ਦੀਵਾਲੀ ਤੋਂ ਪਹਿਲਾਂ ਖ਼ਰੀਦ ਲਓ ਸੋਨਾ, 10 ਗ੍ਰਾਮ ਇੰਨਾ ਹੋ ਸਕਦਾ ਹੈ ਮਹਿੰਗਾ

Wednesday, Jul 14, 2021 - 11:12 AM (IST)

ਦੀਵਾਲੀ ਤੋਂ ਪਹਿਲਾਂ ਖ਼ਰੀਦ ਲਓ ਸੋਨਾ, 10 ਗ੍ਰਾਮ ਇੰਨਾ ਹੋ ਸਕਦਾ ਹੈ ਮਹਿੰਗਾ

ਨਵੀਂ ਦਿੱਲੀ- ਬੁੱਧਵਾਰ ਨੂੰ ਸੋਨੇ-ਚਾਂਦੀ ਵਿਚ ਹਲਕੀ-ਫੁਲਕੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸਵੇਰ ਦੇ ਕਾਰੋਬਾਰ ਵਿਚ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਸੋਨਾ 75 ਰੁਪਏ ਦੀ ਮਜਬੂਤੀ ਨਾਲ 47,964 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਚੱਲ ਰਿਹਾ ਸੀ, ਜਦੋਂ ਕਿ ਚਾਂਦੀ ਇਸ ਦੌਰਾਨ 57 ਰੁਪਏ ਦੀ ਬੜ੍ਹਤ ਨਾਲ 69,138 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ। ਗਲੋਬਲ ਪੱਧਰ 'ਤੇ ਵੀ ਸੋਨੇ-ਚਾਂਦੀ ਵਿਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ।

ਵਿਸ਼ਲੇਸ਼ਕਾਂ ਮੁਤਾਬਕ, ਵਧਦੀ ਮਹਿੰਗਾਈ ਅਤੇ ਕੋਰੋਨਾ ਦੀ ਤੀਜੀ ਲਹਿਰ ਦੀਆਂ ਸੰਭਾਵਨਾਵਾਂ ਦੇ ਚੱਲਦੇ ਆਉਣ ਵਾਲੇ ਦਿਨਾਂ ਵਿਚ ਸੋਨਾ ਮਹਿੰਗਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸੰਸਦ 'ਚ ਪੇਸ਼ ਹੋਣਗੇ 17 ਨਵੇਂ ਬਿੱਲ, ਬੈਂਕ 'ਚ ਜਮ੍ਹਾ ਪੈਸੇ ਦੀ ਇੰਨੀ ਹੋਏਗੀ ਗਾਰੰਟੀ

ਵਿਸ਼ਲੇਸ਼ਕ ਦੀਵਾਲੀ ਤੱਕ ਸੋਨੇ ਦੀ ਕੀਮਤ 50 ਹਜ਼ਾਰ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਜਤਾ ਰਹੇ ਹਨ। ਪਿਛਲੇ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਾਰੋਬਾਰ ਠੱਪ ਹੋਣ ਵਿਚਕਾਰ ਸੋਨੇ ਦੀ ਮੰਗ ਵਧਣ ਨਾਲ ਅਗਸਤ ਵਿਚ ਇਸ ਦੀ ਕੀਮਤ ਰਿਕਾਰਡ 56,200 ਰੁਪਏ ਦੇ ਪੱਧਰ 'ਤੇ ਚਲੀ ਗਈ ਸੀ। ਹਾਲਾਂਕਿ, ਕੋਰੋਨਾ ਟੀਕਾ ਆਉਣ ਪਿੱਛੋਂ ਇਸ ਸਾਲ ਮਾਰਚ ਵਿਚ ਸੋਨੇ ਦੀ ਕੀਮਤ 43 ਹਜ਼ਾਰ ਰੁਪਏ ਦੇ ਆਸਪਾਸ ਆ ਗਈ ਸੀ ਪਰ ਕੋਰੋਨਾ ਦੀ ਦੂਜੀ ਲਹਿਰ ਵਿਚ ਇਹ ਫਿਰ ਮਹਿੰਗਾ ਹੋਣਾ ਸ਼ੁਰੂ ਹੋ ਗਿਆ। ਸੋਨੇ ਦੀਆਂ ਕੀਮਤਾਂ ਵਿਚ ਇਨੀਂ ਦਿਨੀਂ ਕਾਫ਼ੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਡਾਲਰ ਦੇ ਮਜਬੂਤ ਹੋਣ ਵਿਚਕਾਰ ਗਲੋਬਲ ਪੱਧਰ 'ਤੇ ਸੋਨਾ ਇਸ ਦੌਰਾਨ 0.2 ਫ਼ੀਸਦੀ ਦੀ ਤੇਜ਼ੀ ਨਾਲ 1,813.30 ਡਾਲਰ ਪ੍ਰਤੀ ਔਂਸ 'ਤੇ ਚੱਲ ਰਿਹਾ ਸੀ। ਚਾਂਦੀ ਲਗਭਗ 26.15 ਡਾਲਰ ਪ੍ਰਤੀ ਔਂਸ 'ਤੇ ਸਥਿਰ ਸੀ।

ਇਹ ਵੀ ਪੜ੍ਹੋ-  ਦੋ ਸੈਲਫੀ ਕੈਮਰਿਆਂ ਨਾਲ ਆ ਰਿਹੈ ਵੀਵੋ ਦਾ ਇਹ ਸ਼ਾਨਦਾਰ ਸਮਾਰਟਫੋਨ


author

Sanjeev

Content Editor

Related News