ਤਿਓਹਾਰੀ ਮੰਗ ਵਧਣ ਨਾਲ ਸੋਨੇ ਦੀਆਂ ਕੀਮਤਾਂ ''ਚ ਤੇਜ਼ੀ

10/30/2018 4:47:11 PM

ਨਵੀਂ ਦਿੱਲੀ—ਬਾਜ਼ਾਰ 'ਚ ਤਿਓਹਾਰੀ ਮੰਗ ਦੇ ਸਮਰਥਨ ਨਾਲ ਸੋਨਾ ਮੰਗਲਵਾਰ ਨੂੰ 70 ਰੁਪਏ ਤੇਜ਼ ਹੋ ਕੇ 32,620 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਇਸ ਦੇ ਉਲਟ ਚਾਂਦੀ ਉਦਯੋਗਿਕ ਇਕਾਈਆਂ ਦੀ ਮੰਗ 'ਚ ਸੁਸਤੀ ਦੇ ਕਾਰਨ 260 ਰੁਪਏ ਟੁੱਟ ਕੇ 39,240 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਸੋਨੇ ਦੇ ਸਿੱਕਿਆਂ ਦੀ ਮੰਗ ਵਧੀ ਹੋਈ ਹੈ। ਨਿਊਯਾਰਕ 'ਚ ਸੋਨਾ 1,224.83 ਡਾਲਰ ਪ੍ਰਤੀ ਔਂਸ 'ਤੇ ਸੀ। ਦਿੱਲੀ ਦੇ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 70-70 ਰੁਪਏ ਦੀ ਤੇਜ਼ੀ ਦੇ ਨਾਲ ਕ੍ਰਮਵਾਰ 32,620 ਰੁਪਏ ਅਤੇ 32,470 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਏ। ਪਿਛਲੇ ਹਫਤੇ ਵੀਰਵਾਰ ਨੂੰ ਸੋਨਾ ਲਗਭਗ ਛੇ ਸਾਲ ਦੇ ਉੱਚਤਮ ਪੱਧਰ 32,625 ਰੁਪਏ ਪ੍ਰਤੀ 10 ਗ੍ਰਾਮ ਨੂੰ ਛੂਹ ਗਿਆ ਸੀ। ਅੱਠ ਗ੍ਰਾਮ ਵਾਲੀ ਗਿੰਨੀ 100 ਰੁਪਏ ਦੀ ਤੇਜ਼ੀ ਦੇ ਨਾਲ 24,900 ਰੁਪਏ ਪ੍ਰਤੀ ਇਕਾਈ ਦੀ ਕੀਮਤ 'ਤੇ ਵਿਕ ਰਹੀ ਸੀ। ਚਾਂਦੀ ਹਾਜ਼ਿਰ 260 ਰੁਪਏ ਦੀ ਗਿਰਾਵਟ ਦੇ ਨਾਲ 39,240 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਹਫਤਾਵਾਰੀ ਡਿਲਵਰੀ 388 ਰੁਪਏ ਗਿਰਾਵਟ ਦੇ ਨਾਲ 38,345 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ਬੋਲੀ ਗਈ। ਚਾਂਦੀ ਸਿੱਕਾ (ਲਿਵਾਲ) 75,000 ਰੁਪਏ ਅਤੇ (ਬਿਕਵਾਲ) 76,000 ਰੁਪਏ ਪ੍ਰਤੀ ਸੈਂਕੜਾ 'ਤੇ ਸਥਿਰ ਬਣਿਆ ਰਿਹਾ।  


Related News