ਗੋਲਡ ETF ਦੀ ਚਮਕ ਪਈ ਫਿੱਕੀ, 10 ਮਹੀਨੇ ''ਚ ਨਿਵੇਸ਼ਕਾਂ ਨੇ ਕੱਢੇ 679 ਕਰੋੜ ਰੁਪਏ

Monday, Feb 12, 2018 - 12:59 PM (IST)

ਗੋਲਡ ETF ਦੀ ਚਮਕ ਪਈ ਫਿੱਕੀ, 10 ਮਹੀਨੇ ''ਚ ਨਿਵੇਸ਼ਕਾਂ ਨੇ ਕੱਢੇ 679 ਕਰੋੜ ਰੁਪਏ

ਨਵੀਂ ਦਿੱਲੀ—ਨਿਵੇਸ਼ ਦੇ ਲਿਹਾਜ ਨਾਲ ਗੋਲਡ ਐਕਸਚੇਂਡ-ਟ੍ਰੇਡੇਡ ਫੰਡਸ (ਗੋਲਡ ਈਟੀਐੱਫ) ਦੀ ਚਮਕ ਲਗਾਤਾਰ ਫਿੱਕੀ ਪੈਂਦੀ ਜਾ ਰਹੀ ਹੈ। ਸਾਲ ਦੇ ਪਹਿਲੇ ਮਹੀਨੇ ਭਾਵ ਜਨਵਰੀ 'ਚ ਨਿਵੇਸ਼ਕਾਂ ਨੇ ਗੋਲਡ ਈਟੀਐੱਫ ਤੋਂ 110 ਕਰੋੜ ਦੀ ਨਿਕਾਸੀ ਕੀਤੀ। ਇਸ ਦੇ ਨਾਲ ਚਾਲੂ ਵਿੱਤੀ ਸਾਲ ਦੇ ਪਹਿਲੇ 10 ਮਹੀਨੇ 'ਚ ਨਿਵੇਸ਼ਕਾਂ ਨੇ ਇਸ ਤੋਂ 679 ਕਰੋੜ ਰੁਪਏ ਕੱਢ ਲਏ। ਕਮਜ਼ੋਰ ਰਿਟਰਨ ਦੇ ਚੱਲਦੇ ਨਿਵੇਸ਼ਕਾਂ ਨੇ ਨਿਕਾਸੀ ਕੀਤੀ। 
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਸਮੀਖਾਧੀਨ ਸਮੇਂ 'ਚ ਗੋਲਡ ਫੰਡ ਪ੍ਰਬੰਧਨ ਦੇ ਤਹਿਤ ਪਰਿਸੰਪਤੀ (ਏਯੂਐੱਮ) 15 ਫੀਸਦੀ ਤੋਂ ਜ਼ਿਆਦਾ ਡਿੱਗ ਕੇ 4,906 ਕਰੋੜ ਰੁਪਏ ਰਹਿ ਗਈ ਜੋ ਕਿ ਪਿਛਲੇ ਸਾਲ ਇਸ ਸਮੇਂ 'ਚ 5,670 ਕਰੋੜ ਰੁਪਏ ਸੀ। ਪਿਛਲੇ ਚਾਰ ਵਿੱਤੀ ਸਾਲ ਤੋਂ ਗੋਲਡ ਈਟੀਐੱਫ 'ਚ ਨਿਵੇਸ਼ਕਾਂ ਦੀ ਠੰਡੀ ਪ੍ਰਤੀਕਿਰਿਆ ਮਿਲ ਰਹੀ ਹੈ। ਨਿਵੇਸ਼ਕਾਂ ਨੇ ਗੋਲਡ ਈਟੀਐੱਫ ਤੋਂ 2016-17 'ਚ 775 ਕਰੋੜ 2015-16 'ਚ 903 ਕਰੋੜ 2014-15 'ਚ 1,475 ਕਰੋੜ ਅਤੇ 2013-14 'ਚ 2,293 ਕਰੋੜ ਰੁਪਏ ਦੀ ਨਿਕਾਸੀ ਕੀਤੀ।
ਇਕ ਪਾਸੇ ਜਿਥੇ ਗੋਲਡ ਈਟੀਐੱਫ 'ਚ ਸੁਸਤੀ ਦਾ ਰੁੱਖ ਰਿਹਾ ਉਧਰ ਇਕਵਟੀ ਅਤੇ ਇਕਵਟੀ ਲਿੰਕਡ ਸੇਵਿੰਗ ਸਕੀਮ (ਈਐੱਲਐੱਸਐੱਸ) 'ਚ ਨਿਵੇਸ਼ਕਾਂ ਦਾ ਰੁਝਾਣ ਵਧਿਆ। 2017-18 ਦੇ ਪਹਿਲੇ 10 ਮਹੀਨਿਆਂ 'ਚ ਨਿਵੇਸ਼ਕਾਂ ਨੇ ਇਸ 'ਚ 1.5 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਿਸ 'ਚੋਂ 15,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਇਕੱਲੀ ਜਨਵਰੀ 'ਚ ਕੀਤਾ ਗਿਆ। ਐੱਮਫੀ ਦੇ ਅੰਕੜੇ ਮੁਤਾਬਕ ਜਨਵਰੀ 'ਚ 14 ਗੋਲਡ ਈਟੀਐੱਫ ਤੋਂ 110 ਕਰੋੜ ਦੀ ਨਿਕਾਸੀ ਕੀਤੀ ਗਈ ਜਦਕਿ 2016-17 ਦੇ ਇਸ ਮਹੀਨੇ 'ਚ 35 ਕਰੋੜ ਦੀ ਨਿਵਾਸੀ ਹੋਈ ਸੀ। ਦਸੰਬਰ 'ਚ ਕੁੱਲ 58 ਕਰੋੜ ਦੀ ਨਿਵਾਸੀ ਕੀਤੀ ਗਈ।


Related News