ਸੋਨਾ 190 ਰੁਪਏ ਟੁੱਟਿਆ, ਚਾਂਦੀ ਚਮਕੀ

02/17/2020 4:50:29 PM

ਨਵੀਂ ਦਿੱਲੀ — ਵਿਦੇਸ਼ਾਂ 'ਚ ਪੀਲੀ ਧਾਤ 'ਚ ਰਹੀ ਨਰਮੀ ਕਾਰਨ ਦਿੱਲੀ ਸਰਾਫਾ ਬਜ਼ਾਰ 'ਚ ਵੀ ਸੋਨੇ 'ਤੇ ਦਬਾਅ ਰਿਹਾ ਅਤੇ ਇਹ ਸੋਮਵਾਰ ਨੂੰ 190 ਰੁਪਏ ਟੁੱਟ ਕੇ 42,280 ਰੁਪਏ ਪ੍ਰਤੀ 10 ਗ੍ਰਾਮ ਰਿਹਾ, ਜਦੋਂਕਿ ਚਾਂਦੀ 150 ਰੁਪਏ ਦੀ ਤੇਜ਼ੀ ਲੈ ਕੇ 47,900 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਅੱਜ 0.23 ਫੀਸਦੀ ਟੁੱਟ ਕੇ 1,580.00 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 0.17 ਫੀਸਦੀ ਉਤਰ ਕੇ 1,580.00 ਡਾਲਰ ਪ੍ਰਤੀ ਔਂਸ 'ਤੇ ਬੋਲਿਆ ਗਿਆ। ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨੇ ਦੇ ਉਲਟ ਚਾਂਦੀ ਹਾਜਿਰ 0.33 ਫੀਸਦੀ ਚਮਕ ਕੇ 17.79 ਡਾਲਰ ਪ੍ਰਤੀ ਔਂਸ ਪਹੁੰਚ ਗਈ। ਸਥਾਨਕ ਬਜ਼ਾਰ ਵਿਚ ਸੋਨਾ ਸਟੈਂਡਰਡ 190 ਰੁਪਏ ਟੁੱਟ ਕੇ 42,280 ਰੁਪਏ ਪ੍ਰਤੀ 10 ਗ੍ਰਾਮ ਰਿਹਾ। ਸੋਨਾ ਭਟੂਰ ਵੀ ਇੰਨੀ ਹੀ ਗਿਰਾਵਟ ਦੇ ਨਾਲ 42,110 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਵਿਕਿਆ। 8 ਗ੍ਰਾਮ ਵਾਲੀ ਗਿੰਨੀ 31,000 ਰੁਪਏ ਸਥਿਰ ਰਹੀ। ਚਾਂਦੀ ਹਾਜਿਰ 150 ਰੁਪਏ ਦੀ ਤੇਜ਼ੀ ਨਾਲ 47,900 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਚਾਂਦੀ ਵਾਇਦਾ 158 ਰੁਪਏ ਚੜ੍ਹ ਕੇ 46,385 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਸਿੱਕਾ ਖਰੀਦ ਅਤੇ ਵਿਕਰੀ ਕ੍ਰਮਵਾਰ 970 ਰੁਪਏ ਅਤੇ 980 ਰੁਪਏ ਪ੍ਰਤੀ ਇਕਾਈ 'ਤੇ ਰਹੇ।

ਦੋਵੇਂ ਕੀਮਤੀ ਧਾਤੂਆਂ ਦੇ ਭਾਅ        

- ਗੋਲਡ ਸਟੈਂਡਰਡ ਪ੍ਰਤੀ 10 ਗ੍ਰਾਮ ...... 42,280 ਰੁਪਏ

- ਗੋਲਡ ਬਿਟੂਰ ਪ੍ਰਤੀ 10 ਗ੍ਰਾਮ ......... 42,110 ਰੁਪਏ

- ਚਾਂਦੀ ਪ੍ਰਤੀ ਕਿੱਲੋ .......................... 47,900 ਰੁਪਏ

- ਸਿਲਵਰ ਵਾਇਦਾ ਪ੍ਰਤੀ ਕਿੱਲੋ ............ 46,385 ਰੁਪਏ

- ਸਿੱਕਾ ਖਰੀਦ ਪ੍ਰਤੀ ਯੂਨਿਟ ...........    970 ਰੁਪਏ

- ਸਿੱਕਾ ਵਿਕਰੀ ਪ੍ਰਤੀ ਯੂਨਿਟ ..... ........ 980 ਰੁਪਏ

- ਅੱਠ ਗ੍ਰਾਮ ਪ੍ਰਤੀ ਗਿੰਨੀ ................ 31,000 ਰੁਪਏ


Related News