ਗਲੋਬਲ ਇਕਾਨਮੀ ’ਚ ਵਾਧੇ ਨਾਲ ਸੋਨੇ ਨੂੰ ਮਿਲ ਰਿਹਾ ਸਪੋਰਟ, ਦਸੰਬਰ ਤੱਕ ਜਾ ਸਕਦਾ ਹੈ ਆਲਟਾਈਮ ਹਾਈ
Sunday, Nov 07, 2021 - 10:51 AM (IST)
ਨਵੀਂ ਦਿੱਲੀ (ਇੰਟ.) - ਭਾਰਤ ’ਚ ਸੋਨੇ ਨੂੰ ਰਿਵਾਇਤੀ ਰੂਪ ’ਚ ਨਿਵੇਸ਼ ਦਾ ਸੁਰੱਖਿਅਤ ਬਦਲ ਮੰਨਿਆ ਜਾਂਦਾ ਰਿਹਾ ਹੈ। ਇਸ ਦੇ ਨਾਲ ਹੀ ਸੋਨੇ ਦਾ ਸੰਬੰਧ ਦੀਵਾਲੀ, ਦੁਸਹਿਰਾ ਅਤੇ ਅਕਸ਼ੇ ਤ੍ਰਿਤੀਆ ਵਰਗੇ ਸ਼ੁਭ ਮੌਕਿਆਂ ਨਾਲ ਵੀ ਹੈ। ਦੇਸ਼ ’ਚ ਜਿਵੇਂ-ਜਿਵੇਂ ਤਿਓਹਾਰੀ ਅਤੇ ਵਿਆਹਾਂ ਦਾ ਸੀਜ਼ਨ ਆਉਂਦਾ ਹੈ, ਸੋਨੇ ਦਾ ਭਾਅ ਵਧਣ ਲੱਗਦਾ ਹੈ।
ਇਹ ਵੀ ਪੜ੍ਹੋ : ਡਾਕਘਰ ਦੀ ਇਸ ਸਕੀਮ 'ਚ ਨਿਵੇਸ਼ ਕਰਕੇ ਮਿਲੇਗਾ ਮੋਟਾ ਰਿਟਰਨ, ਰੋਜ਼ਾਨਾ ਜਮ੍ਹਾ ਕਰਨੇ ਹੋਣਗੇ ਸਿਰਫ਼ 50
ਧਿਆਨਯੋਗ ਗੱਲ ਇਹ ਹੈ ਕਿ ਗਲੋਬਲ ਇਕਵਿਟੀ ਮਾਰਕੀਟ ਅਤੇ ਮੈਟਲ ਮਾਰਕੀਟ ਵਰਗੇ ਦੂਜੇ ਏਸੈੱਟ ਕਲਾਸ ’ਚ ਆਲਟਾਈਮ ਹਾਈ ਲੱਗਣ ਦੇ ਬਾਵਜੂਦ ਇਸ ਸਾਲ ਸੋਨੇ ’ਚ ਕੋਈ ਤੇਜ਼ੀ ਦੇਖਣ ਨੂੰ ਨਹੀਂ ਮਿਲੀ ਹੈ ਸਗੋਂ ਇਹ ਐੱਮ. ਸੀ. ਐਕਸ. ’ਤੇ ਆਪਣੇ 56,191 ਰੁਪਏ ਪ੍ਰਤੀ 10 ਗਰਾਮ ਦੇ ਆਲਟਾਈਮ ਹਾਈ ਤੋਂ 15 ਫੀਸਦੀ ਹੇਠਾਂ ਯਾਨੀ 8751 ਰੁਪਏ ਹੇਠਾਂ ਨਜ਼ਰ ਆ ਰਿਹਾ ਹੈ। ਜਿਸ ਨੂੰ ਧਿਆਨ ’ਚ ਰੱਖਦੇ ਹੋਏ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਸਾਲ ਜਿਊਲਰੀ ’ਚ ਜਬਰਦਸਤ ਖਰੀਦ ਦੇਖਣ ਨੂੰ ਮਿਲੇਗੀ ਅਤੇ ਸੋਨਾ ਦਸੰਬਰ 2021 ਤੱਕ ਆਲਟਾਈਮ ਹਾਈ ’ਤੇ ਪਹੁੰਚ ਸਕਦਾ ਹੈ।
ਕਮੋਡਿਟੀ ਮਾਰਕੀਟ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਗਲੋਬਲ ਮਾਰਕੀਟ ’ਚ ਸਮੁੱਚੇ ਰਾਹਤ ਪੈਕੇਜਾਂ ਅਤੇ ਅਮਰੀਕਾ ’ਚ ਵਿਆਜ ਦਰਾਂ ਦੇ ਸਿਫ਼ਰ ਦੇ ਆਸ-ਪਾਸ ਰਹਿਣ ਦੇ ਨਾਲ ਹੀ ਡਾਲਰ ਦੁਨੀਆ ਦੀਆਂ ਸਮੁੱਚੀਆਂ ਕਰੰਸੀਆਂ ਦੇ ਮੁਕਾਬਲੇ ਕਮਜ਼ੋਰ ਹੋ ਰਿਹਾ ਹੈ, ਜੋ ਸੋਨੇ ਦੀਆਂ ਕੀਮਤਾਂ ਲਈ ਵਧੀਆ ਸੰਕੇਤ ਹੈ। ਸੋਨੇ ਨੂੰ ਲੈ ਕੇ ਸਿਰਫ ਚਿੰਤਾ ਇਹ ਹੈ ਕਿ ਜੇਕਰ ਅਮਰੀਕੀ ਬਾਂਡ ਯੀਲਡ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਸੋਨੇ ਦੇ ਭਾਅ ਦੀ ਤੇਜ਼ੀ ਰੁਕ ਸਕਦੀ ਹੈ।
ਇਹ ਵੀ ਪੜ੍ਹੋ : ਕੀ ਭਾਰਤ ਛੱਡ ਲੰਡਨ ਜਾ ਰਹੇ ਨੇ ਮੁਕੇਸ਼ ਅੰਬਾਨੀ ? RIL ਨੇ ਦਿੱਤਾ ਇਹ ਸਪੱਸ਼ਟੀਕਰਨ
ਗੋਲਡ ਮਾਰਕੀਟ ਦਾ ਆਊਟਲੁਕ ਅਤੇ ਇਸ ਦੇ ਫੰਡਾਮੈਂਟਲ ਕਾਫ਼ੀ ਮਜ਼ਬੂਤ
ਭਾਰਤ ’ਚ ਵੱਡੀ ਮਾਤਰਾ ’ਚ ਸੋਨੇ ਦਾ ਆਯਾਤ ਹੁੰਦਾ ਹੈ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਆਯਾਤਕ ਦੇਸ਼ ਹੈ, ਹਰ ਸਾਲ ਇੱਥੇ 800 ਤੋਂ 900 ਟਨ ਸੋਨੇ ਦਾ ਆਯਾਤ ਹੁੰਦਾ ਹੈ। ਇਸ ਆਯਾਤਿਤ ਸੋਨੇ ਦੀ ਵਰਤੋਂ ਜਿਊਲਰੀ ਇੰਡਸਟਰੀ ’ਚ ਹੁੰਦੀ ਹੈ। ਕੀਮਤਾਂ ਘੱਟ ਹੋਣ ਦੀ ਵਜ੍ਹਾ ਨਾਲ ਇਸ ਸਾਲ ਭਾਰਤ ’ਚ ਸੋਨੇ ਦੀ ਮੰਗ ਬਹੁਤ ਜ਼ਿਆਦਾ ਵਧੀ ਹੈ। ਡਿਪਾਰਟਮੈਂਟ ਫਾਰ ਪ੍ਰੋਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਦੇ ਮੁਤਾਬਕ ਦੇਸ਼ ’ਚ ਸੋਨੇ ਦਾ ਆਊਟਲੁਕ ਕਾਫ਼ੀ ਬੁਲਿਸ਼ ਬਣਿਆ ਹੋਇਆ ਹੈ। ਗੋਲਡ ਮਾਰਕੀਟ ਦਾ ਆਊਟਲੁਕ ਅਤੇ ਇਸ ਦੇ ਫੰਡਾਮੈਂਟਲ ਕਾਫ਼ੀ ਮਜ਼ਬੂਤ ਬਣੇ ਹੋਏ ਹਨ। ਪੂਰੀ ਦੁਨੀਆ ਦੀ ਇਕਾਨਮੀ ’ਚ ਆ ਰਹੇ ਤੇਜ਼ ਸੁਧਾਰ ਅਤੇ ਗਲੋਬਲ ਪੱਧਰ ’ਤੇ ਵਧਦੀ ਕਰੰਸੀ ਸਪਲਾਈ ਨੂੰ ਵੇਖਦੇ ਹੋਏ ਇਸ ਗੱਲ ਦੀ ਉਮੀਦ ਹੈ ਕਿ ਸੋਨਾ ਦਸੰਬਰ 2021 ਤੱਕ ਆਲਟਾਈਮ ਹਾਈ ਦਾ ਜੰਪ ਲਗਾ ਸਕਦਾ ਹੈ।
ਇਹ ਵੀ ਪੜ੍ਹੋ : Big B ਦੇ NFT ਕਲੈਕਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ, ਨਿਲਾਮੀ 'ਚ ਮਿਲੀਆਂ ਰਿਕਾਰਡ ਬੋਲੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।