ਗੋਲਡ ETF ਨੂੰ ਲੈ ਕੇ ਨਿਵੇਸ਼ਕਾਂ ਦਾ ਰੁਝਾਨ ਬਰਕਰਾਰ, ਫਰਵਰੀ ’ਚ 491 ਕਰੋੜ ਰੁਪਏ ਦਾ ਨਿਵੇਸ਼

03/12/2021 9:25:47 AM

ਨਵੀਂ ਦਿੱਲੀ (ਭਾਸ਼ਾ) – ਨਿਵੇਸ਼ਕਾਂ ਦਾ ਗੋਲਡ ਈ. ਟੀ. ਐੱਫ. ਪ੍ਰਤੀ ਰੁਝਾਨ ਬਰਕਰਾਰ ਹੈ। ਇਸ ਸਾਲ ਫਰਵਰੀ ’ਚ ਉਨ੍ਹਾਂ ਨੇ ਗੋਲਡ ਐਕਸਚੇਂਜ ਟ੍ਰੇਡੇਡ ਫੰਡ (ਈ. ਟੀ. ਐੱਫ.) ਵਿਚ ਸ਼ੁੱਧ ਰੂਪ ਨਾਲ 491 ਕਰੋੜ ਰੁਪਏ ਨਿਵੇਸ਼ ਕੀਤੇ। ਨਿਵੇਸ਼ਕ ਕੌਮਾਂਤਰੀ ਬਾਜ਼ਾਰ ’ਚ ਰੇਟ ਘੱਟ ਹੋਣ, ਰੁਪਏ ਦੀ ਰੈਗੁਲੇਟਰ ਦਰ ’ਚ ਵਾਧਾ ਅਤੇ ਕਸਟਮ ਡਿਊਟੀ ’ਚ ਕਮੀ ਨਾਲ ਘਰੇਲੂ ਬਾਜ਼ਾਰ ’ਚ ਘੱਟ ਦਰ ਦਾ ਲਾਭ ਉਠਾਉਂਦੇ ਹੋਏ ਨਿਵੇਸ਼ ਵਧਾ ਰਹੇ ਹਨ।

ਐਸੋਸੀਏਸ਼ਨ ਆਫ ਮਿਊਚਲ ਫੰਡਸ ਇਨ ਇੰਡੀਆ ਦੇ ਅੰਕੜਿਆਂ ਮੁਤਾਬਕ ਇਸ ਤੋਂ ਪਹਿਲਾਂ ਜਨਵਰੀ ’ਚ ਨਿਵੇਸ਼ਕਾਂ ਨੇ ਗੋਲਡ ਈ. ਟੀ. ਐੱਫ. ’ਚ ਸ਼ੁੱਧ ਰੂਪ ਨਾਲ 625 ਕਰੋੜ ਅਤੇ ਦਸੰਬਰ ’ਚ 431 ਕਰੋੜ ਰੁਪਏ ਨਿਵੇਸ਼ ਕੀਤੇ ਸਨ। ਇਸ ਤੋਂ ਪਹਿਲਾਂ ਨਵੰਬਰ ’ਚ ਗੋਲਡ ਈ. ਟੀ. ਐੱਫ. ’ਚ 141 ਕਰੋੜ ਰੁਪਏ ਦੀ ਨਿਕਾਸੀ ਹੋਈ ਸੀ। ਗੋਲਡ ਈ. ਟੀ. ਐੱਫ. ਵਿਚ ਨਿਵੇਸ਼ ਜਾਰੀ ਰਹਿਣ ਤੋਂ ਇਹ ਪਤਾ ਲਗਦਾ ਹੈ ਕਿ ਨਿਵੇਸ਼ਕਾਂ ਦਰਮਿਆਨ ਗੋਲਡ ਦੇ ਰੂਪ ’ਚ ਇਸ ਉਤਪਾਦ ’ਚ ਨਿਵੇਸ਼ ਨੂੰ ਲੈ ਕੇ ਮਨਜ਼ੂਰੀ ਵਧ ਰਹੀ ਹੈ।

ਇਹ ਵੀ ਪੜ੍ਹੋ : ਹੁਣ ਭਾਰਤ ਵਿਚ ਬਣੇਗਾ ਮੱਝ ਦੇ ਦੁੱਧ ਤੋਂ ਤਿਆਰ ਹੋਣ ਵਾਲਾ ਇਟਲੀ ਦਾ ਮਸ਼ਹੂਰ 'Mozzarella cheese'

ਭਾਰਤੀ ਨਿਵੇਸ਼ਕ ਘਰੇਲੂ ਰੇਟ ’ਚ ਨਰਮੀ ਦਾ ਉਠਾ ਰਹੇ ਲਾਭ

ਕਵਾਂਟਮ ਮਿਊਚਲ ਫੰਡ ਦੇ ਸੀਨੀਅਰ ਫੰਡ ਪ੍ਰਬੰਧਕ ਚਿਰਾਗ ਮਹਿਤਾ ਨੇ ਕਿਹਾ ਕਿ ਇਸ ਸਾਲ ਸੋਨੇ ਦੇ ਮੁੱਲ ’ਚ 9 ਫੀਸਦੀ ਦਾ ਸੁਧਾਰ ਆਇਆ ਹੈ। ਸੋਨੇ ’ਚ ਨਿਵੇਸ਼ ਕਰਨ ਵਾਲੇ ਮੈਚਿਓਰਿਟੀ ਦਿਖਾ ਰਹੇ ਹਨ ਅਤੇ ਕੀਮਤ ਹੇਠਾਂ ਆਉਣ ’ਤੇ ਨਿਵੇਸ਼ ਵਧਾ ਰਹੇ ਹਨ। ਸ਼ੁੱਧ ਰੂਪ ਨਾਲ ਫਰਵਰੀ ’ਚ ਗੋਲਡ ਈ. ਟੀ. ਐੱਫ. ’ਚ 491 ਕਰੋੜ ਰੁਪਏ ਜਦੋਂ ਕਿ ਜਨਵਰੀ ’ਚ 625 ਕਰੋੜ ਰੁਪਏ ਨਿਵੇਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਭਾਰਤੀ ਨਿਵੇਸ਼ਕ ਘਰੇਲੂ ਰੇਟ ’ਚ ਨਰਮੀ ਦਾ ਲਾਭ ਉਠਾ ਰਹੇ ਹਨ। ਕੌਮਾਂਤਰੀ ਬਾਜ਼ਾਰ ’ਚ ਕੀਮਤ ’ਚ ਆ ਰਹੀ ਕਮੀ, ਰੁਪਏ ਦੀ ਦਰ ’ਚ ਵਾਧਾ ਅਤੇ ਕਸਟਮ ਡਿਊਟੀ ’ਚ ਕਮੀ ਨਾਲ ਘਰੇਲੂ ਬਾਜ਼ਾਰ ’ਚ ਸੋਨਾ ਸਸਤਾ ਹੋਇਆ ਹੈ।

ਇਹ ਵੀ ਪੜ੍ਹੋ : 11 ਤੋਂ 16 ਮਾਰਚ ਤੱਕ 5 ਦਿਨ ਬੰਦ ਰਹਿਣਗੀਆਂ ਬੈਂਕਾਂ, ਜਾਣੋ ਕਿਸ ਦਿਨ ਹੋਵੇਗਾ ਕੰਮਕਾਜ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News