ਰਿਕਾਰਡ ਪੱਧਰ ਤੋਂ 10,000 ਰੁਪਏ ਸਸਤਾ ਹੋਇਆ ਸੋਨਾ! ਆਉਣ ਵਾਲੇ ਦਿਨਾਂ 'ਚ ਵਧ ਸਕਦੀਆਂ ਹਨ ਕੀਮਤਾਂ

Tuesday, Jun 29, 2021 - 07:34 PM (IST)

ਰਿਕਾਰਡ ਪੱਧਰ ਤੋਂ 10,000 ਰੁਪਏ ਸਸਤਾ ਹੋਇਆ ਸੋਨਾ! ਆਉਣ ਵਾਲੇ ਦਿਨਾਂ 'ਚ ਵਧ ਸਕਦੀਆਂ ਹਨ ਕੀਮਤਾਂ

ਨਵੀਂ ਦਿੱਲੀ : ਜੇ ਤੁਸੀਂ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਇਕ ਵਧੀਆ ਮੌਕਾ ਹੈ। ਸੋਨੇ ਦੀਆਂ ਕੀਮਤਾਂ ਵਿਚ ਨਰਮੀ ਬਣੀ ਹੋਈ ਹੈ। ਸੋਮਵਾਰ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਮੰਗਲਵਾਰ ਨੂੰ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੰਗਲਵਾਰ ਨੂੰ 22 ਕੈਰਟ ਸੋਨੇ ਦੀ ਕੀਮਤ 10 ਗ੍ਰਾਮ ਲਈ 46,160 ਰੁਪਏ 'ਤੇ ਸਥਿਰ ਰਹੀ। ਇਸ ਦੇ ਨਾਲ ਹੀ ਚਾਂਦੀ ਵੀ 67,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।

ਪਿਛਲੇ ਸਾਲ ਅਗਸਤ ਵਿਚ ਸੋਨਾ ਆਪਣੇ ਆਲ ਟਾਈਮ ਉੱਚ ਦਰ 55,400 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਸੀ। ਜੇ ਅੱਜ ਸੋਨੇ ਦੀ ਇਸ ਦਰ ਨਾਲ ਤੁਲਨਾ ਕੀਤੀ ਜਾਵੇ ਤਾਂ ਉਸ ਸਮੇਂ ਤੋਂ ਸੋਨਾ 10,000 ਰੁਪਏ ਪ੍ਰਤੀ ਦਸ ਗ੍ਰਾਮ ਤੋਂ ਵੀ ਜ਼ਿਆਦਾ ਸਸਤਾ ਹੋ ਗਿਆ ਹੈ।

ਇਹ ਵੀ ਪੜ੍ਹੋ : ਕਾਰ ਨਿਰਮਾਤਾਵਾਂ ਨੂੰ ਰਾਹਤ, ਏਅਰਬੈਗ ਲਾਜ਼ਮੀ ਕਰਨ ਨੂੰ ਲੈ ਕੇ ਸਰਕਾਰ ਨੇ ਮਿਆਦ ਵਧਾਈ

ਪ੍ਰਮੁੱਖ ਮੈਟਰੋ ਸ਼ਹਿਰਾਂ ਵਿਚ ਸੋਨੇ ਦੀਆਂ ਕੀਮਤਾਂ

ਨਵੀਂ ਦਿੱਲੀ ਵਿਚ 22 ਕੈਰਟ ਸੋਨੇ ਦੀ ਕੀਮਤ 46,150 ਰੁਪਏ ਪ੍ਰਤੀ 10 ਗ੍ਰਾਮ ਹੈ। ਚੇਨਈ ਵਿਚ ਇਹ 20 ਰੁਪਏ ਦੀ ਗਿਰਾਵਟ ਨਾਲ 44,440 ਰੁਪਏ 'ਤੇ ਮਿਲ ਰਿਹਾ ਹੈ। ਵੈਬਸਾਈਟ ਅਨੁਸਾਰ ਮੁੰਬਈ ਵਿਚ ਇਸ ਦੀ ਦਰ 46,160 ਰੁਪਏ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਚਾਂਦੀ 67,900 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ।

ਕੌਮਾਂਤਰੀ ਬਾਜ਼ਾਰਾਂ ਵਿਚ ਵੀ ਸੋਨਾ ਟੁੱਟਿਆ

ਅੰਤਰਰਾਸ਼ਟਰੀ ਬਾਜ਼ਾਰ ਵਿਚ ਵੀ ਸੋਨਾ ਅੱਜ 1,768 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਇਹ 1900 ਅਮਰੀਕੀ ਡਾਲਰ ਪ੍ਰਤੀ ਔਂਸ ਸੀ। ਪਰ ਡਾਲਰ ਦੇ ਵਾਧੇ ਕਾਰਨ ਸੋਨੇ ਦੀ ਕੀਮਤ ਹੇਠਾਂ ਆ ਗਈ ਹੈ।

ਇਹ ਵੀ ਪੜ੍ਹੋ : ਵਿਗਿਆਨੀਆਂ ਨੇ ਤਿਆਰ ਕੀਤੇ ਸ਼ੂਗਰ ਰੋਗੀਆਂ ਲਈ 'Designer Egg', ਕੁਪੋਸ਼ਣ ਤੋਂ ਮਿਲੇਗੀ ਰਾਹਤ

ਆਉਣ ਵਾਲੇ 4 ਤੋਂ 5 ਮਹੀਨਿਆਂ ਵਿਚ ਸੋਨਾ 50 ਹਜ਼ਾਰ ਨੂੰ ਕਰ ਸਕਦਾ ਹੈ ਪਾਰ 

ਕੇਡੀਆ ਕਮੋਡਿਟੀ ਦੇ ਨਿਰਦੇਸ਼ਕ ਅਜੇ ਕੇਡੀਆ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਮਹਿੰਗਾਈ ਤੇਜ਼ੀ ਨਾਲ ਵਧੀ ਹੈ। ਜਦੋਂ ਵੀ ਮਹਿੰਗਾਈ ਵਧਦੀ ਹੈ, ਸੋਨੇ ਨੂੰ ਇਸਦਾ ਲਾਭ ਮਿਲਦਾ ਹੈ। ਇਸ ਤੋਂ ਇਲਾਵਾ ਹੁਣ ਤਾਲਾਬੰਦੀ ਵੀ ਖੁੱਲ੍ਹ ਗਈ ਹੈ, ਜਿਸ ਕਾਰਨ ਵਿਆਹ ਅਤੇ ਹੋਰ ਕਾਰਜ ਵੀ ਸ਼ੁਰੂ ਹੋਣਗੇ। ਇਸ ਨਾਲ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਮੰਗ ਵੀ ਵਧੇਗੀ। ਦੀਵਾਲੀ ਤਕ ਸੋਨਾ ਫਿਰ ਤੋਂ 50 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ।

ਸੋਨੇ ਦੀ ਲਗਾਤਾਰ ਵੱਧ ਰਹੀ ਮੰਗ

ਚਾਲੂ ਵਿੱਤੀ ਸਾਲ (2021-22) ਵਿਚ ਦੇਸ਼ ਵਿਚ ਸੋਨੇ ਦੀ ਦਰਾਮਦ ਅਪ੍ਰੈਲ-ਮਈ ਵਿਚ ਵਧ ਕੇ 6.91 ਅਰਬ ਡਾਲਰ (51 ਹਜ਼ਾਰ ਕਰੋੜ ਰੁਪਏ) ਹੋ ਗਈ। ਵਣਜ ਮੰਤਰਾਲੇ ਅਨੁਸਾਰ ਵਿੱਤੀ ਸਾਲ 2020-21 ਦੀ ਇਸੇ ਮਿਆਦ ਵਿੱਚ ਇਸ ਸੋਨੇ ਦੀ ਦਰਾਮਦ 7.91 ਕਰੋੜ ਡਾਲਰ (599 ਕਰੋੜ ਰੁਪਏ) ਦਾ ਸੀ। ਦੇਸ਼ ਵਿਚ ਵੱਧ ਰਹੀ ਮੰਗ ਕਾਰਨ ਸੋਨੇ ਦੀ ਦਰਾਮਦ ਵਧਣੀ ਸ਼ੁਰੂ ਹੋ ਗਈ ਹੈ। ਅਪ੍ਰੈਲ ਵਿੱਚ 6.3 ਅਰਬ ਡਾਲਰ ਲਗਭਗ 46 ਹਜ਼ਾਰ ਕਰੋੜ ਰੁਪਏ ਦਾ ਸੋਨਾ ਦਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 1 ਜੁਲਾਈ ਤੋਂ ਬਦਲ ਜਾਣਗੇ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਇਹ ਨਿਯਮ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News