ਇਕ ਸਾਲ 'ਚ 1.57 ਲੱਖ ਤਕ ਪਹੁੰਚਿਆ ਸੋਨੇ ਦਾ ਭਾਅ, ਵਿਕਰੀ 'ਚ ਆਈ ਵੱਡੀ ਗਿਰਾਵਟ
Wednesday, Sep 23, 2026 - 10:42 AM (IST)
ਨਵੀਂ ਦਿੱਲੀ : ਪਿਛਲੇ ਕੁਝ ਸਾਲਾਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਦਰਜ਼ ਕੀਤਾ ਗਿਆ ਹੈ ਅਤੇ ਪਿਛਲੇ ਸਾਲ ਵਿਚ ਇਸ ਦੀ ਕੀਮਤ ਲਗਭਰ ਦੁਗਣੀ ਹੋ ਚੁੱਕੀ ਹੈ । ਇਸ ਦਾ ਵਾਧਾ ਸਿੱਧਾ ਅਸਰ ਬਾਜ਼ਾਰ ਅਤੇ ਗਾਹਕਾਂ ਦੀ ਜੇਬ 'ਤੇ ਦੇਖਣ ਨੂੰ ਮਿਲ ਰਿਹਾ ਹੈ. ਜਿਸ ਨਾਲ ਸੋਨੇ ਦੀ ਵਿਕਰੀ ਵਿੱਚ ਵੱਡੀ ਗਿਰਾਵਟ ਆਈ ਹੈ ।
ਗਣੇਸ਼ ਚਤੁਰਥੀ 'ਤੇ ਰੇਟ ਵਿੱਚ ਰਿਕਾਰਡ ਉਛਾਲ
ਪਿਛਲੇ ਸਾਲਸ ਗਣੇਸ਼ ਚਤੁਰਥੀ ਦੇ ਮੌਕੇ 'ਤੇ ਸੋਨੇ ਦੀ ਕੀਮਤ ਲਗਭਗ 98,000 ਰੁਪਏ ਪ੍ਰਤੀ 10 ਗ੍ਰਾਮ ਸੀ, ਜੋ ਇਸ ਸਾਲ ਗਣੇਸ਼ ਚਤੁਰਥੀ ਦੇ ਸਮੇਂ ਵਧ ਕੇ 1,57 ਲੱਖ ਰੁਪਏ ਪ੍ਰਤੀ 10 ਗ੍ਰਾਮ ਪਹੁੰਚ ਗਿਆ ਹੈ । ਅੰਕੜਿਆਂ ਦੇ ਮੁਤਾਬਕ, ਸਿਰਫ ਇਸ ਸਾਲ ਦੇ ਅੰਦਰ ਸੋਨੇ ਦੀਆਂ ਕੀਮਤਾਂ ਵਿੱਚ ਲਗਭਗ 60 ਫੀਸਦੀ ਦਾ ਵਾਧਾ ਹੋਇਆ ਹੈ ।
ਸੋਨੇ ਦੀ ਵਿਕਰੀ ਵਿੱਚ 15 ਫੀਸਦੀ ਦੀ ਕਮੀ
ਕੀਮਤਾਂ ਵਿੱਚ ਹੋਏ ਇਸ ਭਾਰੀ ਵਾਧੇ ਦੇ ਕਾਰਨ ਇਸ ਸਾਲ ਗਣੇਸ਼ ਚਤੁਰਥੀ ਅਤੇ ਤਿਓਹਾਰੀ ਸੀਜ਼ਨ ਵਿੱਚ ਸੋਨੇ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ 15 ਫੀਸਦੀ ਦੀ ਗਿਰਾਵਟ ਕੀਤੀ ਗਈ ਹੈ । ਕਾਰੋਬਾਰੀਆਂ ਦੇ ਅਨੁਸਾਰ, ਕੀਮਤਾਂ ਵਧਣ ਨਾਲ ਗਹਿਣੇ ਖਰੀਦਣਾ ਆਮ ਗਾਹਕਾਂ ਦੇ ਬਜ਼ਟ ਤੋਂ ਬਾਹਰ ਰਿਹਾ ਹੈ, ਜਿਸ ਦੇ ਚਲਦੇ ਲੋਕਾਂ ਨੇ ਖਰੀਦਦਾਰੀ ਘਟਾ ਦਿੱਤੀ ਹੈ ।
ਸਿੱਕਿਆਂ ਅਤੇ ਹਲਕੀ ਜ਼ਿਊਲਰੀ ਦੀ ਵਧੀ ਮੰਗ
ਵਧਦੀਆਂ ਕੀਮਤਾਂ ਦੇ ਵਿਚਾਲੇ ਗਾਹਕਾਂ ਦੇ ਖਰੀਦਦਾਰੀ ਦਾ ਤਰੀਕਾ ਵੀ ਬਦਲ ਗਿਆ ਹੈ । ਹੁਣ ਲੋਕ ਭਾਰੀ ਗਹਿਣਿਆਂ ਦੀ ਵਜਾਏ ਹਲਕੀ ਜ਼ਿਊਲਰੀ ਜਾ ਸੋਨੇ ਦੇ ਸਿੱਖੇ ਖਰੀਦਣਾ ਪਸੰਦ ਕਰ ਰਹੇ ਹਨ, ਤਾਂ ਕਿ ਆਪਣੇ ਨਿਰਧਾਰਿਤ ਬਜ਼ਟ ਦੇ ਅੰਦਰ ਹੀ ਸੋਨਾ ਖਰੀਦ ਸਕਣ ।
