ਚਾਂਦੀ 250 ਰੁਪਏ ਹੋਈ ਮਹਿੰਗੀ, ਸੋਨਾ 32 ਹਜ਼ਾਰ ਦੇ ਪਾਰ, ਜਾਣੋ ਕੀਮਤਾਂ

Tuesday, Oct 23, 2018 - 02:29 PM (IST)

ਚਾਂਦੀ 250 ਰੁਪਏ ਹੋਈ ਮਹਿੰਗੀ, ਸੋਨਾ 32 ਹਜ਼ਾਰ ਦੇ ਪਾਰ, ਜਾਣੋ ਕੀਮਤਾਂ

ਨਵੀਂ ਦਿੱਲੀ— ਵਿਦੇਸ਼ੀ ਬਾਜ਼ਾਰਾਂ 'ਚ ਦੋਹਾਂ ਕੀਮਤੀ ਧਾਤਾਂ 'ਚ ਰਹੀ ਤੇਜ਼ੀ ਅਤੇ ਘਰੇਲੂ ਬਾਜ਼ਾਰ 'ਚ ਜਿਊਲਰਾਂ ਦੀ ਮੰਗ ਆਉਣ ਨਾਲ ਮੰਗਲਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 130 ਰੁਪਏ ਦੀ ਛਲਾਂਗ ਲਾ ਕੇ 32,350 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਉਦਯੋਗਿਕ ਗਾਹਕੀ ਆਉਣ ਨਾਲ ਚਾਂਦੀ ਵੀ 250 ਰੁਪਏ ਚਮਕ ਕੇ 39,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਵਿਦੇਸ਼ੀ ਬਾਜ਼ਾਰ 'ਚ ਲੰਡਨ ਦਾ ਸੋਨਾ ਹਾਜ਼ਰ 12.05 ਡਾਲਰ ਦੀ ਤੇਜ਼ੀ 'ਚ 1233.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 12.60 ਡਾਲਰ ਦੀ ਤੇਜ਼ੀ ਨਾਲ 1237.20 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਕੌਮਾਂਤਰੀ ਬਾਜ਼ਾਰ 'ਚ ਚਾਂਦੀ 'ਚ ਵੀ ਤੇਜ਼ੀ ਰਹੀ ਅਤੇ ਇਹ 0.19 ਡਾਲਰ ਉਛਲ ਕੇ 14.72 ਡਾਲਰ ਪ੍ਰਤੀ ਔਂਸ ਬੋਲੀ ਗਈ। ਬਾਜ਼ਾਰ ਮਾਹਰਾਂ ਮੁਤਾਬਕ, ਦੁਨੀਆ ਦੀਆਂ ਹੋਰ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਟੁੱਟਣ ਕਾਰਨ ਨਿਵੇਸ਼ਕਾਂ ਦਾ ਰੁਝਾਨ ਸੋਨੇ 'ਚ ਵਧਿਆ ਹੈ। ਇਸ ਦੇ ਇਲਾਵਾ ਸਥਾਨਕ ਬਾਜ਼ਾਰ 'ਚ ਘਰੇਲੂ ਸ਼ੇਅਰ ਬਾਜ਼ਾਰ ਦੀ ਗਿਰਾਵਟ ਅਤੇ ਭਾਰਤੀ ਕਰੰਸੀ ਦੇ ਟੁੱਟਣ ਕਾਰਨ ਸੋਨੇ ਦੀ ਮੰਗ 'ਚ ਤੇਜ਼ੀ ਰਹੀ ਹੈ।


Related News