ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਤੇਜ਼ੀ, ਜਾਣੋ ਕੀ ਹੈ ਕੀਮਤ

Friday, Feb 24, 2023 - 01:23 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਤੇਜ਼ੀ, ਜਾਣੋ ਕੀ ਹੈ ਕੀਮਤ

ਬਿਜ਼ਨੈੱਸ ਡੈਸਕ- ਸੋਨੇ ਦੀਆਂ ਕੀਮਤਾਂ 'ਚ ਅੱਜ ਤੇਜ਼ੀ ਪਰਤ ਆਈ ਹੈ। ਇਸ ਹਫ਼ਤੇ ਜ਼ਿਆਦਾਤਰ ਦਿਨ ਸੋਨੇ ਦੇ ਭਾਅ ਨਰਮ ਰਹੇ ਪਰ ਅੱਜ ਭਾਅ ਤੇਜ਼ੀ ਨਾਲ ਖੁੱਲ੍ਹੇ। ਮਲਟੀ ਕਮੋਡਿਟੀ ਐਕਸਚੇਂਜ (ਐੱਮ.ਸੀ.ਐਕਸ) 'ਤੇ ਸ਼ੁੱਕਰਵਾਰ ਨੂੰ ਸੋਨੇ ਦਾ ਬੈਂਚਮਾਰਕ ਅਪ੍ਰੈਲ ਕਾਨਟ੍ਰੈਕਟ 55,707 ਰੁਪਏ ਦੇ ਭਾਅ 'ਤੇ ਖੁੱਲ੍ਹਿਆ, ਜਦਕਿ ਵੀਰਵਾਰ ਨੂੰ ਇਹ 55,587 ਰੁਪਏ ਦੇ ਭਾਅ 'ਤੇ ਬੰਦ ਹੋਇਆ ਸੀ।

ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ

ਖ਼ਬਰ ਲਿਖੇ ਜਾਣ ਦੇ ਸਮੇਂ ਇਸ ਨੇ 55,688 ਰੁਪਏ ਦਾ ਹੇਠਲਾ ਪੱਧਰ ਅਤੇ 55,759 ਰੁਪਏ ਦਾ ਉਪਰੀ ਪੱਧਰ ਛੂਹ ਲਿਆ, ਜਦਕਿ 147 ਰੁਪਏ ਤੇਜੀ ਦੇ ਨਾਲ 55,734 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਮਹੀਨੇ ਐੱਮ.ਸੀ.ਐਕਸ 'ਤੇ ਸੋਨੇ ਦੇ ਬੈਂਚਮਾਰਕ ਅਪ੍ਰੈਲ ਕਾਨਟ੍ਰੈਕਟ ਨੇ 58,847 ਰੁਪਏ ਪ੍ਰਤੀ 10 ਗ੍ਰਾਮ ਦਾ ਸਭ ਤੋਂ ਉੱਚਾ ਪੱਧਰ ਛੂਹਿਆ ਸੀ। 

ਇਹ ਵੀ ਪੜ੍ਹੋ-11000 ਕਰਮਚਾਰੀਆਂ ਨੂੰ ਕੱਢਣ ਤੋਂ ਬਾਅਦ ਇਕ ਵਾਰ ਫਿਰ ਛਾਂਟੀ ਕਰੇਗਾ ਫੇਸਬੁੱਕ
ਚਾਂਦੀ ਦਾ ਵਾਇਦਾ ਭਾਅ ਤੇਜ਼ੀ ਦੇ ਨਾਲ ਤਾਂ ਖੁੱਲ੍ਹਿਆ ਪਰ ਇਹ ਤੇਜ਼ੀ ਕੁਝ ਹੀ ਸਮੇਂ ਰਹੀ ਅਤੇ ਬਾਅਦ 'ਚ ਭਾਅ ਡਿੱਗ ਗਏ। ਚਾਂਦੀ ਦਾ ਵਾਇਦਾ ਹੁਣ 65 ਹਜ਼ਾਰ ਰੁਪਏ ਤੋਂ ਹੇਠਾਂ ਚੱਲਿਆ ਗਿਆ ਹੈ। ਐੱਮ.ਸੀ.ਐਕਸ ਚਾਂਦੀ ਦੈ ਬੈਂਚਮਾਰਕ ਮਾਰਚ ਕਾਨਟ੍ਰੈਕਟ ਅੱਜ 64,389 ਰੁਪਏ ਦੇ ਭਾਅ 'ਤੇ ਖੁੱਲ੍ਹਿਆ, ਜਦਕਿ ਇਸ ਦਾ ਪਿਛਲਾ ਬੰਦ ਪ੍ਰਾਈਸ 64,351 ਰੁਪਏ ਪ੍ਰਤੀ ਕਿਲੋ ਸੀ। ਇਸ ਤਰ੍ਹਾਂ ਚਾਂਦੀ ਦੀ ਵਾਇਦਾ ਕੀਮਤ 38 ਰੁਪਏ ਦੀ ਤੇਜ਼ੀ ਦੇ ਨਾਲ ਖੁੱਲ੍ਹੀ ਪਰ ਇਹ ਭਾਅ ਤੇਜ਼ੀ ਨਾਲ ਖੁੱਲ੍ਹਣ ਦੇ ਕੁਝ ਸਮੇਂ ਬਾਅਦ ਪਿਛਲੇ ਬੰਦ ਪ੍ਰਾਈਸ ਤੋਂ ਹੇਠਾਂ 64,351 ਰੁਪਏ ਤੋਂ ਹੇਠਾਂ ਚਲੇ ਗਏ। 

ਇਹ ਵੀ ਪੜ੍ਹੋ-ਵਿਪਰੋ ਨੇ ਈ-ਮੇਲ ਭੇਜ ਕੇ ਇਕ ਝਟਕੇ ’ਚ ਅੱਧੀ ਕਰ ਦਿੱਤੀ ਤਨਖ਼ਾਹ, ਜਾਣੋ ਵਜ੍ਹਾ
ਖ਼ਬਰ ਲਿਖੇ ਜਾਣ ਦੇ ਸਮੇਂ ਚਾਂਦੀ ਦਾ ਇਹ ਬੈਂਚਮਾਰਕ ਕਾਨਟ੍ਰੈਕਟ 51 ਰੁਪਏ ਦੀ ਗਿਰਾਵਟ ਦੇ ਨਾਲ 64,300 ਰੁਪਏ ਪ੍ਰਤੀ ਕਿਲੋ ਦੇ ਭਾਅ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਮਹੀਨੇ ਚਾਂਦੀ ਦੇ ਭਾਅ 11 ਮਹੀਨੇ ਦੇ ਉੱਚ ਪੱਧਰ 72,000 ਰੁਪਏ ਪ੍ਰਤੀ ਕਿਲੋ ਤੱਕ ਚਲੇ ਗਏ ਸਨ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News