ਸੋਨੇ ''ਚ ਹਫਤਾਵਾਰੀ 140 ਰੁਪਏ ਦੀ ਗਿਰਾਵਟ, ਚਾਂਦੀ ਨੇ ਦਰਜ ਕੀਤੀ ਮਜ਼ਬੂਤੀ
Sunday, Jun 13, 2021 - 02:31 PM (IST)
ਮੁੰਬਈ (ਵਾਰਤਾ) - ਵਿਦੇਸ਼ਾਂ ਵਿਚ ਪੀਲੀ ਧਾਤੂ ਦੀ ਗਿਰਾਵਟ ਦੌਰਾਨ ਘਰੇਲੂ ਪੱਧਰ ਵਿਚ ਵੀ ਪਿਛਲੇ ਹਫਤੇ ਸੋਨੇ ਵਿਚ ਨਰਮੀ ਦੇਖਣ ਨੂੰ ਮਿਲੀ ਜਦੋਂਕਿ ਚਾਂਦੀ ਦੀਆਂ ਕੀਮਤਾਂ ਵਿਚ ਤੇਜ਼ੀ ਆਈ। ਐਮਸੀਐਕਸ ਫਿਊਚਰਜ਼ ਮਾਰਕੀਟ ਵਿਚ, ਹਫਤੇ ਦੌਰਾਨ ਸੋਨਾ 140 ਰੁਪਏ ਦੀ ਗਿਰਾਵਟ ਨਾਲ 48,880 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਗੋਲਡ ਮਿੰਨੀ ਵੀ ਪਿਛਲੇ ਕਾਰੋਬਾਰੀ ਦਿਨ ਹਫਤਾਵਾਰੀ 73 ਰੁਪਏ ਦੀ ਗਿਰਾਵਟ ਦੇ ਨਾਲ 48,717 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Air Asia ਦੇ ਰਹੀ 1,177 ਰੁ. 'ਚ ਫਲਾਈਟ ਬੁੱਕ ਕਰਨ ਦਾ ਮੌਕਾ
ਗਲੋਬਲ ਪੱਧਰ 'ਤੇ ਪਿਛਲੇ ਹਫਤੇ ਸੋਨਾ ਹਾਜਿਰ 14.35 ਡਾਲਰ ਦੀ ਗਿਰਾਵਟ ਦੇ ਨਾਲ 1,877.05 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਅਗਸਤ ਦਾ ਅਮਰੀਕੀ ਸੋਨਾ ਵਾਇਦਾ ਵੀ 14.60 ਡਾਲਰ ਦੀ ਗਿਰਾਵਟ ਦੇ ਨਾਲ ਸ਼ੁੱਕਰਵਾਰ ਨੂੰ 1,879.50 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ। ਘਰੇਲੂ ਪੱਧਰ 'ਤੇ ਚਾਂਦੀ ਵਿਚ ਸਮੀਖਿਆ ਅਧੀਨ ਹਫਤੇ ਦੌਰਾਨ 684 ਰੁਪਏ ਦੀ ਤੇਜ਼ੀ ਆਈ ਅਤੇ ਹਫਤੇ ਦੇ ਅੰਤ 'ਚ 72,227 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕੀ। ਸਿਲਵਰ ਮਿੰਨੀ 660 ਰੁਪਏ ਦੀ ਤੇਜ਼ੀ ਨਾਲ 72,245 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਚਾਂਦੀ ਹਾਜਿਰ 0.12 ਡਾਲਰ ਦੀ ਹਫਤਾਵਾਰ ਤੇਜ਼ੀ ਨਾਲ 27.93 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।