ਸੋਨਾ ਹੋਇਆ ਸਸਤਾ, ਜਾਣੋ ਅੱਜ ਦਾ ਰੇਟ
Wednesday, Aug 23, 2017 - 03:20 PM (IST)
ਨਵੀਂ ਦਿੱਲੀ— ਸੰਸਾਰਕ ਬਾਜ਼ਾਰਾਂ 'ਚ ਕਮਜ਼ੋਰ ਰੁਝਾਨ ਅਤੇ ਘਰੇਲੂ ਬਾਜ਼ਾਰ 'ਚ ਮੰਗ ਘੱਟ ਹੋਣ ਕਾਰਨ ਅੱਜ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 100 ਰੁਪਏ ਘੱਟ ਕੇ 29,700 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਹਾਲਾਂਕਿ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਕਾਰਨ ਚਾਂਦੀ ਮੁੜ 40,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਪਹੁੰਚ ਗਈ।
ਮਾਹਰਾਂ ਨੇ ਦੱਸਿਆ ਕਿ ਸਥਾਨਕ ਸਰਾਫਾ ਬਾਜ਼ਾਰ 'ਚ ਗਹਿਣਾ ਵਿਕਰੇਤਾਵਾਂ ਦੀ ਸੁਸਤ ਮੰਗ ਅਤੇ ਸੰਸਾਰਕ ਬਾਜ਼ਾਰ 'ਚ ਕਮਜ਼ੋਰ ਮੰਗ ਰਹਿਣ ਕਾਰਨ ਸੋਨੇ ਦੀ ਕੀਮਤ 'ਚ ਗਿਰਾਵਟ ਆਈ ਹੈ। ਉੱਥੇ ਹੀ, ਹੋਰ ਕਰੰਸੀਆਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਦਾ ਵੀ ਅਸਰ ਹੋਇਆ ਹੈ, ਜਿਸ ਦੇ ਮੱਦੇਨਜ਼ਰ ਕਮਜ਼ੋਰ ਕਰੰਸੀਆਂ ਵਾਲੇ ਦੇਸ਼ਾਂ ਲਈ ਸੋਨਾ ਖਰੀਦਣਾ ਮਹਿੰਗਾ ਹੋ ਜਾਂਦਾ ਹੈ ਅਤੇ ਮੰਗ ਘੱਟ ਜਾਂਦੀ ਹੈ। ਸੰਸਾਰਕ ਪੱਧਰ 'ਤੇ ਨਿਊਯਾਰਕ 'ਚ ਸੋਨਾ 0.53 ਫੀਸਦੀ ਡਿੱਗ ਕੇ 1,284.40 ਡਾਲਰ ਪ੍ਰਤੀ ਔਂਸ 'ਤੇ ਆ ਗਿਆ।
ਰਾਸ਼ਟਰੀ ਰਾਜਧਾਨੀ 'ਚ ਸੋਨਾ ਭਟੂਰ ਵੀ 100 ਰੁਪਏ ਸਸਤਾ ਹੋ ਕੇ 29,550 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,500 ਰੁਪਏ 'ਤੇ ਸਥਿਰ ਰਹੀ।
