1 ਸਾਲ ’ਚ 9500 ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ

Friday, Apr 14, 2023 - 11:37 AM (IST)

1 ਸਾਲ ’ਚ 9500 ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਕੀ ਹੈ ਇਸ ਦੇ ਪਿੱਛੇ ਦਾ ਕਾਰਨ

ਨਵੀਂ ਦਿੱਲੀ– ਬਾਜ਼ਾਰ ਦੀ ਅਨਿਸ਼ਚਿਤਤਾ ਅਤੇ ਮਹਿੰਗਾਈ ਖ਼ਿਲਾਫ਼ ਸੁਰੱਖਿਆ ਜਾਂ ਬਚਾਅ ਦੀ ਭਾਲ ਕਰ ਰਹੇ ਨਿਵੇਸ਼ਕਾਂ ਲਈ ਸੋਨਾ ਨਿਵੇਸ਼ ਦਾ ਇਕ ਆਕਰਸ਼ਕ ਬਦਲ ਰਿਹਾ ਹੈ। ਇਸ ਦੀ ਉਦਾਹਰਣ ਇਸ ਗੱਲ ਤੋਂ ਵੀ ਲਾ ਸਕਦੇ ਹੋ ਕਿ ਮੌਜੂਦਾ ਅਨਿਸ਼ਚਿਤਤਾ ਵਾਲੇ ਮਾਹੌਲ ’ਚ ਸੋਨੇ ਨੇ ਤੇਜ਼ੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਅਤੇ ਪਹਿਲੀ ਵਾਰ 61 ਹਜ਼ਾਰ ਤੋਂ ਵੀ ਪਾਰ ਨਿਕਲ ਗਿਆ। ਹਾਲੇ ਵੀ ਇਹ 60800 ਰੁਪਏ ਪ੍ਰਤੀ 10 ਗ੍ਰਾਮ ਦੇ ਲਗਭਗ ਟ੍ਰੇਡ ਕਰ ਰਿਹਾ ਹੈ। ਸੋਨੇ ’ਚ 1 ਸਾਲ ’ਚ ਕਰੀਬ 9500 ਰੁਪਏ ਦੀ ਤੇਜ਼ੀ ਆ ਚੁੱਕੀ ਹੈ। ਸਵਾਲ ਉੱਠਦਾ ਹੈ ਕਿ ਅਨਿਸ਼ਚਿਤਤਾ ਹਾਲੇ ਵੀ ਹੈ, ਮਹਿੰਗਾਈ ਦਾ ਪੱਧਰ ਹਾਈ ਅਤੇ ਜੀਓਪੌਲਿਟੀਕਲ ਟੈਨਸ਼ਨ ਦੀ ਰੇਂਜ ਵਧਦੀ ਜਾ ਰਹੀ ਹੈ।
ਸੋਨੇ ’ਚ ਨਿਵੇਸ਼ਕਾਂ ਨੂੰ ਬੀਤੇ 1 ਸਾਲ ’ਚ ਖ਼ੂਬ ਰਿਟਰਨ ਮਿਲਿਆ ਹੈ। 1 ਸਾਲ ਦੌਰਾਨ ਸੋਨਾ 51500 ਰੁਪਏ ਤੋਂ ਵਧ ਕੇ ਕਰੀਬ 61000 ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ। ਯਾਨੀ ਹਰ 10 ਗ੍ਰਾਮ ਦੇ ਨਿਵੇਸ਼ ’ਤੇ ਸਿਰਫ਼ 1 ਸਾਲ ’ਚ 9500 ਰੁਪਏ ਦਾ ਜਾਂ 20 ਫ਼ੀਸਦੀ ਰਿਟਰਨ ਮਿਲਿਆ ਹੈ। ਅਸਲ ’ਚ ਇਸ ਦੌਰਾਨ ਸੋਨਾ ਜਿੱਥੇ ਮਹਿੰਗਾਈ ਦੇ ਖ਼ਿਲਾਫ਼ ਹੇਜਿੰਗ ਵਜੋਂ ਮੰਗ ’ਚ ਰਿਹਾ, ਉੱਥੇ ਹੀ ਬਾਜ਼ਾਰ ਦੀ ਅਨਿਸ਼ਚਿਤਾ ’ਚ ਇਹ ਸੇਫ ਹੈਵਨ ਸਾਬਤ ਹੋਇਆ ਹੈ।

ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ ’ਤੇ ਰਾਹਤ, ਮਾਰਚ ’ਚ 15 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਈ
ਸੋਨਾ ਹੋ ਸਕਦਾ ਹੈ 65 ਹਜ਼ਾਰੀ
ਕੇਡੀਆ ਕਮੋਡਿਟੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ’ਚ ਗਲੋਬਲੀ ਆਰਥਿਕ ਵਾਤਾਵਰਣ ਅਨਿਸ਼ਚਿਤਤਾ ਨਾਲ ਭਰਿਆ ਹੈ ਅਤੇ ਰਿਜ਼ਰਵ ਕਰੰਸੀ ਵਜੋਂ ਅਮਰੀਕੀ ਡਾਲਰ ਦੀ ਸਥਿਤ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਇਹ ਫੈਕਟਰ ਇੱਥੋਂ ਵੀ ਸੋਨੇ ਨੂੰ ਨਿਵੇਸ਼ਕੰ ਲਈ ਇਕ ਆਕਰਸ਼ਕ ਬਦਲ ਬਣਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2023 ਦੇ ਅਖੀਰ ਤੱਕ ਸੋਨਾ 65,000 ਦੇ ਪੱਧਰ ਵੱਲ ਵਧ ਸਕਦਾ ਹੈ। ਕੇਡੀਆ ਮੁਤਾਬਕ ਕਿਸੇ ਪੋਰਟਫੋਲੀਓ ’ਚ ਸੋਨੇ ਦਾ ਇਕ ਬੈਲੇਂਸ ਵੇਟੇਜ ਹੋਣਾ ਜ਼ਰੂਰੀ ਹੈ, ਜਿਸ ਨੂੰ ਸਮੇਂ-ਸਮੇਂ ’ਤੇ ਵਧਾਇਆ ਜਾ ਸਕਦਾ ਹੈ। ਹਾਲ ਹੀ ਦੀ ਗੱਲ ਕਰੀਏ ਤਾਂ ਐੱਮ. ਸੀ. ਐਕਸ. ਜਾਂ ਭਾਰਤੀ ਬੁਲੀਅਨ ਮਾਰਕੀਟ ’ਚ ਸੋਨੇ ਦੀਆਂ ਕੀਮਤਾਂ ਪਹਿਲਾਂ ਤੋਂ ਹੀ ਉੱਚ ਪੱਧਰ ’ਤੇ ਹਨ ਪਰ ਇਸ ’ਚ ਤੇਜ਼ੀ ਦਾ ਟ੍ਰੈਂਡ ਅੱਗੇ ਵੀ ਜਾਰੀ ਰਹਿਣ ਵਾਲਾ ਹੈ। ਇਸ ਦੇ ਪਿੱਛੇ ਕਈ ਫੈਕਟਰ ਹਨ।

ਇਹ ਵੀ ਪੜ੍ਹੋ- ਸੇਬੀ ਨੇ AIF ਨੂੰ ਨਿਵੇਸ਼ਕਾਂ ਨੂੰ ‘ਡਾਇਰੈਕਟ ਪਲਾਨ’ ਦਾ ਬਦਲ ਦੇਣ ਲਈ ਕਿਹਾ
ਗੋਲਡ ਈ. ਟੀ. ਐੱਫ. ਬਿਹਤਰ ਬਦਲ
ਜੋ ਲੋਕ ਅਸਲੀ ਸੋਨਾ ਅਤੇ ਚਾਂਦੀ ਰੱਖਣ ਦੀ ਪ੍ਰੇਸ਼ਾਨੀ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਲਈ ਸਭ ਤੋਂ ਬਿਹਤਰ ਬਦਲ ਗੋਲਡ ਈ. ਟੀ. ਐੱਫ. ਹੈ। ਮਾਰਚ ’ਚ ਗਲੋਬਲੀ ਗੋਲਡ ਈ. ਟੀ. ਐੱਫ. ’ਚ 32 ਟਨ ਦਾ ਸ਼ੁੱਧ ਫਲੋ ਰਿਹਾ। ਮਾਰਚ ਦੇ ਅਖੀਰ ਤੱਕ ਸਾਰੇ ਗੋਲਡ ਈ. ਟੀ. ਐੱਫ. ਦਾ ਕੁੱਲ ਏ. ਯੂ. ਐੱਮ. 10 ਫੀਸਦੀ ਵਧ ਕੇ 220 ਅਰਬ ਡਾਲਰ ਹੋ ਗਿਆ ਸੀ। ਵਰਲਡ ਗੋਲਡ ਕੌਂਸਲ ਯਾਨੀ ਡਬਲਯੂ. ਜੀ. ਸੀ. ਮੁਤਾਬਕ ਗਲੋਬਲ ਪੱਧਰ ’ਤੇ ਉੱਚ ਪੱਧਰ ਦੀ ਮਹਿੰਗਾਈ ਕਾਰਣ ਨਿਵੇਸ਼ਕ ਆਪਣੇ ਧਨ ਦੀ ਸੁਰੱਖਿਆ ਕਾਰਣ ਵੀ ਸੋਨੇ ’ਚ ਨਿਵੇਸ਼ ਨੂੰ ਤਰਜੀਹ ਦੇ ਰਹੇ ਹਨ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News