ਸੋਨਾ 1320 ਡਾਲਰ ਦੇ ਹੇਠਾਂ, ਬ੍ਰੈਂਟ ਕਰੂਡ 66 ਡਾਲਰ ਦੇ ਕੋਲ

Wednesday, Feb 28, 2018 - 08:37 AM (IST)

ਨਵੀਂ ਦਿੱਲੀ—ਯੂ.ਐੱਸ. ਫੈਡ ਚੇਅਰਮੈਨ ਜੇਰੋਮ ਪਾਵੇਲ ਨੇ ਵਿਆਜ ਵਧਾਉਣ ਦੇ ਸੰਕੇਤ ਦਿੱਤੇ ਹਨ। ਫੈਡ ਚੇਅਰਮੈਨ ਦੇ ਬਿਆਨ ਤੋਂ ਬਾਅਦ ਸੋਨੇ 'ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ ਹੈ। ਫਿਲਹਾਲ ਕਾਮੈਕਸ 'ਤੇ ਸੋਨਾ 1320 ਡਾਲਰ ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ ਜੋ 2 ਹਫਤੇ ਦਾ ਹੇਠਲਾ ਪੱਧਰ ਹੈ। ਉੱਧਰ ਕਾਮੈਕਸ 'ਤੇ ਚਾਂਦੀ 16.5 ਡਾਲਰ ਦੇ ਕੋਲ ਨਜ਼ਰ ਆ ਰਹੀ ਹੈ।
ਭੰਡਾਰ ਵਧਣ ਦੇ ਸ਼ੱਕ ਨਾਲ ਕੱਚੇ ਤੇਲ 'ਚ ਨਰਮੀ ਦਾ ਮਾਹੌਲ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ ਕਰੂਡ 0.5 ਫੀਸਦੀ ਤੋਂ ਜ਼ਿਆਦਾ ਫਿਸਲ ਕੇ 62.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ ਵੀ 0.5 ਫੀਸਦੀ ਤੋਂ ਜ਼ਿਆਦਾ ਦੀ ਕਮਜ਼ੋਰੀ ਨਾਲ 66.2 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਨਿਕੇਲ ਐੱਮ.ਸੀ.ਐਕਸ
ਵੇਚੋ-903
ਸਟਾਪਲਾਸ-912
ਟੀਚਾ-880
ਨੈਚੁਰਲ ਗੈਸ ਐੱਮ.ਸੀ.ਐਕਸ
ਵੇਚੋ-178
ਸਟਾਪਲਾਸ-181
ਟੀਚਾ-172


Related News