ਤਿਓਹਾਰੀ ਮੰਗ ਅਤੇ ਰੁਪਏ ''ਚ ਗਿਰਾਵਟ ਨਾਲ ਸੋਨਾ 31,000 ਰੁਪਏ ਦੇ ਪਾਰ, ਚਾਂਦੀ ਵੀ ਮਜ਼ਬੂਤ
Sunday, Sep 02, 2018 - 11:07 AM (IST)

ਨਵੀਂ ਦਿੱਲੀ—ਸੋਨੇ 'ਚ ਲਗਾਤਾਰ ਦੂਜੇ ਹਫਤੇ ਤੇਜ਼ੀ ਕਾਇਮ ਰਹੀ। ਚਾਲੂ ਤਿਓਹਾਰੀ ਪੱਧਰ ਦੇ ਕਾਰਨ ਸਥਾਨਕ ਗਹਿਣਾ ਵਿਕਰੇਤਾਵਾਂ ਦੀ ਸਤਤ ਲਿਵਾਲੀ ਨਾਲ ਬੀਤੇ ਹਫਤੇ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 450 ਰੁਪਏ ਦੀ ਤੇਜ਼ੀ ਦੇ ਨਾਲ 31,000 ਰੁਪਏ ਦੇ ਪੱਧਰ ਨੂੰ ਪਾਰ ਕਰਕੇ 31,350 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਹਾਲਾਂਕਿ ਵਿਦੇਸ਼ੀ ਬਾਜ਼ਾਰਾਂ 'ਚ ਸੋਨਾ ਇਕ ਸੀਮਿਤ ਦਾਅਰੇ 'ਚ ਘਾਟੇ ਵਾਧੇ ਤੋਂ ਬਾਅਦ ਅੰਤ 'ਚ ਮਾਮੂਲੀ ਗਿਰਾਵਟ ਦੇ ਨਾਲ 1,200.80 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਵਿਦੇਸ਼ੀ ਬਾਜ਼ਾਰਾਂ 'ਚ ਗਿਰਾਵਟ ਆਉਣ ਦੇ ਬਾਵਜੂਦ ਤਿਓਹਾਰੀ ਮੰਗ ਦੇ ਕਾਰਨ ਘਰੇਲੂ ਬਾਜ਼ਾਰ 'ਚ ਸਰਾਫਾ ਕੀਮਤਾਂ 'ਚ ਤੇਜ਼ੀ ਆਈ। ਇਸ ਤੋਂ ਇਲਾਵਾ ਰੁਪਏ ਦਾ ਮੁੱਲ ਡਾਲਰ ਦੇ ਮੁਕਾਬਲੇ 71 ਰੁਪਏ ਪ੍ਰਤੀ ਡਾਲਰ ਦੇ ਇਤਿਹਾਸਕ ਨਿਮਨ ਪੱਧਰ ਨੂੰ ਛੂਹ ਗਿਆ ਜਿਸ ਦੇ ਕਾਰਨ ਸੋਨੇ ਦਾ ਆਯਾਤ ਮਹਿੰਗਾ ਹੋ ਗਿਆ ਅਤੇ ਇਸ ਨਾਲ ਸਰਾਫਾ ਕੀਮਤਾਂ 'ਚ ਤੇਜ਼ੀ ਦੇਖੀ ਗਈ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾ ਕੰਪਨੀਆਂ ਦਾ ਉਠਾਅ ਵਧਣ ਨਾਲ ਚਾਂਦੀ 'ਚ ਵੀ ਮਜ਼ਬੂਤੀ ਆਈ। ਬਾਜ਼ਾਰ ਦੇ ਸੂਤਰਾਂ ਨੇ ਕਿਹਾ ਕਿ ਚਾਲੂ ਤਿਓਹਾਰੀ ਪੱਧਰ ਦੇ ਮੱਦੇਨਜ਼ਰ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਸਤਤ ਲਿਵਾਲੀ ਨਾਲ ਕਾਰੋਬਾਰੀ ਧਾਰਨਾ 'ਚ ਤੇਜ਼ੀ ਆਈ। ਸੰਸਾਰਕ ਬਾਜ਼ਾਰ 'ਚ ਸੋਨਾ ਹਫਤਾਵਾਰੀ 'ਚ ਗਿਰਾਵਟ ਦੇ ਨਾਲ 1,200. 80 ਡਾਲਰ ਪ੍ਰਤੀ ਔਂਸ 'ਤੇ ਚਾਂਦੀ ਗਿਰਾਵਟ ਦੇ ਨਾਲ 14.51 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਈ। ਰਾਸ਼ਟਰੀ ਰਾਜਧਾਨੀ 'ਚ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲੇ ਸੋਨੇ ਦੀ ਕੀਮਤ ਤੇਜ਼ੀ ਦੇ ਰੁਖ ਲਈ ਖੁੱਲ੍ਹੇ ਅਤੇ ਤਿਓਹਾਰੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਗਹਿਣਾ ਕਾਰੋਬਾਰੀਆਂ ਦੀ ਲਿਵਾਲੀ ਦੇ ਕਾਰਨ ਹਫਤਾਵਾਰ ਦੇ ਅੰਤ 'ਚ 450-450 ਰੁਪਏ ਦੀ ਮਜ਼ਬੂਤੀ ਦੇ ਨਾਲ ਕ੍ਰਮਵਾਰ 31,350 ਰੁਪਏ ਅਤੇ 31,200 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਏ। ਹਾਲਾਂਕਿ ਛਿਟਪੁੱਟ ਸੌਦਿਆਂ ਦੇ ਕਾਰਨ ਗਿੰਨੀ ਦੀ ਕੀਮਤ ਸੀਮਿਤ ਦਾਅਰੇ 'ਚ ਘਾਟੇ ਵਾਧੇ ਤੋਂ ਬਾਅਦ ਹਫਤਾਵਾਰ 'ਚ 24,500 ਰੁਪਏ ਪ੍ਰਤੀ ਅੱਠ ਗ੍ਰਾਮ ਦੇ ਪਹਿਲੇ ਹਫਤੇ ਦੇ ਪੱਧਰ 'ਤੇ ਹੀ ਬੰਦ ਹੋਇਆ। ਚਾਂਦੀ ਤਿਆਰ ਦੀ ਕੀਮਤ ਵੀ ਹਫਤਾਵਾਰ 'ਚ 100 ਰੁਪਏ ਦੀ ਤੇਜ਼ੀ ਦੇ ਨਾਲ 38,350 ਰੁਪਏ ਪ੍ਰਤੀ ਕਿਲੋ ਅਤੇ ਚਾਂਦੀ ਹਫਤਾਵਾਰੀ ਡਿਲਿਵਰੀ 115 ਰੁਪਏ ਦੀ ਤੇਜ਼ੀ ਦੇ ਨਾਲ 37,115 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ। ਸਮੀਖਿਆਧੀਨ ਸਮੇਂ 'ਚ ਚਾਂਦੀ ਦੇ ਸਿੱਕਿਆਂ ਦੀ ਕੀਮਤ 1,000 ਰੁਪਏ ਦੀ ਤੇਜ਼ੀ ਦੇ ਨਾਲ ਹਫਤਾਵਾਰ 'ਚ ਲਿਵਾਲ 73,000 ਰੁਪਏ ਅਤੇ ਬਿਕਵਾਲ 74,000 ਰੁਪਏ ਪ੍ਰਤੀ ਸੈਂਕੜਾ 'ਤੇ ਬੰਦ ਹੋਈ।