ਸਿਰਫ਼ 2 ਦਿਨਾਂ 'ਚ 1700 ਰੁਪਏ ਸਸਤਾ ਹੋਇਆ ਸੋਨਾ, ਚਾਂਦੀ 'ਚ 4,000 ਰੁਪਏ ਤੱਕ ਦੀ ਗਿਰਾਵਟ
Tuesday, Aug 10, 2021 - 04:43 PM (IST)
ਨਵੀਂ ਦਿੱਲੀ - ਅੱਜ ਭਾਵ ਮੰਗਲਵਾਰ ਨੂੰ ਸੋਨੇ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀਆਂ ਕੀਮਤਾਂ ਵਧੀਆਂ ਹਨ। ਐਮ.ਸੀ.ਐਕਸ. 'ਤੇ ਅਕਤੂਬਰ ਫਿਊਚਰਜ਼ ਸੋਨੇ ਦੀਆਂ ਕੀਮਤਾਂ 0.37 ਫੀਸਦੀ ਪ੍ਰਤੀ 10 ਗ੍ਰਾਮ ਦੇ ਵਾਧੇ ਨਾਲ ਕਾਰੋਬਾਰ ਕਰ ਰਹੀ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 'ਚ ਲਗਭਗ 0.84 ਫੀਸਦੀ ਦੀ ਉਛਾਲ ਦੇਖਣ ਨੂੰ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੋਨੇ ਵਿੱਚ 1000 ਰੁਪਏ ਦੀ ਗਿਰਾਵਟ ਆਈ ਸੀ ਅਤੇ ਚਾਂਦੀ 2000 ਰੁਪਏ ਡਿੱਗੀ ਸੀ। ਇਸ ਦੇ ਨਾਲ ਹੀ ਸੋਮਵਾਰ ਨੂੰ ਸੋਨਾ ਅਤੇ ਚਾਂਦੀ ਕ੍ਰਮਵਾਰ 700 ਰੁਪਏ ਅਤੇ 2250 ਰੁਪਏ ਸਸਤੇ ਹੋਏ ਸਨ। ਇਸ ਲਈ ਸਿਰਫ ਦੋ ਦਿਨਾਂ ਵਿੱਚ ਸੋਨੇ ਅਤੇ ਚਾਂਦੀ ਕ੍ਰਮਵਾਰ 1700 ਰੁਪਏ ਅਤੇ 4200 ਰੁਪਏ ਸਸਤੇ ਹੋਏ।
ਐਮ.ਸੀ.ਐਕਸ. 'ਤੇ ਅਕਤੂਬਰ ਫਿਊਚਰਜ਼ ਸੋਨੇ ਦੀਆਂ ਕੀਮਤਾਂ 170 ਰੁਪਏ ਵਧ ਕੇ 46,056 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈਆਂ। ਇਸ ਦੇ ਨਾਲ ਹੀ ਸਤੰਬਰ ਫਿਊਚਰਜ਼ ਚਾਂਦੀ ਦੀ ਕੀਮਤ 525 ਰੁਪਏ ਵਧ ਕੇ 63,162 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ
ਵਿਸ਼ਵ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨੇ ਦੀਆਂ ਕੀਮਤਾਂ ਕਈ ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈਆਂ ਹਨ। ਸਪਾਟ ਸੋਨਾ ਵਧ ਕੇ 1,730.47 ਡਾਲਰ ਪ੍ਰਤੀ ਔਂਸ ਹੋ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 23.43 ਡਾਲਰ ਪ੍ਰਤੀ ਔਂਸ ਸੀ। ਪਿਛਲੇ ਸੈਸ਼ਨ 'ਚ ਚਾਂਦੀ ਦੀ ਕੀਮਤ 8 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਈ ਸੀ।
ਇਹ ਵੀ ਪੜ੍ਹੋ : ਜਾਣੋ ਕੀ ਹੈ ਰੀਟ੍ਰੋਸਪੈਕਟਿਵ ਟੈਕਸ ਸੋਧ ਬਿੱਲ, ਜਿਸ ਨੂੰ ਲੈ ਕੇ ਅਮਰੀਕੀ ਪਲੇਟਫਾਰਮ ਨੇ ਵੀ ਕੀਤੀ ਤਾਰੀਫ਼
ਸਸਤਾ ਸੋਨਾ ਖਰੀਦਣ ਦਾ ਮੌਕਾ
ਤੁਹਾਨੂੰ ਦੱਸ ਦੇਈਏ ਕਿ 9 ਅਗਸਤ ਤੋਂ 13 ਅਗਸਤ ਤੱਕ ਸਰਕਾਰ ਸਸਤਾ ਸੋਨਾ ਖਰੀਦਣ ਦਾ ਮੌਕਾ ਦੇ ਰਹੀ ਹੈ। ਬਾਂਡ ਦੀ ਇਸ਼ੂ ਕੀਮਤ 4,790 ਰੁਪਏ ਪ੍ਰਤੀ ਗ੍ਰਾਮ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਸਾਵਰੇਨ ਗੋਲਡ ਬਾਂਡ ਸਕੀਮ 2021-22 ਦੀ ਪੰਜਵੀਂ ਸੀਰੀਜ਼ ਹੈ।
ਮਿਸਡ ਕਾਲ ਦੇ ਕੇ ਸੋਨੇ ਦੇ ਰੇਟ ਦਾ ਪਤਾ ਲਗਾਓ
ਤੁਹਾਨੂੰ ਦੱਸ ਦੇਈਏ ਕਿ ਤੁਸੀਂ ਘਰ ਬੈਠੇ ਹੀ ਇਹ ਰੇਟ ਆਸਾਨੀ ਨਾਲ ਪਤਾ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਸਿਰਫ ਇਸ ਨੰਬਰ 8955664433 ਤੇ ਇੱਕ ਮਿਸਡ ਕਾਲ ਦੇਣੀ ਹੋਵੇਗੀ ਅਤੇ ਤੁਹਾਡੇ ਫੋਨ ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਤੁਸੀਂ ਸੋਨੇ ਦੀਆਂ ਤਾਜ਼ਾ ਕੀਮਤਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।
ਇਹ ਵੀ ਪੜ੍ਹੋ : ਬਰਨਾਰਡ ਅਰਨਾਲਟ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਜੈੱਫ ਬੇਜੋਸ ਨੂੰ ਪਛਾੜਿਆ
ਸੋਨੇ ਦੀ ਸ਼ੁੱਧਤਾ ਦੀ ਜਾਂਚ
ਤੁਹਾਨੂੰ ਦੱਸ ਦੇਈਏ ਕਿ ਹੁਣ ਜੇਕਰ ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਸਰਕਾਰ ਦੁਆਰਾ ਇੱਕ ਐਪ ਬਣਾਇਆ ਗਿਆ ਹੈ। ‘BIS Care app’ ਦੀ ਸਹਾਇਤਾ ਨਾਲ ਗਾਹਕ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹਨ। ਸਿਰਫ ਇਸ ਐਪ ਦੁਆਰਾ ਸ਼ੁੱਧ ਸੋਨੇ ਦੀ ਜਾਂਚ ਹੀ ਨਹੀਂ ਸਗੋਂ ਇਸ ਨਾਲ ਜੁੜੀ ਕੋਈ ਵੀ ਸ਼ਿਕਾਇਤ ਵੀ ਕਰ ਸਕਦੇ ਹੋ।
ਇਸ ਐਪ ਵਿੱਚ, ਜੇ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਸਾਮਾਨ ਦਾ ਹਾਲਮਾਰਕ ਨੰਬਰ ਗਲਤ ਪਾਇਆ ਜਾਂਦਾ ਹੈ, ਤਾਂ ਗਾਹਕ ਇਸ ਬਾਰੇ ਤੁਰੰਤ ਸ਼ਿਕਾਇਤ ਕਰ ਸਕਦਾ ਹੈ। ਇਸ ਐਪ ਜ਼ਰੀਏ ਗਾਹਕ ਨੂੰ ਤੁਰੰਤ ਸ਼ਿਕਾਇਤ ਦਰਜ ਕਰਨ ਬਾਰੇ ਜਾਣਕਾਰੀ ਵੀ ਮਿਲੇਗੀ।
ਇਹ ਵੀ ਪੜ੍ਹੋ : RBI ਲਿਆਵੇਗੀ ਆਪਣੀ Digital Currency, ਬਦਲ ਜਾਵੇਗਾ ਪੈਸੇ ਦੇ ਲੈਣ-ਦੇਣ ਦਾ ਤਰੀਕਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।