600 ਰੁਪਏ ਘੱਟ ਹੋਈ ਗੈਸ ਸਿਲੰਡਰ ਦੀ ਕੀਮਤ, ਜਾਣੋ ਕਿਓ ਮਿਲ ਰਿਹਾ ਭਾਰੀ ਡਿਸਕਾਊਂਟ ?

Wednesday, Sep 23, 2026 - 09:20 AM (IST)

600 ਰੁਪਏ ਘੱਟ ਹੋਈ ਗੈਸ ਸਿਲੰਡਰ ਦੀ ਕੀਮਤ, ਜਾਣੋ ਕਿਓ ਮਿਲ ਰਿਹਾ ਭਾਰੀ ਡਿਸਕਾਊਂਟ ?

ਨਵੀਂ ਦਿੱਲੀ : ਅਪ੍ਰੈਲ-ਮਈ ਦੌਰਾਨ ਈਰਾਨ ਅਤੇ ਅਮਰੀਕਾ ਵਿੱਚ ਯੁੱਧ ਦੇ ਸ਼ੁਰੂਆਤੀ ਦਿਨਾਂ ਵਿੱਚ ਸਰਕਾਰ ਨੇ ਕਮਰਸ਼ੀਅਲ ਐਲ.ਪੀ.ਜੀ. ਦੀ ਸਪਲਾਈ ਸੀਮਿਤ ਕਰ ਦਿੱਤੀ ਸੀ । ਉੱਥੇ ਹੀ ਅੱਜ ਬਾਜ਼ਾਰਾਂ ਵਿੱਚ ਕਮਰਸ਼ੀਅਲ ਸਿਲੰਡਰਾਂ ਦੀ ਉਪਲੰਬਧਤਾ ਪੂਰੀ ਤਰ੍ਹਾ ਆਮ ਅਤੇ ਪਹੁੰਚਯੋਗ ਹੋ ਗਈ ਹੈ । ਹੈਰਾਨੀ ਵਾਲੀ ਗੱਲ ਇਹ ਹੈ ਕਿ ਹੁਣ ਗੈਸ ਏਜੰਸੀਆਂ ਵਿੱਚ ਕਮਰਸ਼ੀਅਲ ਸਿਲੰਡਰ ਵੇਚਣ ਲੱਗੇ ਹਨ, ਜੀ ਹਾਂ ਇਹ ਗੱਲ ਸੱਚ ਹੈ ।

ਕਿੱਥੇ ਮਿਲ ਰਿਹਾ ਡਿਸਕਾਊਂਟ ?
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿੱਚ ਕਮਰਸ਼ੀਅਲ ਐਲ.ਪੀ.ਜੀ. ਦੀਆਂ ਕੀਮਤਾਂ ਵਿੱਚ ਇਕ ਅਜੀਬੋ ਜਿਹਾ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ । ਇੱਥੇ ਕੁਝ ਡਿਸਟਰੀਬਿਊਟਰ 19 ਕਿਲੋਗ੍ਰਾਮ ਦੇ ਸਿਲੰਡਰ ਨੂੰ ਸਰਕਾਰ ਵਲੋਂ ਤੈਅ ਕੀਤੀ ਗਈ ਕੀਮਤ ਤੋਂ ਘੱਟ 'ਤੇ ਵੇਚ ਰਹੇ ਹਨ।

ਇਕ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਉੱਤਰ ਪ੍ਰਦੇ ਦੇ ਪੇਂਡੂ ਇਲਾਕਿਆਂ ਦੀਆਂ ਕੁਝ ਗੈਸ ਏਜੰਸੀਆਂ ਵਿੱਚ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰ ਸਰਕਾਰੀ ਭਾਅ ਤੋਂ ਲਗਭਗ 200 ਤੋਂ 600 ਰੁਪਏ ਘੱਟ ਵਿੱਚ ਵੇਚੇ ਜਾ ਰਹੇ ਹਨ । ਕੁਸ਼ੀਨਗਰ ਵਿੱਚ 19 ਕਿਲੋਂ ਵਾਲਾ ਕਮਰਸ਼ੀਅਲ ਸਿਲੰਡਰ ਦਾ ਸਰਕਾਰੀ ਭਾਅ ਲਗਭਗ 2,946 ਰੁਪਏ ਹੈ, ਜਦਕਿ ਕੁਝ ਗਾਹਕਾਂ ਨੂੰ ਇਹ ਸਿਲੰਡਰ 2,400 ਤੋਂ 2,700 ਰੁਪਏ ਮਿਲ ਰਿਹਾ ਹੈ ।

ਕਿਉ ਵੇਚੇ ਜਾ ਰਹੇ ਘੱਟ ਕੀਮਤ 'ਤੇ ਸਿਲੰਡਰ ?
ਦੱਸ ਦੇਈਏ ਕਿ ਕੀਮਤਾਂ ਵਿੱਚ ਇਹ ਕਮੀ ਤੇਲ ਮਾਰਕਿੰਟਿੰਗ ਕੰਪਨੀਆਂ ਵਲੋਂ ਨਹੀਂ ਕੀਤੀ ਗਈ । ਕਮਰਸ਼ੀਅਲ ਗੈਸ ਸਿਲੰਡਰ ਇੱਥੇ ਡਿਸਕਾਊਂਟ 'ਤੇ ਇਸ ਲਈ ਵੇਚੇ ਜਾਂਦੇ ਹਨ ਕਿਉਕਿ ਪੇਂਡੂ ਇਲਾਕਿਆਂ ਜਾ ਛੋਟੇ ਕਸਬਿਆਂ ਵਿੱਚ ਕਮਰਸ਼ੀਅਲ ਸਿਲੰਡਰ ਦੀ ਡਿਮਾਂਡ ਘੱਟ ਹੈ ।

19-ਕਿਲੋਗ੍ਰਾਮ LPG ਸਿਲੰਡਰ ਆਮ ਤੌਰ 'ਤੇ ਰੈਸਟੋਰੈਂਟਾਂ, ਹੋਟਲਾਂ, ਸਟਾਲ, ਮਿਠਾਈ ਦੀਆਂ ਦੁਕਾਨਾਂ ਅਤੇ ਕੇਟਰਿੰਗ ਕਾਰੋਬਾਰਾਂ ਦੁਆਰਾ ਵਰਤੇ ਜਾਂਦੇ ਹਨ ਅਤੇ ਛੋਟੇ ਬਾਜ਼ਾਰਾਂ ਵਿੱਚ ਇਨ੍ਹਾਂ ਖੇਤਰਾਂ ਦੀ ਮੰਗ ਜ਼ਿਆਦਾ ਹੈ। ਇਸ ਕਰਕੇ ਕੁਝ ਏਜੰਸੀਆਂ ਕੋਲ ਵਾਧੂ ਸਟਾਕ ਹੈ, ਜਿਸਨੂੰ ਛੋਟ 'ਤੇ ਵੇਚ ਕੇ ਸਾਫ਼ ਕੀਤਾ ਜਾ ਰਿਹਾ ਹੈ।


author

SATPAL

Content Editor

Related News