ਸੋਨਾ 44 ਹਜ਼ਾਰ ਤੋਂ ਥੱਲ੍ਹੇ, 10 ਗ੍ਰਾਮ ਦੀ ਕੀਮਤ ਹੁਣ ਇੰਨੀ ਹੋਈ, ਜਾਣੋ ਮੁੱਲ

Wednesday, Mar 31, 2021 - 04:55 PM (IST)

ਨਵੀਂ ਦਿੱਲੀ- ਸੋਨਾ ਖ਼ਰੀਦਣ ਵਾਲੇ ਹੋ ਤਾਂ ਰਾਹਤ ਦੀ ਖ਼ਬਰ ਹੈ। ਬੁੱਧਵਾਰ ਨੂੰ ਸੋਨੇ ਦੀ ਕੀਮਤ ਸਰਾਫਾ ਬਾਜ਼ਾਰ ਵਿਚ 44 ਹਜ਼ਾਰ ਤੋਂ ਥੱਲ੍ਹੇ ਹੀ ਰਹੀ। ਦਿੱਲੀ ਸਰਾਫਾ ਬਾਜ਼ਾਰ ਵਿਚ 24 ਕੈਰੇਟ ਸੋਨੇ ਦੀ ਕੀਮਤ ਘੱਟ ਕੇ 43,925 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।

ਉੱਥੇ ਹੀ, ਚਾਂਦੀ ਦੀ ਕੀਮਤ 331 ਰੁਪਏ ਘੱਟ ਕੇ 62,441 ਰੁਪਏ ਪ੍ਰਤੀ ਕਿਲੋ 'ਤੇ ਰਹੀ। ਪਿਛਲੇ ਸੈਸ਼ਨ ਵਿਚ ਇਹ 62,772 ਰੁਪਏ ਪ੍ਰਤੀ ਕਿਲੋ 'ਤੇ ਸੀ।

ਵਿਦੇਸ਼ੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਘੱਟ ਕੇ 1,684 ਡਾਲਰ ਪ੍ਰਤੀ ਔਂਸ 'ਤੇ ਆ ਗਈ, ਜਦੋਂ ਕਿ ਚਾਂਦੀ 24.09 ਡਾਲਰ ਪ੍ਰਤੀ ਔਂਸ 'ਤੇ ਲਗਭਗ ਸਥਿਰ ਰਹੀ। ਡਾਲਰ ਦੀ ਮਜਬੂਤੀ ਅਤੇ ਯੂ. ਐੱਸ. ਬਾਂਡ ਯੀਲਡ ਵਿਚ ਉਛਾਲ ਕਾਰਨ ਸੋਨੇ ਦੀ ਕੀਮਤ ਵਿਚ ਗਿਰਾਵਟ ਦਰਜ ਹੋਈ। ਉੱਥੇ ਹੀ, ਐੱਮ. ਸੀ. ਐਕਸ. 'ਤੇ ਜੂਨ ਡਿਲਿਵਰੀ ਵਾਲੇ ਸੋਨੇ ਦੀ ਵਾਇਦਾ ਕੀਮਤ ਸ਼ਾਮ ਤਕਰੀਬਨ 4.48 'ਤੇ 115 ਰੁਪਏ ਯਾਨੀ 0.26 ਫ਼ੀਸਦੀ ਘੱਟ ਕੇ 44,308 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਟਰੇਡ ਕਰ ਰਹੀ ਸੀ। ਮਈ ਡਿਲਿਵਰੀ ਵਾਲੀ ਚਾਂਦੀ ਦੀ ਵਾਇਦਾ ਕੀਮਤ ਇਸ ਦੌਰਾਨ 174 ਰੁਪਏ ਦੀ ਗਿਰਾਵਟ ਨਾਲ 62,950 ਰੁਪਏ ਪ੍ਰਤੀ ਕਿਲੋ 'ਤੇ ਚੱਲ ਰਹੀ ਸੀ। ਬੁੱਧਵਾਰ ਨੂੰ ਸਵੇਰ ਦੇ ਕਾਰੋਬਾਰ ਵਿਚ ਯੂ. ਐੱਸ. ਬਾਂਡ ਦੀ ਯੀਲਡ ਚੜ੍ਹ ਕੇ 1.74 ਫ਼ੀਸਦੀ 'ਤੇ ਪਹੁੰਚ ਗਈ ਸੀ। ਹਾਲਾਂਕਿ, ਸ਼ਾਮ ਨੂੰ ਇਹ ਘੱਟ ਕੇ 1.72 'ਤੇ ਆ ਗਈ।
 


Sanjeev

Content Editor

Related News