ਗਲੋਬਲ ਬਾਜ਼ਾਰ ''ਚ ਸੋਨਾ 9 ਮਹੀਨਿਆਂ ''ਚ ਸਭ ਤੋਂ ਸਸਤਾ, ਭਾਰਤ ''ਚ ਵੀ ਘਟੇ ਭਾਅ

Tuesday, Jul 12, 2022 - 04:07 PM (IST)

ਨਵੀਂ ਦਿੱਲੀ - ਗਲੋਬਲ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ ਦਾ ਅਸਰ ਮੰਗਲਵਾਰ ਸਵੇਰੇ ਭਾਰਤੀ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਿਆ ਅਤੇ ਸੋਨੇ ਦੀ ਫਿਊਚਰ ਕੀਮਤ 50,600 ਦੇ ਨੇੜੇ ਪਹੁੰਚ ਗਈ। ਵਿਸ਼ਵ ਬਾਜ਼ਾਰ 'ਚ ਸੋਨੇ ਦੀ ਕੀਮਤ 9 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਮਲਟੀਕਮੋਡਿਟੀ ਐਕਸਚੇਂਜ (MCX) 'ਤੇ, 24 ਕੈਰੇਟ ਸ਼ੁੱਧਤਾ ਵਾਲੇ ਫਿਊਚਰਜ਼ ਦੀ ਕੀਮਤ ਸਵੇਰੇ 44 ਰੁਪਏ ਡਿੱਗ ਕੇ 50,595 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ ਤੋਂ ਪਹਿਲਾਂ ਸੋਨੇ ਦਾ ਕਾਰੋਬਾਰ 50,680 ਰੁਪਏ 'ਤੇ ਖੁੱਲ੍ਹ ਕੇ ਸ਼ੁਰੂ ਹੋਇਆ ਸੀ ਪਰ ਜਲਦੀ ਹੀ ਕੀਮਤਾਂ ਵਿਚ ਹੋਰ ਗਿਰਾਵਟ ਆਈ ਜਿਸ ਕਾਰਨ ਵਾਇਦਾ ਕੀਮਤ 50,600 ਰੁਪਏ ਤੋਂ ਵੀ ਹੇਠਾਂ ਚਲੀ ਗਈ। ਸੋਨਾ ਅੱਜ ਪਿਛਲੇ ਬੰਦ ਭਾਅ ਨਾਲੋਂ 0.10 ਫ਼ੀਸਦੀ ਹੇਠਾਂ ਕਾਰੋਬਾਰ ਕਰ ਰਿਹਾ ਹੈ।

ਇਹ ਵੀ ਪੜ੍ਹੋ : SpiceJet ਦੀ ਅਚਾਨਕ ਜਾਂਚ ਦਰਮਿਆਨ ਸਾਹਮਣੇ ਆਈ ਖ਼ਾਮੀ, DGCA ਨੇ ਰੋਕੀ ਫਲਾਈਟ

ਚਾਂਦੀ ਵਿੱਚ ਵੀ ਆਈ ਵੱਡੀ ਗਿਰਾਵਟ

ਸੋਨੇ ਦੀ ਤਰਜ਼ 'ਤੇ ਅੱਜ ਚਾਂਦੀ ਦੀਆਂ ਕੀਮਤਾਂ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। MCX 'ਤੇ, ਚਾਂਦੀ ਦਾ ਵਾਇਦਾ ਸਵੇਰੇ 330 ਰੁਪਏ ਡਿੱਗ ਕੇ 56,595 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ। ਇਸ ਤੋਂ ਪਹਿਲਾਂ ਚਾਂਦੀ 'ਚ ਸ਼ੁਰੂਆਤ ਵਿਚ 56,777 ਰੁਪਏ ਦੇ ਪੱਧਰ 'ਤੇ ਕਾਰੋਬਾਰ ਸ਼ੁਰੂ ਹੋਇਆ ਸੀ ਪਰ ਮੰਗ 'ਚ ਸੁਸਤੀ ਕਾਰਨ ਕੀਮਤ ਜਲਦੀ ਹੀ ਹੇਠਾਂ ਆ ਗਈ। ਚਾਂਦੀ ਇਸ ਸਮੇਂ ਆਪਣੀ ਪਿਛਲੀ ਬੰਦ ਕੀਮਤ ਨਾਲੋਂ 0.58 ਫੀਸਦੀ ਘੱਟ ਹੋ ਕੇ ਕਾਰੋਬਾਰ ਕਰ ਰਹੀ ਹੈ।

ਇਹ ਵੀ ਪੜ੍ਹੋ : SC ਦਾ ਵੱਡਾ ਫ਼ੈਸਲਾ : ਵਿਜੇ ਮਾਲਿਆ ਨੂੰ 4 ਮਹੀਨੇ ਦੀ ਜੇਲ੍ਹ ਤੇ 2,000 ਰੁਪਏ ਜੁਰਮਾਨਾ

ਗਲੋਬਲ ਬਾਜ਼ਾਰ 'ਚ ਸੋਨਾ 9 ਮਹੀਨੇ ਦੇ ਹੇਠਲੇ ਪੱਧਰ 'ਤੇ

ਭਾਰਤੀ ਬਾਜ਼ਾਰ 'ਚ ਗਿਰਾਵਟ ਨਾਲ ਗਲੋਬਲ ਬਾਜ਼ਾਰ 'ਚ ਵੀ ਸੋਨੇ ਦੀ ਕੀਮਤ ਹੇਠਾਂ ਆ ਗਈ ਹੈ। ਅਮਰੀਕੀ ਬਾਜ਼ਾਰ 'ਚ ਸੋਨੇ ਦੀ ਸਪਾਟ ਕੀਮਤ 1,734.97 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ, ਜੋ ਸਤੰਬਰ 2021 ਤੋਂ ਬਾਅਦ ਸਭ ਤੋਂ ਘੱਟ 1,722.36 ਡਾਲਰ ਪ੍ਰਤੀ ਔਂਸ ਹੈ। ਇਸ ਦਾ ਮਤਲਬ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੀ ਕੀਮਤ ਨੌਂ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ ਹੈ। ਇਸ ਸਾਲ ਦੀ ਸ਼ੁਰੂਆਤ 'ਚ ਸੋਨਾ 2,000 ਡਾਲਰ ਪ੍ਰਤੀ ਔਂਸ ਦੀ ਕੀਮਤ ਨੂੰ ਵੀ ਪਾਰ ਕਰ ਗਿਆ ਸੀ।

ਜਿੱਥੇ ਸੋਨੇ 'ਚ ਗਿਰਾਵਟ ਦਿਖਾਈ ਦੇ ਰਹੀ ਸੀ, ਉਥੇ ਹੀ ਵਿਸ਼ਵ ਬਾਜ਼ਾਰ 'ਚ ਚਾਂਦੀ ਦੀ ਹਾਜ਼ਿਰ ਕੀਮਤ 0.30 ਫੀਸਦੀ ਵਧ ਕੇ 19.14 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਇਸ ਤੋਂ ਇਲਾਵਾ ਪਲੈਟੀਨਮ ਦੀ ਹਾਜ਼ਿਰ ਕੀਮਤ ਵੀ 0.7 ਫੀਸਦੀ ਦੀ ਗਿਰਾਵਟ ਨਾਲ 863.82 ਡਾਲਰ ਪ੍ਰਤੀ ਔਂਸ 'ਤੇ ਆ ਗਈ।

ਇਹ ਵੀ ਪੜ੍ਹੋ : 19 ਫਰਮਾਂ ਦੇ CEO 'ਤੇ 1 ਅਰਬ ਡਾਲਰ ਦੇ ਨਕਲੀ Sisco ਉਪਕਰਣ ਵੇਚਣ ਦਾ ਦੋਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News