ਜਨਵਰੀ ''ਚ ਗੋਲਡ ETF ''ਚ 200 ਕਰੋੜ ਰੁਪਏ ਦਾ ਨਿਵੇਸ਼, ਸੱਤ ਸਾਲ ''ਚ ਸਭ ਤੋਂ ਜ਼ਿਆਦਾ

02/11/2020 4:21:47 PM

ਨਵੀਂ ਦਿੱਲੀ—ਗੋਲਡ ਐਕਸਚੇਂਜ ਟ੍ਰੇਡੇਡ ਫੰਡ (ਈ.ਟੀ.ਐੱਫ.) 'ਚ ਜਨਵਰੀ 'ਚ ਸ਼ੁੱਧ ਨਿਵੇਸ਼ 200 ਕਰੋੜ ਰੁਪਏ ਰਿਹਾ ਹੈ। ਇਹ ਸੱਤ ਸਾਲ ਦਾ ਸਭ ਤੋਂ ਉੱਚਾ ਪੱਧਰ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਉਭਰੇ ਭੂ-ਰਾਜਨੀਤਿਕ ਤਣਾਅ ਅਤੇ ਸੰਸਾਰਕ ਅਰਥਵਿਵਸਥਾ 'ਚ ਸੁਸਤੀ ਨੂੰ ਦੇਖਦੇ ਹੋਏ ਨਿਵੇਸ਼ਕ ਸੁਰੱਖਿਅਤ ਵਿਕਲਪਾਂ ਦੇ ਵੱਲ ਰੁਖ ਕਰ ਰਹੇ ਹਨ। ਇਹ ਲਗਾਤਾਰ ਤੀਜਾ ਮਹੀਨਾ ਰਿਹਾ ਜਦੋਂਕਿ ਗੋਲਡ ਈ.ਟੀ.ਐੱਫ. 'ਚ ਸ਼ੁੱਧ ਨਿਵੇਸ਼ ਆਇਆ ਹੈ।

ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐਮਫੀ) ਦੇ ਅੰਕੜਿਆਂ ਮੁਤਾਬਕ ਜਨਵਰੀ 'ਚ ਗੋਲਡ ਈ.ਟੀ.ਐੱਫ. 'ਚ 202 ਕਰੋੜ ਰੁਪਏ ਦਾ ਸ਼ੁੱਧ ਨਿਵੇਸ਼ ਹੋਇਆ ਸੀ। ਹਾਲਾਂਕਿ ਅਕਤੂਬਰ 'ਚ ਗੋਲਡ ਈ.ਟੀ.ਐੱਫ. ਤੋਂ 31.45 ਕਰੋੜ ਰੁਪਏ ਦੀ ਨਿਕਾਸੀ ਕੀਤੀ ਗਈ ਸੀ। ਸਤੰਬਰ 'ਚ ਇਨ੍ਹਾਂ ਫੰਡਾਂ 'ਚ 44 ਕਰੋੜ ਰੁਪਏ ਅਤੇ ਅਗਸਤ 'ਚ 145 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਸੋਨਾ ਈ.ਟੀ.ਐੱਫ. 'ਚ ਤਾਜ਼ਾ ਮਾਸਿਕ ਨਿਵੇਸ਼ ਦਸੰਬਰ 2012 'ਚ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਉਸ ਸਮੇਂ ਇਸ 'ਚ 474 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਮਾਰਨਿੰਗਸਟਾਰ ਇੰਵੈਸਟਮੈਂਟ ਐਡਵਾਈਜ਼ਰ ਇੰਡੀਆ ਦੇ ਸੀਨੀਅਰ ਖੋਜ ਵਿਸ਼ਲੇਸ਼ਕ ਹਿਮਾਂਸ਼ੂ ਸ਼੍ਰੀਵਾਸਤਵ ਨੇ ਕਿਹਾ ਕਿ ਗੋਲਡ ਈ.ਟੀ.ਐੱਫ. 'ਚ ਜਨਵਰੀ 'ਚ ਨਿਵੇਸ਼ ਦਾ ਪ੍ਰਵਾਹ ਕਾਫੀ ਮਜ਼ਬੂਤ ਰਿਹਾ। ਦਸੰਬਰ ਦੇ 27 ਕਰੋੜ ਰੁਪਏ ਦੀ ਤੁਲਨਾ 'ਚ ਇਹ ਕਾਫੀ ਜ਼ਿਆਦਾ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਭੂ ਰਾਜਨੀਤਿਕ ਤਣਾਅ ਅਤੇ ਸੰਸਾਰਕ ਅਰਥਵਿਵਸਥਾ 'ਚ ਸੁਸਤੀ ਦੀ ਵਜ੍ਹਾ ਨਾਲ ਨਿਵੇਸ਼ਕ ਸੋਨੇ ਵਰਗੇ ਨਿਵੇਸ਼ ਦੇ ਸੁਰੱਖਿਆ ਵਿਕਲਪਾਂ ਦੇ ਵੱਲ ਰੁਖ ਕਰ ਰਹੇ ਹਨ।


Aarti dhillon

Content Editor

Related News