ਗਹਿਣਾ ਮੰਗ ਆਉਣ ਨਾਲ ਵਧੀ ਸੋਨੇ-ਚਾਂਦੀ ਦੀ ਚਮਕ

02/07/2020 3:35:27 PM

ਨਵੀਂ ਦਿੱਲੀ—ਵਿਦੇਸ਼ਾਂ 'ਚ ਪੀਲੀ ਧਾਤੂ 'ਚ ਮਾਮੂਲੀ ਬਦਲਾਅ ਦੇ ਦੌਰਾਨ ਸਥਾਨਕ ਗਹਿਣਾ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਸ਼ੁੱਕਰਵਾਰ ਨੂੰ 160 ਰੁਪਏ ਚਮਕ ਕੇ 41,830 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਹੈ। ਸਥਾਨਕ ਬਾਜ਼ਾਰ 'ਚ ਸੋਨੇ ਦੀ ਵਿਵਾਹਿਕ ਮੰਗ ਆਉਣ ਨਾਲ ਇਸ 'ਚ ਲਗਾਤਾਰ ਦੂਜੇ ਦਿਨ ਤੇਜ਼ੀ ਦੇਖੀ ਗਈ ਹੈ। ਚਾਂਦੀ ਵੀ ਲਗਾਤਾਰ ਦੂਜੇ ਦਿਨ ਮਜ਼ਬੂਤ ਹੋਈ। ਇਹ 200 ਰੁਪਏ ਚੜ੍ਹ ਕੇ 47,550 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸੋਨਾ 0.20 ਡਾਲਰ ਦੇ ਵਾਧੇ ਨਾਲ 1,567.70 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਉੱਧਰ ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ 0.40 ਡਾਲਰ ਦੀ ਗਿਰਾਵਟ 'ਚ 1,569.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਅਮਰੀਕਾ 'ਚ ਅਰਥਵਿਵਸਥਾ ਅਤੇ ਰੁਜ਼ਗਾਰ ਦੇ ਹਾਂ-ਪੱਖੀ ਅੰਕੜੇ ਆਉਣ ਨਾਲ ਡਾਲਰ ਮਜ਼ਬੂਤ ਹੋਇਆ ਹੈ। ਇਸ ਨਾਲ ਪੀਲੀ ਧਾਤੂ ਦਾ ਵਾਧਾ ਸੀਮਿਤ ਰਿਹਾ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਿਰ 0.02 ਡਾਲਰ ਟੁੱਟ ਕੇ 17.76 ਡਾਲਰ ਪ੍ਰਤੀ ਔਂਸ ਰਹਿ ਗਈ।


Aarti dhillon

Content Editor

Related News