ਅਹਿਮ ਖ਼ਬਰ: ਦੀਵਾਲੀ ਤੋਂ ਪਹਿਲਾਂ ਸਸਤਾ ਹੋ ਰਿਹੈ ਸੋਨਾ, ਜਾਣੋ ਕੀ ਭਾਅ ਵਿਕੇਗੀ ਚਾਂਦੀ
Friday, Nov 06, 2020 - 12:22 PM (IST)
ਨਵੀਂ ਦਿੱਲੀ — ਇਸ ਕਾਰੋਬਾਰੀ ਹਫਤੇ ਦੇ ਆਖਰੀ ਦਿਨ ਸੋਨੇ 'ਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ ਹੈ। ਕੱਲ੍ਹ ਸ਼ਾਮ 52,055 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਣ ਵਾਲਾ ਸੋਨਾ ਅੱਜ 143 ਰੁਪਏ ਦੀ ਗਿਰਾਵਟ ਨਾਲ 51,912 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਸੋਨਾ 51,929 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਅਤੇ 51,814 ਰੁਪਏ ਪ੍ਰਤੀ 10 ਗ੍ਰਾਮ ਦੇ ਘੱਟੋ-ਘੱਟ ਪੱਧਰ ਨੂੰ ਛੋਹ ਗਿਆ।
ਚਾਂਦੀ ਦੀਆਂ ਕੀਮਤਾਂ
ਅੱਜ ਜਿੱਥੇ ਸੋਨੇ ਦੀ ਕੀਮਤ ਵਿਚ ਗਿਰਾਵਟ ਦੇਖੀ ਜਾ ਰਹੀ ਹੈ ਉਥੇ ਚਾਂਦੀ ਵਿਚ ਮਜ਼ਬੂਤ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰੋਬਾਰੀ ਹਫਤੇ ਦੇ ਆਖ਼ਰੀ ਦਿਨ ਚਾਂਦੀ 'ਚ ਜ਼ਬਰਦਸਤ ਮਜ਼ਬੂਤੀ ਵੇਖੀ ਜਾ ਰਹੀ ਹੈ। ਚਾਂਦੀ ਕੱਲ ਸ਼ਾਮ ਨੂੰ 64,253 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ, ਜੋ ਅੱਜ 226 ਰੁਪਏ ਦੀ ਤੇਜ਼ੀ ਨਾਲ 64,479 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਖੁੱਲ੍ਹੀ ਹੈ। ਸ਼ੁਰੂਆਤੀ ਕਾਰੋਬਾਰ ਵਿਚ ਹੀ ਚਾਂਦੀ 64,594 ਰੁਪਏ ਦੇ ਉੱਚ ਪੱਧਰ ਅਤੇ 64,313 ਰੁਪਏ ਦੇ ਹੇਠਲੇ ਪੱਧਰ ਨੂੰ ਛੋਹ ਗਈ।
ਇਹ ਵੀ ਪੜ੍ਹੋ : SBI ਦਾ ATM ਕਾਰਡ ਗੁਆਚਣ 'ਤੇ ਡਾਇਲ ਕਰੋ ਇਹ ਨੰਬਰ, ਪਲਾਂ 'ਚ ਦੂਰ ਹੋਵੇਗੀ ਤੁਹਾਡੀ ਚਿੰਤਾ
ਕੱਲ੍ਹ ਫਿਊਚਰਜ਼ ਮਾਰਕੀਟ 'ਚ ਵੀ ਚਮਕਿਆ ਸੀ ਸੋਨਾ
ਹਾਜਿਰ ਮੰਗ ਵਧਣ ਨਾਲ ਸੱਟੇਬਾਜ਼ਾਂ ਨੇ ਆਪਣੇ ਸੌਦੇ ਵਧਾਏ। ਇਸ ਦੇ ਚਲਦੇ ਵੀਰਵਾਰ ਨੂੰ ਸੋਨੇ ਦੇ ਵਾਅਦੇ ਭਾਅ 593 ਰੁਪਏ ਚੜ੍ਹ ਕੇ 51,413 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਏ। ਮਲਟੀ ਕਮੋਡਿਟੀ ਐਕਸਚੇਂਜ 'ਤੇ ਦਸੰਬਰ ਮਹੀਨੇ 'ਚ ਡਿਲਿਵਰੀ ਵਾਲੇ ਸੋਨਾ ਵਾਇਦਾ ਦੀ ਕੀਮਤ 593 ਰੁਪਏ ਭਾਵ 1.17 ਫੀਸਦੀ ਦੀ ਤੇਜ਼ੀ ਨਾਲ 51,413 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਇਸ 'ਚ 12,409 ਲਾਟ ਲਈ ਕਾਰੋਬਾਰ ਹੋਇਆ। ਨਿਊਯਾਰਕ ਵਿਚ ਸੋਨਾ 0.94 ਪ੍ਰਤੀਸ਼ਤ ਦੀ ਤੇਜ਼ੀ ਨਾਲ 1,914.00 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ : ਐਕਸ-ਗ੍ਰੇਸ਼ੀਆ ਸਕੀਮ : ਸੋਨਾ ਗਹਿਣੇ ਰੱਖ ਕੇ ਕੰਜੰਪਸ਼ਨ ਲੋਨ ’ਤੇ ਵੀ ਮਿਲੇਗਾ ਵਿਆਜ਼ ’ਤੇ ਵਿਆਜ਼ ਮਾਫੀ ਦਾ ਲਾਭ
ਕੱਲ੍ਹ ਸਰਾਫਾ ਬਾਜ਼ਾਰ ਵਿਚ ਚੜ੍ਹੇ ਸਨ ਸੋਨਾ-ਚਾਂਦੀ
ਗਲੋਬਲ ਬਾਜ਼ਾਰਾਂ ਦੇ ਮਜ਼ਬੂਤ ਰੁਝਾਨ ਕਾਰਨ ਵੀਰਵਾਰ ਨੂੰ ਸੋਨੇ ਦੀ ਕੀਮਤ 158 ਰੁਪਏ ਦੀ ਤੇਜ਼ੀ ਨਾਲ 50,980 ਰੁਪਏ ਪ੍ਰਤੀ ਦਸ ਗ੍ਰਾਮ ਰਹੀ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 50,822 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਬੰਦ ਹੋਇਆ ਸੀ। ਸੋਨੇ ਦੀ ਤਰਜ਼ 'ਤੇ ਚਾਂਦੀ ਵੀ 697 ਰੁਪਏ ਦੀ ਤੇਜ਼ੀ ਨਾਲ 62,043 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ 'ਚ ਚਾਂਦੀ 61,346 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 1,916 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ ਵੀ ਲਾਭ ਦੇ ਨਾਲ 24.34 ਡਾਲਰ ਪ੍ਰਤੀ ਔਂਸ 'ਤੇ ਸੀ। ਮੋਤੀ ਲਾਲ ਓਸਵਾਲ ਵਿੱਤੀ ਸੇਵਾਵਾਂ ਦੇ ਉਪ-ਪ੍ਰਧਾਨ ਨਵਨੀਤ ਦਮਾਨੀ ਨੇ ਕਿਹਾ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਬਾਰੇ ਅਨਿਸ਼ਚਿਤਤਾ ਦੇ ਵਿਚਕਾਰ ਸੋਨਾ ਵਧਿਆ ਹੈ। ਨਿਵੇਸ਼ਕ ਬੇਸਬਰੀ ਨਾਲ ਚੋਣ ਨਤੀਜਿਆਂ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : ਸਾਊਦੀ ਅਰਬ ਦੀ ਕੰਪਨੀ ਰਿਲਾਇੰਸ ਰਿਟੇਲ 'ਚ ਖਰੀਦੇਗੀ ਹਿੱਸੇਦਾਰੀ, 9555 ਕਰੋੜ ਰੁਪਏ ਦਾ ਕਰੇਗੀ ਨਿਵੇਸ਼