ਸੋਨੇ 'ਚ ਨਿਵੇਸ਼ ਦਾ ਸ਼ਾਨਦਾਰ ਮੌਕਾ, 10 ਗ੍ਰਾਮ ਕਰਾ ਸਕਦੈ ਇੰਨੀ ਮੋਟੀ ਕਮਾਈ
Saturday, Jun 12, 2021 - 02:54 PM (IST)
ਨਵੀਂ ਦਿੱਲੀ- ਸੋਨਾ ਇਸ ਸਾਲ ਵੀ ਸ਼ਾਨਦਾਰ ਰਿਟਰਨ ਦੇ ਸਕਦਾ ਹੈ। ਮਾਹਰਾਂ ਮੁਤਾਬਕ, ਸੋਨਾ ਸਾਲ ਦੇ ਅੰਤ ਤੱਕ 53,500 ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ ਅਤੇ ਹਾਲ ਹੀ ਦੀ ਗਿਰਾਵਟ ਨਿਵੇਸ਼ਕਾਂ ਲਈ ਇਸ ਵਿਚ ਨਿਵੇਸ਼ ਦਾ ਸੁਨਿਹਰਾ ਮੌਕਾ ਹੋ ਸਕਦਾ ਹੈ। ਸ਼ੁੱਕਰਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ 318 ਰੁਪਏ ਦੀ ਗਿਰਾਵਟ ਨਾਲ 48,880 'ਤੇ ਬੰਦ ਹੋਇਆ ਹੈ। ਕਮੋਡਿਟੀ ਮਾਹਰਾਂ ਦਾ ਕਹਿਣਾ ਹੈ ਕਿ ਕੀਮਤਾਂ ਵਿਚ ਨਰਮੀ ਨਿਵੇਸ਼ਕਾਂ ਲਈ ਚੰਗੀ ਖ਼ਬਰ ਹੈ। ਇਹ ਹੋਰ ਸਸਤਾ ਹੋ ਕੇ 48,500 ਤੱਕ ਆ ਸਕਦਾ ਹੈ। ਸਰਾਫਾ ਮਾਹਰਾਂ ਮੁਤਾਬਕ, ਗਿਰਾਵਟ ਨੂੰ ਖ਼ਰੀਦਣ ਦੇ ਮੌਕੇ ਵਜੋਂ ਵੇਖਿਆ ਜਾਣਾ ਚਾਹੀਦਾ ਹੈ।
ਮੋਤੀ ਲਾਲ ਓਸਵਾਲ ਵਿਚ ਰਿਸਰਚ ਵਿਭਾਗ ਦੇ ਉਪ ਮੁਖੀ ਅਮਿਤ ਸਜੇਜਾ ਨੇ ਕਿਹਾ, "ਮੈਂ ਸੋਨੇ ਦੇ ਨਿਵੇਸ਼ਕਾਂ ਨੂੰ ਹਰ ਗਿਰਾਵਟ ਨੂੰ ਖ਼ਰੀਦਣ ਦੇ ਮੌਕੇ ਵਜੋਂ ਵੇਖਣ ਲਈ ਸਲਾਹ ਦੇਵਾਂਗਾ ਕਿਉਂਕਿ ਦਰਮਿਆਨੀ ਮਿਆਦ ਵਿਚ ਸੋਨੇ ਦੀ ਕੀਮਤ ਵਧਣ ਦੇ ਸੰਕੇਤ ਦਿਸ ਰਹੇ ਹਨ। ਇਹ ਜਲਦ 51,000 ਰੁਪਏ ਤੱਕ ਜਾ ਸਕਦਾ ਹੈ।"
ਇਹ ਵੀ ਪੜ੍ਹੋ- IPO: ਸੋਨਾ ਕਾਮਸਟਾਰ 'ਤੇ ਟੁੱਟੇ ਐਂਕਰ ਨਿਵੇਸ਼ਕ, ਬਣਾਇਆ ਤੀਜਾ ਵੱਡਾ ਇਸ਼ੂ
ਉੱਥੇ ਹੀ, ਆਈ. ਆਈ. ਐੱਫ. ਐੱਲ. ਵਿਚ ਕਮੋਡਿਟੀ ਤੇ ਕਰੰਸੀ ਟ੍ਰੇਡ ਵਿਭਾਗ ਦੇ ਉਪ ਮੁਖੀ ਅਨੁਜ ਗੁਪਤਾ ਨੇ ਵੀ ਕਿਹਾ ਕਿ ਮੀਡੀਅਮ ਤੋਂ ਲੈ ਕੇ ਲੰਮੇ ਸਮੇਂ ਦੀ ਮਿਆਦ ਵਿਚ ਸੋਨੇ ਦੀ ਕੀਮਤ ਸਕਾਰਾਤਮਕ ਰਹਿਣ ਦੀ ਉਮੀਦ ਹੈ ਕਿਉਂਕਿ ਗਲੋਬਲ ਮਹਿੰਗਾਈ ਕਾਰਨ ਇਸ ਦੀ ਮੰਗ ਕਿਤੇ ਵੱਧ ਸਕਦੀ ਹੈ। ਗੁਪਤਾ ਨੇ ਕਿਹਾ ਕਿ ਵਰਤਮਾਨ ਵਿਚ ਸੋਨਾ ਸੀਮਤ ਦਾਇਰੇ ਵਿਚ ਹੈ ਪਰ 1,880-1,900 ਡਾਲਰ ਦਾ ਪੱਧਰ ਤੋੜਨ ਤੋਂ ਪਿੱਛੋਂ ਇਹ ਜਲਦ 1,960 ਡਾਲਰ ਪ੍ਰਤੀ ਔਂਸ ਤੱਕ ਜਾ ਸਕਦਾ ਹੈ। ਉਨ੍ਹਾਂ ਕਿਹਾ, ''ਘਰੇਲੂ ਬਜ਼ਾਰ ਵਿਚ ਦੀਵਾਲੀ ਤੋਂ ਸਾਲ ਦੇ ਅੰਤ ਤੱਕ ਸੋਨੇ ਦੀ ਕੀਮਤ 53,500 ਰੁਪਏ ਤੱਕ ਤੱਕ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ 15 ਜੁਲਾਈ ਤੋਂ ਬਾਅਦ ਸੋਨੇ ਵਿਚ ਤੇਜ਼ੀ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਸੋਨੇ ਦੀ ਮੰਗ ਵਧਣੀ ਸ਼ੁਰੂ ਹੋ ਜਾਵੇਗੀ, ਜੋ ਫਿਰ ਦੀਵਾਲੀ ਤੋਂ ਸਾਲ ਅੰਤ ਤੱਕ ਚੜ੍ਹੇਗੀ।
ਇਹ ਵੀ ਪੜ੍ਹੋ- ਅਕਾਲੀ-ਬਸਪਾ ਗਠਜੋੜ, ਇਨ੍ਹਾਂ 20 ਸੀਟਾਂ ’ਤੇ ਚੋਣ ਲੜੇਗੀ ਬਹੁਜਨ ਸਮਾਜ ਪਾਰਟੀ
►ਖਬਰ ਬਾਰੇ ਕੁਮੈਂਟ ਬਾਕਸ, ਵਿਚ ਦਿਓ ਟਿਪਣੀ