47 ਹਜ਼ਾਰ ਤੋਂ ਸਸਤਾ ਮਿਲ ਰਿਹੈ ਸੋਨਾ, ਅੱਜ ਕੀਮਤਾਂ 'ਚ ਹਲਕੀ ਗਿਰਾਵਟ

08/03/2021 5:28:41 PM

ਨਵੀਂ ਦਿੱਲੀ- ਕਮਜ਼ੋਰ ਆਲਮੀ ਰੁਝਾਨ ਅਤੇ ਰੁਪਏ ਦੇ ਮੁੱਲ ਵਿਚ ਸੁਧਾਰ ਦੇ ਮੱਦੇਨਜ਼ਰ ਦਿੱਲੀ ਸਰਾਫਾ ਬਾਜ਼ਾਰ ਵਿਚ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ ਮਾਮੂਲੀ 31 ਰੁਪਏ ਘੱਟ ਕੇ 46,891 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈਆਂ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਸੋਨੇ ਦੀ ਪਿਛਲੀ ਕੀਮਤ 46,922 ਰੁਪਏ ਪ੍ਰਤੀ 10 ਗ੍ਰਾਮ ਸੀ। ਚਾਂਦੀ ਵੀ ਮਾਮੂਲੀ 372 ਰੁਪਏ ਘੱਟ ਕੇ 66,072 ਰੁਪਏ ਪ੍ਰਤੀ ਕਿਲੋਗ੍ਰਾਮ' ਤੇ ਆ ਗਈ। ਇਸ ਦੀ ਪਿਛਲੀ ਬੰਦ ਕੀਮਤ 66,444 ਰੁਪਏ ਸੀ। ਵਿਦੇਸ਼ੀ ਮੁਦਰਾ ਬਾਜ਼ਾਰ 'ਚ ਸਵੇਰ ਦੇ ਕਾਰੋਬਾਰ ਵਿਚ ਡਾਲਰ ਦੇ ਮੁਕਾਬਲੇ ਰੁਪਿਆ ਬਿਨਾਂ ਕਿਸੇ ਬਦਲਾਅ ਦੇ ਖੁੱਲ੍ਹਿਆ ਅਤੇ ਬਾਅਦ ਵਿਚ ਚਾਰ ਪੈਸੇ ਵੱਧ ਕੇ 74.30 ਰੁਪਏ ਪ੍ਰਤੀ ਡਾਲਰ' ਤੇ ਪਹੁੰਚ ਗਿਆ।

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ (ਕਮੋਡਿਟੀਜ਼) ਤਪਨ ਪਟੇਲ ਅਨੁਸਾਰ, "ਅਮਰੀਕੀ ਜਿਣਸ ਬਾਜ਼ਾਰ ਵਿਚ ਕਮਜ਼ੋਰ ਰੁਝਾਨ ਤੇ ਰੁਪਏ ਵਿਚ ਰਿਕਵਰੀ ਦੇ ਕਾਰਨ ਦਿੱਲੀ ਵਿਚ 24 ਕੈਰੇਟ ਦਾ ਸੋਨੇ ਦੀ ਕੀਮਤ ਵਿਚ 31 ਰੁਪਏ ਦੀ ਗਿਰਾਵਟ ਆਈ।" ਇਸ ਦੌਰਾਨ ਕੌਮਾਂਤਰੀ ਬਾਜ਼ਾਰ ਵਿਚ ਸੋਨਾ 1,810 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ ਲਗਭਗ 25.34 ਡਾਲਰ ਪ੍ਰਤੀ ਔਂਸ 'ਤੇ ਸਥਿਰ ਸੀ।


Sanjeev

Content Editor

Related News