ਸੋਨਾ ਹੋਇਆ ਸਸਤਾ–ਚਾਂਦੀ ਦੇ ਭਾਅ ਵੀ ਡਿੱਗੇ, ਜਾਣੋ ਅੱਜ 10 ਗ੍ਰਾਮ ਸੋਨੇ ਦੀ ਕੀਮਤ
Monday, Jul 17, 2023 - 03:20 PM (IST)

ਨਵੀਂ ਦਿੱਲੀ — ਸੋਨਾ ਅਤੇ ਚਾਂਦੀ ਦੋਵੇਂ ਕੀਮਤੀ ਧਾਤਾਂ ਅੱਜ ਗਿਰਾਵਟ ਨਾਲ ਕਾਰੋਬਾਰ ਕਰ ਰਹੀਆਂ ਹਨ। ਭਾਰਤੀ ਵਸਤੂ ਬਾਜ਼ਾਰ 'ਚ ਅੱਜ ਸੋਨਾ ਅਤੇ ਚਾਂਦੀ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਕਾਰਨ ਘੱਟ ਮੰਗ ਅਤੇ ਡਾਲਰ ਦੀਆਂ ਵਧਦੀਆਂ ਕੀਮਤਾਂ ਦਾ ਪ੍ਰਭਾਵ ਰਿਹਾ ਹੈ। ਜਾਣੋ ਅੱਜ ਤੁਹਾਡੇ ਸ਼ਹਿਰ 'ਚ ਕਿਸ ਰੇਟ 'ਤੇ ਸੋਨਾ ਅਤੇ ਚਾਂਦੀ ਉਪਲਬਧ ਹੈ।
ਇਹ ਵੀ ਪੜ੍ਹੋ : ਇੰਡੋਨੇਸ਼ੀਆ ਤੋਂ ਭਾਰਤ ਪੁੱਜੀ ਕਈ ਟਨ Gold Jewellery, ਸਰਕਾਰ ਨੇ ਇੰਪੋਰਟ ਨਿਯਮਾਂ ’ਚ ਕੀਤਾ ਬਦਲਾਅ
MCX 'ਤੇ ਸੋਨੇ ਦੀ ਦਰ
ਮਲਟੀ ਕਮੋਡਿਟੀ ਐਕਸਚੇਂਜ ਯਾਨੀ MCX 'ਤੇ ਸੋਨਾ 122 ਰੁਪਏ ਭਾਵ 0.21 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਸੋਨਾ ਅੱਜ 59194 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਹੈ। ਅੱਜ ਸੋਨਾ ਹੇਠਲੇ ਪੱਧਰ 'ਤੇ 59130 ਰੁਪਏ ਤੱਕ ਪਹੁੰਚ ਗਿਆ ਸੀ, ਜਦੋਂ ਕਿ ਉਪਰਲੀ ਕੀਮਤ ਦੀ ਗੱਲ ਕਰੀਏ ਤਾਂ ਇਹ 59251 ਰੁਪਏ ਤੱਕ ਛਾਲ ਮਾਰ ਗਿਆ ਸੀ। ਇਹ ਸੋਨੇ ਦੀਆਂ ਦਰਾਂ ਇਸਦੇ ਅਗਸਤ ਫਿਊਚਰਜ਼ ਲਈ ਹਨ।
ਇਹ ਵੀ ਪੜ੍ਹੋ : ਜਲਦੀ ਤੋਂ ਜਲਦੀ ਫਾਈਲ ਕਰੋ ITR, ਤੇਜ਼ੀ ਨਾਲ ਨੇੜੇ ਆ ਰਹੀ ਆਖ਼ਰੀ ਤਾਰੀਖ਼
MCX 'ਤੇ ਚਾਂਦੀ ਦੀ ਦਰ
MCX 'ਤੇ ਅੱਜ ਚਾਂਦੀ 227 ਰੁਪਏ ਜਾਂ 0.30 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਹੈ। ਇਸ ਦੀਆਂ ਦਰਾਂ 75741 ਰੁਪਏ ਪ੍ਰਤੀ ਕਿਲੋਗ੍ਰਾਮ ਹਨ ਅਤੇ ਇਹ ਸਤੰਬਰ ਦੇ ਫਿਊਚਰਜ਼ ਰੇਟ ਹਨ। ਚਾਂਦੀ ਦੀ ਕੀਮਤ ਹੇਠਲੇ ਪੱਧਰ 'ਤੇ 75501 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ, ਜਦੋਂ ਕਿ ਚੋਟੀ 'ਤੇ ਚਾਂਦੀ ਦਾ ਰੇਟ 75825 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ। ਚਾਂਦੀ ਦੀਆਂ ਕੀਮਤਾਂ 'ਚ ਇਹ ਕਮਜ਼ੋਰੀ ਇਸ ਦੀ ਘੱਟ ਮੰਗ ਕਾਰਨ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਆਈਫੋਨ ਦਾ ਹੁਣ ਭਾਰਤ ’ਚ ਹੋਵੇਗਾ ਬੰਪਰ ਉਤਪਾਦਨ, ਫਾਕਸਕਾਨ ਨੂੰ ਮਿਲੇਗੀ 300 ਏਕੜ ਜ਼ਮੀਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711