ਡਾਲਰ ''ਚ ਕਮਜ਼ੋਰੀ ਨਾਲ ਸੋਨਾ ਚੜ੍ਹਿਆ, ਕੱਚੇ ਤੇਲ ''ਚ ਸੁਸਤੀ
Wednesday, Jan 24, 2018 - 09:03 AM (IST)
ਨਵੀਂ ਦਿੱਲੀ—ਡਾਲਰ 'ਚ ਕਮਜ਼ੋਰੀ ਨਾਲ ਕੌਮਾਂਤਰੀ ਬਾਜ਼ਾਰ 'ਚ ਸੋਨੇ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਕਾਮੈਕਸ 'ਤੇ ਸੋਨਾ 0.32 ਫੀਸਦੀ ਦੇ ਵਾਧੇ ਨਾਲ 1340 ਡਾਲਰ ਦੇ ਉੱਪਰ ਨਜ਼ਰ ਆ ਰਿਹਾ ਹੈ। ਉਧਰ ਚਾਂਦੀ 0.72 ਫੀਸਦੀ ਦੇ ਵਾਧੇ ਨਾਲ 17 ਡਾਲਰ ਦੇ ਪਾਰ ਨਜ਼ਰ ਆ ਰਹੀ ਹੈ। ਹਾਲਾਂਕਿ ਕੱਚੇ ਤੇਲ 'ਚ ਅੱਜ ਨਰਮੀ ਦੇ ਨਾਲ ਕਾਰੋਬਾਰ ਹੋ ਰਿਹਾ ਹੈ। ਨਾਇਮੈਕਸ 'ਤੇ ਕਰੂਡ 0.08 ਫੀਸਦੀ ਦੀ ਕਮਜ਼ੋਰੀ ਨਾਲ 70 ਡਾਲਰ ਦੇ ਹੇਠਾਂ ਆ ਗਿਆ ਹੈ।
ਚਾਂਦੀ ਐੱਮ.ਸੀ.ਐਕਸ
ਖਰੀਦੋ-38600
ਟੀਚਾ-39100
ਸਟਾਪਲਾਸ-38280
ਜਿੰਕ ਐੱਮ.ਸੀ.ਐਕਸ
ਖਰੀਦੋ-218
ਟੀਚਾ-221.0
ਸਟਾਪਲਾਸ-216.8
