪਏ ਦੇ ਨੁਕਸਾਨ ਨਾਲ 39,175 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਮਾਹਰਾਂ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨੇ ਦਾ ਹਾਜਿਰ ਭਾਅ ਮੁਨਾਫਾਵਸੂਲੀ ਅਤੇ ਚੀਨ ਦੇ ਉਮੀਦ ਤੋਂ ਵਧੀਆ ਆਰਥਿਕ ਅੰਕੜਿਆਂ ਦੇ ਕਾਰਨ ਹੇਠਾਂ ਆਇਆ। ਹਾਲਾਂਕਿ ਚੀਨ ਦੇ ਵਾਧੇ ਨੂੰ ਲੈ ਕੇ ਪੂਰੀ ਤਸਵੀਰ ਅਜੇ ਕਮਜ਼ੋਰੀ ਹੀ ਲੱਗ ਰਹੀ ਹੈ। ਦੂਜੀ ਤਿਮਾਹੀ ਵਿਚ ਚੀਨ ਦਾ ਕੁੱਲ ਘਰੇਲੂ ਉਤਪਾਦ(ਜੀ.ਡੀ.ਪੀ.) ਦੀ ਵਾਧਾ ਦਰ ਘੱਟ ਕੇ 27 ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਇਸ ਦੌਰਾਨ ਗਲੋਬਲ ਪੱਧਰ 'ਤੇ ਨਿਊਯਾਰਕ ਵਿਚ ਸੋਨਾ 1,415.80 ਡਾਲਰ ਪ੍ਰਤੀ ਔਂਸ 'ਤੇ ਸਥਿਰ ਸੀ। ਇਸ ਦੇ ਨਾਲ ਹੀ ਚਾਂਦੀ ਵਾਧੇ ਦੇ ਨਾਲ 15.41 ਡਾਲਰ ਪ੍ਰਤੀ ਔਂਸ 'ਤੇ ਸੀ। ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ ਦਿੱਲੀ ਸਰਾਫਾ ਬਜ਼ਾਰ 'ਚ ਸੋਨਾ 99.9 ਅਤੇ 99.5 ਫੀਸਦੀ ਸ਼ੁੱਧਤਾ 100-100 ਰੁਪਏ ਦੇ ਨੁਕਸਾਨ ਦੇ ਨਾਲ ਕ੍ਰਮਵਾਰ: 35,470 ਰੁਪਏ ਅਤੇ 35,300 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। 8 ਗ੍ਰਾਮ ਦੀ ਗਿੱਨੀ ਦਾ ਭਾਅ 27,400 ਰੁਪਏ ਪ੍ਰਤੀ ਇਕਾਈ 'ਤੇ ਕਾਇਮ ਰਿਹਾ। ਸ਼ਨੀਵਾਰ ਨੂੰ ਸੋਨਾ 170 ਰੁਪਏ ਦੇ ਵਾਧੇ ਨਾਲ 35,570 ਰੁਪਏ ਪ੍ਰਤੀ 10 ਗ੍ਰਾਮ  'ਤੇ ਅਤੇ ਚਾਂਦੀ 175 ਰੁਪਏ ਦੇ ਲਾਭ ਨਾਲ 39,200 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਸੋਮਵਾਰ ਨੂੰ ਚਾਂਦੀ ਹਾਜਿਰ 25 ਰੁਪਏ ਦੇ ਨੁਕਸਾਨ ਨਾਲ 39,175 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਹਫਤਾਵਾਰ ਡਿਲਵਰੀ 10 ਰੁਪਏ ਦੇ ਲਾਭ ਨਾਲ 38,400 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।


Related News