15 ਜਨਵਰੀ ਤੋਂ ਬਦਲੇਗਾ ਸੋਨੇ ਦੀ ਗਹਿਣੇ ਖਰੀਦਣ ਦਾ ਨਿਯਮ, ਹਾਲਮਾਰਕ ਹੋਵੇਗਾ ਜ਼ਰੂਰੀ

Friday, Nov 29, 2019 - 05:15 PM (IST)

15 ਜਨਵਰੀ ਤੋਂ ਬਦਲੇਗਾ ਸੋਨੇ ਦੀ ਗਹਿਣੇ ਖਰੀਦਣ ਦਾ ਨਿਯਮ, ਹਾਲਮਾਰਕ ਹੋਵੇਗਾ ਜ਼ਰੂਰੀ

ਨਵੀਂ ਦਿੱਲੀ—ਉਪਭੋਕਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਗੁਣਵੱਤਾ ਸੁਨਿਸ਼ਚਿਤ ਕਰਨ ਦੇ ਇਰਾਦੇ ਨਾਲ ਸੋਨੇ ਦੇ ਗਹਿਣਿਆਂ ਅਤੇ ਕਲਾਕ੍ਰਿਤੀਆਂ ਦੇ ਲਈ ਹਾਲਮਾਰਕ (ਗੁਣਵੱਤਾ ਦੀ ਮੋਹਰ) ਦੀ ਵਿਵਸਥਾ 15 ਜਨਵਰੀ ਤੋਂ ਜ਼ਰੂਰੀ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਸੋਨੇ ਦੇ ਗਹਿਣਿਆਂ ਅਤੇ ਕਲਾਕ੍ਰਿਤੀਆਂ 'ਤੇ ਹਾਲਮਾਰਕ ਜ਼ਰੂਰੀ ਕਰਨ ਨੂੰ ਲੈ ਕੇ ਉਪਭੋਕਤਾ ਮਾਮਲਿਆਂ ਦਾ ਵਿਭਾਗ 15 ਜਨਵਰੀ 2020 ਨੂੰ ਇਸ ਬਾਰੇ 'ਚ ਅਧਿਸੂਚਨਾ ਜਾਰੀ ਕਰੇਗਾ। ਹਾਲਾਂਕਿ ਜੌਹਰੀਆਂ ਨੂੰ ਬਿਨ੍ਹਾਂ ਹਾਲਮਾਰਕ ਵਾਲੇ ਆਪਣੇ ਪੁਰਾਨ ਵੇਚਣ ਲਈ ਇਕ ਸਾਲ ਦੀ ਮੋਹਲਤ ਦਿੱਤੀ ਜਾਵੇਗੀ।

PunjabKesari
ਕੀ ਹੁੰਦੀ ਹੈ ਹਾਲਮਾਰਕਿੰਗ?
ਹਾਲਮਾਰਕਿੰਗ ਨਾਲ ਇਹ ਸਾਬਤ ਹੁੰਦਾ ਹੈ ਕਿ ਜਿਊਲਰੀ 'ਚ ਕਿੰਨਾ ਸੋਨਾ ਜਾਂ ਕਿਹੜਾ ਮੈਟਲ ਕਿੰਨਾ ਲੱਗਿਆ ਹੈ। ਇਸ ਦਾ ਰਿਕਾਰਡ ਦਰਜ ਕੀਤਾ ਜਾਂਦਾ ਹੈ। ਜਿਊਲਰੀ 'ਚ ਮਿਲਾਵਟ ਰੋਕਣ ਲਈ ਹਾਲਮਾਰਕਿੰਗ ਦੀ ਵਿਵਸਥਾ ਹੈ। ਇਹ ਵਿਵਸਥਾ ਬਹੁਤ ਪੁਰਾਣੀ ਹੈ। ਵੱਖ-ਵੱਖ ਦੇਸ਼ਾਂ 'ਚ ਹਾਲਮਾਰਕਿੰਗ ਦੀ ਵਿਵਸਥਾ ਵੀ ਵੱਖ-ਵੱਖ ਹੈ। ਪਲੈਟੀਨਮ, ਸੋਨੇ, ਚਾਂਦੀ, ਹੀਰੇ ਨਾਲ ਬਣੀ ਜਿਊਲਰੀ ਦੀ ਗੁਣਵੱਤਾ ਦੀ ਪਛਾਣ ਲਈ ਹਾਲਮਾਰਕ ਚਿੰਨ੍ਹ ਦੀ ਇਕ ਸਮਾਨ ਵਿਵਸਥਾ ਹੈ। ਇਸ 'ਤੇ ਭਾਰਤ ਸਰਕਾਰ ਦੀ ਗਾਰੰਟੀ ਹੁੰਦੀ ਹੈ। ਹਾਲਮਾਰਕਿੰਗ ਦੇ ਗਹਿਣਾ ਨਿਰਮਾਣ ਲਾਗਤ ਜ਼ਿਆਦਾ ਹੋਣ ਕਾਰਨ 10 ਤੋਂ 15 ਫੀਸਦੀ ਮਹਿੰਗੇ ਹੁੰਦੇ ਹਨ, ਪਰ ਸ਼ੁੱਧਤਾ ਦੀ ਗਾਰੰਟੀ ਹੁੰਦੀ ਹੈ।

PunjabKesari  


author

Aarti dhillon

Content Editor

Related News