ਸੋਨਾ 50 ਰੁਪਏ ਟੁੱਟਾ, ਚਾਂਦੀ ਵੀ ਡਿੱਗੀ

09/23/2017 2:33:39 PM

ਨਵੀਂ ਦਿੱਲੀ (ਏਜੰਸੀ)— ਉੱਚੀ ਕੀਮਤ 'ਤੇ ਖਰੀਦਦਾਰੀ ਘੱਟ ਹੋਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ ਕੱਲ ਦੀ ਤੇਜ਼ੀ ਖੋਹਦਾਂ ਹੋਇਆ 50 ਰੁਪਏ ਘੱਟ ਕੇ 30,800 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨਾ ਭਟੂਰ ਵੀ ਇੰਨਾ ਹੀ ਘੱਟ ਕੇ 30,650 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,700 ਰੁਪਏ 'ਤੇ ਟਿਕੀ ਰਹੀ। ਸੁਸਤ ਉਦਯੋਗਿਕ ਗਾਹਕੀ ਕਾਰਨ ਚਾਂਦੀ ਵੀ 200 ਰੁਪਏ ਡਿੱਗ ਕੇ 40,500 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ।
ਕੌਮਾਂਤਰੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ ਹਫਤੇ ਦੇ ਅਖੀਰ 'ਤੇ ਤੇਜ਼ੀ 'ਚ 1,297.50 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 5.7 ਡਾਲਰ ਵੱਧ ਕੇ 1,300.50 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਚਾਂਦੀ ਹਾਜ਼ਰ ਵੀ ਤੇਜ਼ੀ ਨਾਲ 16.96 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਬਾਜ਼ਾਰ ਮਾਹਰਾਂ ਮੁਤਾਬਕ ਭੂ-ਰਾਜਨੀਤਕ ਚਿੰਤਾਵਾਂ ਕਾਰਨ ਕੌਮਾਂਤਰੀ ਪੱਧਰ 'ਤੇ ਸੋਨੇ ਨੂੰ ਮਜ਼ਬੂਤੀ ਮਿਲੀ ਹੋਈ ਹੈ ਪਰ ਸਥਾਨਕ ਬਾਜ਼ਾਰਾਂ 'ਚ ਗਹਿਣਾ ਮੰਗ ਸੁਸਤ ਹੋ ਗਈ ਹੈ। ਪਰਚੂਨ ਖਰੀਦਦਾਰ ਵਧੀ ਕੀਮਤ 'ਤੇ ਖਰੀਦਦਾਰੀ ਤੋਂ ਦੂਰੀ ਵਰਤ ਰਹੇ ਹਨ, ਜਿਸ ਨਾਲ ਇਨ੍ਹਾਂ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ।


Related News