ਜਾਣੋ ਕਿਉਂ ਹੋ ਰਹੀ ਹੈ ਸੋਨੇ ਦੀ ਕਾਰਾਂ ਦੀ ਕੀਮਤ ਨਾਲ ਤੁਲਨਾ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ

Tuesday, Aug 11, 2020 - 04:25 PM (IST)

ਜਾਣੋ ਕਿਉਂ ਹੋ ਰਹੀ ਹੈ ਸੋਨੇ ਦੀ ਕਾਰਾਂ ਦੀ ਕੀਮਤ ਨਾਲ ਤੁਲਨਾ, ਸੋਸ਼ਲ ਮੀਡੀਆ 'ਤੇ ਛਿੜੀ ਚਰਚਾ

ਜਲੰਧਰ (ਬਿਜਨੈਸ ਡੈਸਕ) : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਜਿਥੇ ਉਛਾਲ ਹੋ ਰਿਹਾ ਹੈ ਉਥੇ ਹੀ ਸੋਸ਼ਲ ਮੀਡੀਆ 'ਤੇ ਵੀ ਪੀਲੀ ਧਾਤੂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਸੋਨੇ ਦੀ ਤੁਲਨਾ ਕਾਰਾਂ ਨਾਲ ਹੋ ਰਹੀ ਹੈ। ਜੇ ਤੁਸੀਂ 1990 'ਚ ਮਾਰੂਤੀ ਖਰੀਦਣ ਦੀ ਥਾਂ ਇਕ ਕਿਲੋ ਸੋਨੇ 'ਚ ਨਿਵੇਸ਼ ਕੀਤਾ ਹੁੰਦਾ ਤਾਂ ਅੱਜ ਤੁਸੀਂ ਉਸੇ ਸੋਨੇ ਨੂੰ ਵੇਚ ਕੇ ਬੀ. ਐੱਮ. ਡਬਲਯੂ. ਖ਼ਰੀਦ ਸਕਦੇ ਸੀ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਜੱਦੀ ਜਾਇਦਾਦ 'ਚ ਧੀ ਨੂੰ ਪੁੱਤਰ ਸਮਾਨ ਮਿਲੇਗਾ ਹੱਕ

ਸੋਨੇ ਦੀ ਲਗਾਤਾਰ ਵਧਦੀ ਕੀਮਤ ਦਰਮਿਆਨ ਸੋਨੇ 'ਚ ਬੀਤੇ ਸਾਲਾਂ 'ਚ ਕੀਤੇ ਗਏ ਨਿਵੇਸ਼ ਦੀ ਕਾਰਾਂ ਦੀਆਂ ਕੀਮਤਾਂ ਨਾਲ ਤੁਲਨਾ ਕਰਨਾ ਇਕ ਕ੍ਰਿਏਟਿਵ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਇਸ 'ਚ ਕਿਹਾ ਗਿਆ ਹੈ ਕਿ ਜੇ ਤੁਸੀਂ ਹੁਣ ਸੋਨੇ 'ਚ ਨਿਵੇਸ਼ ਕਰਦੇ ਹੋ ਤਾਂ ਹੋ ਸਕਦਾ ਹੈ ਕਿ 2030 ਤੱਕ ਇਸ ਦੀ ਕੀਮਤ ਇੰਨੀ ਵਧ ਜਾਵੇ ਕਿ ਤੁਸੀਂ ਪ੍ਰਾਈਵੇਟ ਜੈੱਟ ਖਰੀਦ ਲਓ, ਹਾਲਾਂਕਿ ਜੈੱਟ ਵਾਲੀ ਗੱਲ ਸਿਰਫ ਮਜ਼ਾਕ 'ਚ ਕਹੀ ਗਈ ਹੈ ਪਰ ਸੋਨੇ ਦੀ ਵਧਦੀ ਕੀਮਤ ਇਨ੍ਹੀਂ ਦਿਨੀਂ ਚਰਚਾ 'ਚ ਹੈ ਅਤੇ ਸੋਨਾ ਆਪਣੇ ਉੱਚ ਪੱਧਰ 'ਤੇ ਪਹੁੰਚ ਚੁੱਕਾ ਹੈ। ਜੇ ਅਸੀਂ ਸੋਨੇ 'ਚ ਨਿਵੇਸ਼ ਅਤੇ ਉਸੇ ਪੈਸੇ ਨਾਲ ਕਾਰ ਖਰੀਦਣ ਦੇ ਫੈਸਲੇ ਦੀ ਤੁਲਨਾ ਕਰੀਏ ਤਾਂ ਜਾਹਰ ਹੈ ਕਿ ਕਾਰ ਤੁਹਾਡੇ ਲਈ ਨਿਵੇਸ਼ ਦੇ ਲਿਹਾਜ ਨਾਲ ਮਹਿੰਗਾ ਸੌਦਾ ਹੈ, ਕਿਉਂਕਿ ਇਸ 'ਤੇ ਨਾ ਸਿਰਫ ਤੁਹਾਡਾ ਪੈਟਰੋਲ ਅਤੇ ਮੈਨਟੈਂਸ ਦਾ ਖਰਚਾ ਜੁੜੇਗਾ, ਸਗੋਂ ਹਰ ਸਾਲ ਬੀਮੇ 'ਤੇ ਵੀ ਮੋਟੀ ਰਕਮ ਖ਼ਰਚ ਕਰਨੀ ਪਵੇਗੀ। ਇਸ ਦੇ ਨਾਲ ਹੀ ਹਰ ਸਾਲ ਕਾਰ ਦੀ ਕੀਮਤ 'ਚ ਗਿਰਾਵਟ ਆਉਂਦੀ ਹੈ ਅਤੇ ਨਵੇਂ ਮਾਡਲ ਆਉਣ ਨਾਲ ਕਾਰ 'ਚ ਹੋਇਆ ਨਿਵੇਸ਼ ਘਟਦਾ ਜਾਂਦਾ ਹੈ ਜਦੋਂ ਕਿ ਸੋਨੇ 'ਤੇ ਨਿਵੇਸ਼ 'ਚ ਰਿਟਰਨ ਮਿਲਦਾ ਰਹਿੰਦਾ ਹੈ।

ਇਹ ਵੀ ਪੜ੍ਹੋ: ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਦਾਅਵਾ: ਕੋਰੋਨਾ ਦੀ ਪਹਿਲੀ ਵੈਕਸੀਨ ਹੋਈ ਤਿਆਰ, ਧੀ ਨੂੰ ਵੀ ਦਿੱਤੀ ਡੋਜ਼


author

cherry

Content Editor

Related News